ਨਵੀਂ ਦਿੱਲੀ : ਭਾਰਤ ਦੀ ਸਟੀਰ ਸ਼ਟਲਰ ਅਤੇ ਚੋਟੀ ਉੱਤੇ ਮੌਜੂਦ ਖਿਡਾਰਣ ਪੀਵੀ ਸਿੰਧੂ ਨੇ ਆਪਣੀ ਵਿਰੋਧੀ ਖਿਡਾਰਣ ਖਿਲਾਫ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਉਸ ਨੇ ਬੁੱਧਵਾਰ ਨੂੰ ਚੱਲ ਰਹੇ ਪੈਰਿਸ ਓਲੰਪਿਕ 2024 ਦੇ ਮਹਿਲਾ ਸਿੰਗਲਜ਼ ਪੂਲ ਐਮ, ਮੈਚ ਵਿੱਚ ਐਸਟੋਨੀਆ ਦੀ ਕ੍ਰਿਸਟਿਨ ਕੁਬਾ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਰਾਉਂਡ ਆਫ 16 ਦੇ ਦੌਰ ਲਈ ਕੁਆਲੀਫਾਈ ਕੀਤਾ ਹੈ।
ਸਟਾਰ ਸ਼ਟਲਰ ਪੀਵੀ ਸਿੰਧੂ ਨੇ ਪ੍ਰੀ ਕੁਆਟਰਫਾਈਨਲ ਲਈ ਕੀਤਾ ਕੁਆਲੀਫਾਈ, ਕ੍ਰਿਸਟਿਨ ਕੁਬਾ ਨੂੰ ਸਿੱਧੇ ਸੈੱਟਾਂ ਵਿੱਚ ਹਰਾਇਆ - Paris Olympics 2024 - PARIS OLYMPICS 2024
ਭਾਰਤ ਦੀ ਟਾਪ ਬੈਡਮਿੰਟਨ ਖਿਡਾਰਣ ਪੀਵੀ ਸਿੰਧੂ ਨੇ ਪੈਰਿਸ ਓਲੰਪਿਕ 2024 ਦੇ ਮਹਿਲਾ ਸਿੰਗਲਜ਼ ਪੂਲ ਐਮ, ਮੈਚ ਵਿੱਚ ਐਸਟੋਨੀਆ ਦੀ ਕ੍ਰਿਸਟਿਨ ਕੁਬਾ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਰਾਉਂਡ ਆਫ 16 ਲਈ ਕੁਆਲੀਫਾਈ ਕਰ ਲਿਆ ਹੈ।
Published : Jul 31, 2024, 2:54 PM IST
ਇੱਕ ਪਾਸੜ ਜਿੱਤ ਕੀਤੀ ਦਰਜ:ਸਟਾਰ ਸ਼ਟਲਰ ਪੀਵੀ ਸਿੰਧੂ ਨੇ ਸ਼ੁਰੂ ਤੋਂ ਹੀ ਮੈਚ 'ਤੇ ਦਬਦਬਾ ਬਣਾਇਆ ਅਤੇ ਪਹਿਲਾ ਸੈੱਟ 21-5 ਨਾਲ ਆਸਾਨੀ ਨਾਲ ਜਿੱਤ ਲਿਆ। ਉਸ ਦੀ ਵਿਰੋਧੀ ਨੇ ਸਿੰਧੂ ਦੇ ਬੈਕਹੈਂਡ ਸ਼ਾਟਸ ਨੂੰ ਵਾਪਸ ਕਰਨ ਲਈ ਸੰਘਰਸ਼ ਕੀਤਾ, ਜਿਸ ਨਾਲ ਸਿੰਧੂ ਨੇ ਦੂਜਾ ਸੈੱਟ 21-10 ਨਾਲ ਜਿੱਤ ਲਿਆ ਅਤੇ ਅਰਾਮ ਨਾਲ ਗੇਮ ਵੀ ਜਿੱਤ ਲਈ। ਪੀਵੀ ਸਿੰਧੂ ਤੋਂ ਭਾਰਤੀ ਦਰਸ਼ਕ ਹੁਣ ਇੱਕ ਹੋਰ ਮੈਡਲ ਦੀ ਉਮੀਦ ਕਰ ਰਹੇ ਹਨ। ਪੀਵੀ ਸਿੰਧੂ ਨੇ ਓਲੰਪਿਕ ਵਿੱਚ ਪਹਿਲਾਂ ਵੀ ਭਾਰਤ ਦਾ ਮਾਣ ਵਧਾਇਆ ਹੈ।
ਸ਼ਟਲਰ ਸਟਾਰ ਦੀਆਂ ਪ੍ਰਾਪਤੀਆਂ: ਦੱਸ ਦਈਏ ਪੀਵੀ ਸਿੰਧੂ ਦਾ ਪੂਰਾ ਨਾਮ ਪੁਸਾਰਲਾ ਵੈਂਕਟਾ ਸਿੰਧੂ ਹੈ ਅਤੇ ਉਹ ਇੱਕ ਭਾਰਤੀ ਬੈਡਮਿੰਟਨ ਖਿਡਾਰਣ ਹੈ ਜਿਸ ਨੂੰ ਭਾਰਤ ਦੇ ਸਭ ਤੋਂ ਸਫਲ ਖਿਡਾਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਹ ਬੈਡਮਿੰਟਨ ਵਿਸ਼ਵ ਚੈਂਪੀਅਨ ਬਣਨ ਵਾਲੀ ਇਕਲੌਤੀ ਭਾਰਤੀ ਹੈ ਅਤੇ ਓਲੰਪਿਕ ਖੇਡਾਂ ਵਿੱਚ ਲਗਾਤਾਰ ਦੋ ਤਗਮੇ ਜਿੱਤਣ ਵਾਲੀ ਭਾਰਤ ਦੀ ਦੂਜੀ ਐਥਲੀਟ ਹੈ। ਪੀਵੀ ਸਿੰਧੂ ਨੇ 2019 ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਅਤੇ BWF ਵਿਸ਼ਵ ਚੈਂਪੀਅਨਸ਼ਿਪ ਵਿੱਚ ਕੁੱਲ ਪੰਜ ਤਗਮੇ ਜਿੱਤੇ ਹਨ। 2 ਅਪ੍ਰੈਲ 2017 ਵਿੱਚ ਉਹ ਕਰੀਅਰ ਦੀ ਉੱਚ ਵਿਸ਼ਵ ਰੈਂਕਿੰਗ 'ਤੇ ਪਹੁੰਚ ਗਈ ਸੀ। ਪੀਵੀ ਸਿੰਧੂ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਅਰਜੁਨ ਅਵਾਰਡ ਅਤੇ ਰਾਜੀਵ ਗਾਂਧੀ ਖੇਲ ਰਤਨ ਦੇ ਨਾਲ-ਨਾਲ ਭਾਰਤ ਦੇ ਚੌਥੇ-ਸਭ ਤੋਂ ਉੱਚੇ ਨਾਗਰਿਕ ਪੁਰਸਕਾਰ, ਪਦਮ ਸ਼੍ਰੀ ਅਤੇ ਤੀਜੇ-ਉੱਚ ਨਾਗਰਿਕ ਪੁਰਸਕਾਰ ਪਦਮ ਭੂਸ਼ਣ ਨਾਲ ਨਵਾਜਿਆ ਗਿਆ ਹੈ।