ਹੈਦਰਾਬਾਦ: ਰਾਜਸਥਾਨ ਬਨਾਮ ਹੈਦਰਾਬਾਦ ਵਿਚਾਲੇ ਖੇਡਿਆ ਗਿਆ ਮੈਚ ਸਨਰਾਈਜ਼ਰਜ਼ ਨੇ 1 ਦੌੜਾਂ ਨਾਲ ਜਿੱਤ ਲਿਆ। ਰਾਜਸਥਾਨ ਨੂੰ ਆਖਰੀ ਗੇਂਦ 'ਤੇ ਜਿੱਤ ਲਈ 2 ਦੌੜਾਂ ਦੀ ਲੋੜ ਸੀ। ਪਰ ਰੋਮਨ ਪਾਵੇਲ ਭੁਵਨੇਸ਼ਵਰ ਕੁਮਾਰ ਦੀ ਆਖਰੀ ਗੇਂਦ 'ਤੇ ਐੱਲ.ਬੀ.ਡਬਲਯੂ ਆਊਟ ਹੋ ਗਏ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਹੈਦਰਾਬਾਦ ਨੇ 201 ਦੌੜਾਂ ਬਣਾਈਆਂ, ਜਿਸ ਦੇ ਜਵਾਬ 'ਚ ਰਾਜਸਥਾਨ ਦੀ ਟੀਮ 7 ਵਿਕਟਾਂ ਗੁਆ ਕੇ 200 ਦੌੜਾਂ ਹੀ ਬਣਾ ਸਕੀ।
ਰਾਜਸਥਾਨ ਲਈ ਯਸ਼ਸਵੀ ਜੈਸਵਾਲ ਨੇ 67 ਅਤੇ ਰਿਆਨ ਪਰਾਗ ਨੇ 77 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਭੁਵਨੇਸ਼ਵਰ ਕੁਮਾਰ ਨੇ 4 ਓਵਰਾਂ 'ਚ 41 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਇਸ ਜਿੱਤ ਨਾਲ ਹੈਦਰਾਬਾਦ 12 ਅੰਕਾਂ ਨਾਲ ਅੰਕ ਸੂਚੀ ਵਿਚ ਚੌਥੇ ਸਥਾਨ 'ਤੇ ਆ ਗਿਆ ਹੈ।
ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ 'ਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਦੇ ਹੋਏ ਹੈਦਰਾਬਾਦ ਨੇ 20 ਓਵਰਾਂ 'ਚ 3 ਵਿਕਟਾਂ 'ਤੇ 201 ਦੌੜਾਂ ਬਣਾਈਆਂ। ਟੀਮ ਨੇ ਸੀਜ਼ਨ 'ਚ 5ਵੀਂ ਵਾਰ 200 ਦੌੜਾਂ ਦਾ ਅੰਕੜਾ ਪਾਰ ਕੀਤਾ ਹੈ। ਜਵਾਬ 'ਚ ਰਾਜਸਥਾਨ ਦੀ ਟੀਮ 20 ਓਵਰਾਂ 'ਚ 7 ਵਿਕਟਾਂ 'ਤੇ 200 ਦੌੜਾਂ ਹੀ ਬਣਾ ਸਕੀ। ਰਾਇਲਜ਼ ਨੂੰ ਆਖਰੀ ਓਵਰ 'ਚ ਜਿੱਤ ਲਈ 13 ਦੌੜਾਂ ਦੀ ਲੋੜ ਸੀ ਪਰ ਭੁਵਨੇਸ਼ਵਰ ਕੁਮਾਰ ਨੇ ਸਿਰਫ 11 ਦੌੜਾਂ ਦਿੱਤੀਆਂ। ਭੁਵੀ ਪਲੇਅਰ ਆਫ ਦਿ ਮੈਚ ਰਿਹਾ। ਉਸ ਨੇ 41 ਦੌੜਾਂ ਦੇ ਕੇ 4 ਵਿਕਟਾਂ ਲਈਆਂ।