ਨਵੀਂ ਦਿੱਲੀ:ਰੋਹਿਤ ਸ਼ਰਮਾ ਦੀ ਕਪਤਾਨੀ 'ਚ ਭਾਰਤ ਦੂਜੀ ਵਾਰ ਟੀ-20 ਵਿਸ਼ਵ ਕੱਪ ਦਾ ਚੈਂਪੀਅਨ ਬਣਿਆ ਹੈ। ਟੀਮ ਇੰਡੀਆ ਨੇ ਟੀ-20 ਵਿਸ਼ਵ ਕੱਪ 2024 ਦੇ ਫਾਈਨਲ 'ਚ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਕੇ ਵਿਸ਼ਵ ਚੈਂਪੀਅਨ ਦਾ ਖਿਤਾਬ ਜਿੱਤ ਲਿਆ ਹੈ। ਇਸ ਮੈਚ 'ਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਬੱਲੇ ਨਾਲ 4 ਚੌਕਿਆਂ ਦੀ ਮਦਦ ਨਾਲ ਸਿਰਫ 9 ਦੌੜਾਂ ਹੀ ਬਣਾ ਸਕੇ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਕਈ ਵੱਡੇ ਰਿਕਾਰਡ ਆਪਣੇ ਨਾਂ ਕਰ ਲਏ ਹਨ, ਇਸ ਲਈ ਅੱਜ ਅਸੀਂ ਤੁਹਾਨੂੰ ਰੋਹਿਤ ਦੇ ਉਨ੍ਹਾਂ ਵੱਡੇ ਰਿਕਾਰਡਾਂ ਬਾਰੇ ਦੱਸਣਾ ਚਾਹੁੰਦੇ ਹਾਂ।
T20 World Cup 2024: ਜੇਤੂ ਬਣਨ ਤੋਂ ਬਾਅਦ ਹਿਟਮੈਨ ਨੇ ਪਾਰ ਕੀਤੇ ਕਈ ਮੀਲ ਪੱਥਰ, ਜਾਣੋ ਰਿਕਾਰਡ ਅਤੇ ਅੰਕੜੇ - Rohit Sharma Records and milestones - ROHIT SHARMA RECORDS AND MILESTONES
Rohit Sharma Records and milestones : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਭਾਰਤ ਲਈ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤ ਕੇ ਕਈ ਵੱਡੇ ਮੀਲ ਪੱਥਰ ਆਪਣੇ ਨਾਂ ਕੀਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਨਾਂ ਕਈ ਵੱਡੇ ਰਿਕਾਰਡ ਅਤੇ ਅੰਕੜੇ ਵੀ ਦਰਜ ਹਨ।
ਜੇਤੂ ਬਣਨ ਤੋਂ ਬਾਅਦ ਹਿਟਮੈਨ ਨੇ ਪਾਰ ਕੀਤੇ ਕਈ ਮੀਲ ਪੱਥਰ, ਜਾਣੋ ਰਿਕਾਰਡ ਅਤੇ ਅੰਕੜੇ (ans photos)
Published : Jun 30, 2024, 4:49 PM IST
ਰੋਹਿਤ ਸ਼ਰਮਾ ਦੇ ਨਾਂ 'ਤੇ ਦਰਜ ਖਾਸ ਰਿਕਾਰਡ
- ਰੋਹਿਤ ਸ਼ਰਮਾ ਟੀ-20 ਵਿਸ਼ਵ ਕੱਪ ਦੇ ਇਤਿਹਾਸ ਵਿੱਚ 2 ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦਾ ਹਿੱਸਾ ਬਣਨ ਵਾਲਾ ਪਹਿਲਾ ਭਾਰਤੀ ਖਿਡਾਰੀ ਬਣ ਗਿਆ ਹੈ। ਇਸ ਨਾਲ ਰੋਹਿਤ ਦੋ ਵਾਰ ਦਾ ਟੀ-20 ਵਿਸ਼ਵ ਕੱਪ ਚੈਂਪੀਅਨ ਬਣ ਗਿਆ ਹੈ। ਰੋਹਿਤ ਸ਼ਰਮਾ 2007 ਵਿੱਚ ਐਮਐਸ ਧੋਨੀ ਦੀ ਕਪਤਾਨੀ ਵਿੱਚ ਟੀ-20 ਵਿਸ਼ਵ ਚੈਂਪੀਅਨ ਟੀਮ ਦਾ ਹਿੱਸਾ ਸਨ। ਹੁਣ ਉਸ ਨੇ ਆਪਣੀ ਕਪਤਾਨੀ ਹੇਠ 2024 ਦਾ ਟੀ-20 ਵਿਸ਼ਵ ਕੱਪ ਜਿੱਤ ਲਿਆ ਹੈ।
- ਰੋਹਿਤ ਸ਼ਰਮਾ ਟੀ-20 ਵਿਸ਼ਵ ਕੱਪ ਜਿੱਤਣ ਵਾਲੇ ਸਭ ਤੋਂ ਵੱਡੀ ਉਮਰ ਦੇ ਕਪਤਾਨ ਬਣ ਗਏ ਹਨ। ਉਸਨੇ 37 ਸਾਲ 60 ਦਿਨ ਦੀ ਉਮਰ ਵਿੱਚ ਟੀ-20 ਵਿਸ਼ਵ ਕੱਪ 2024 ਦਾ ਖਿਤਾਬ ਜਿੱਤਿਆ ਹੈ।
- ਰੋਹਿਤ ਸ਼ਰਮਾ ਭਾਰਤ ਲਈ ਸਭ ਤੋਂ ਵੱਧ ਆਈਸੀਸੀ ਫਾਈਨਲ ਖੇਡਣ ਵਾਲੇ ਵਿਰਾਟ ਕੋਹਲੀ ਦੇ ਨਾਲ ਸਾਂਝੇ ਤੌਰ 'ਤੇ ਪਹਿਲੇ ਖਿਡਾਰੀ ਬਣ ਗਏ ਹਨ। ਇਨ੍ਹਾਂ ਦੋਵਾਂ ਨੇ 7 ਆਈਸੀਸੀ ਫਾਈਨਲਜ਼ ਖੇਡਣ ਵਾਲੇ ਯੁਵਰਾਜ ਸਿੰਘ ਨੂੰ ਪਿੱਛੇ ਛੱਡਦਿਆਂ ਕੁੱਲ 8-8 ਟੀ-20 ਵਿਸ਼ਵ ਕੱਪ ਖੇਡੇ ਹਨ।
- ਹਿਟਮੈਨ ਸਭ ਤੋਂ ਜ਼ਿਆਦਾ ਟੀ-20 ਫਾਈਨਲ ਖੇਡਣ ਵਾਲੇ 5ਵੇਂ ਖਿਡਾਰੀ ਬਣ ਗਏ ਹਨ। ਸਭ ਤੋਂ ਵੱਧ ਟੀ-20 ਫਾਈਨਲ ਖੇਡਣ ਵਾਲਾ ਖਿਡਾਰੀ ਵੈਸਟਇੰਡੀਜ਼ ਦਾ ਡੇਵੋਨ ਬ੍ਰਾਵੋ ਹੈ, ਜਿਸ ਨੇ ਕੁੱਲ 17 ਟੀ-20 ਫਾਈਨਲ ਖੇਡੇ ਹਨ।
- ਰੋਹਿਤ ਸ਼ਰਮਾ ਸਭ ਤੋਂ ਵੱਧ ਟੀ-20 ਮੈਚ ਜਿੱਤਣ ਵਾਲੇ ਪਹਿਲੇ ਕਪਤਾਨ ਬਣ ਗਏ ਹਨ। ਰੋਹਿਤ ਨੇ ਬਤੌਰ ਕਪਤਾਨ 50 ਟੀ-20 ਅੰਤਰਰਾਸ਼ਟਰੀ ਮੈਚ ਜਿੱਤੇ ਹਨ। ਉਸ ਤੋਂ ਬਾਅਦ ਬਾਬਰ ਆਜ਼ਮ 48 ਮੈਚਾਂ ਨਾਲ ਦੂਜੇ ਸਥਾਨ 'ਤੇ ਬਰਕਰਾਰ ਹਨ।
- ਰੋਹਿਤ ਟੀ-20 'ਚ ਸਭ ਤੋਂ ਜ਼ਿਆਦਾ ਪਲੇਅਰ ਆਫ ਦ ਮੈਚ ਐਵਾਰਡ ਜਿੱਤਣ ਵਾਲੇ ਤੀਜੇ ਖਿਡਾਰੀ ਬਣ ਗਏ ਹਨ। ਉਸ ਨੇ 14 ਟੀ-20 ਮੈਚਾਂ 'ਚ ਪਲੇਅਰ ਆਫ ਦਿ ਮੈਚ ਦਾ ਐਵਾਰਡ ਜਿੱਤਿਆ ਹੈ। ਉਸ ਤੋਂ ਪਹਿਲਾਂ ਵਿਰਾਟ ਕੋਹਲੀ (16) ਅਤੇ ਸੂਰਿਆਕੁਮਾਰ ਯਾਦਵ (14) ਕ੍ਰਮਵਾਰ ਪਹਿਲੇ ਅਤੇ ਦੂਜੇ ਸਥਾਨ 'ਤੇ ਬਰਕਰਾਰ ਹਨ।
- ਲਾਡੋਵਾਲ ਟੋਲ ਪਲਾਜ਼ੇ ਨੂੰ ਪੱਕਾ ਤਾਲਾ ਲਾਉਣ ਚੱਲੀਆਂ ਕਿਸਾਨ ਜਥੇਬੰਦੀਆਂ, ਇਹ ਦਿਨ ਕੀਤਾ ਤੈਅ - permanent lock Ladowal Toll Plaza
- ਕੈਨੇਡਾ ਤੋਂ ਚੱਲ ਰਹੇ ਫਿਰੌਤੀ ਗਿਰੋਹ ਦੇ ਦੋ ਮੈਂਬਰ ਬਰਨਾਲਾ ਪੁਲਿਸ ਵਲੋਂ ਕਾਬੂ - ransom gang members arrested
- ਜਿੱਤ ਤੋਂ ਬਾਅਦ ਰੋਹਿਤ ਸ਼ਰਮਾ ਨੇ ਬਾਰਬਾਡੋਸ ਦੇ ਮੈਦਾਨ 'ਚ ਇਸ ਤਰ੍ਹਾਂ ਪ੍ਰਗਟਾਈ ਖੁਸ਼ੀ, ਦੇਖ ਕੇ ਹਰ ਕੋਈ ਹੋਇਆ ਭਾਵੁਕ - T20 World Cup