ਪੰਜਾਬ

punjab

ETV Bharat / sports

ਸ਼ੁਭਮਨ ਗਿੱਲ ਦਾ ਰਣਜੀ ਟਰਾਫੀ 'ਚ ਕਮਾਲ, ਕਰਨਾਟਕ ਖਿਲਾਫ ਲਗਾਇਆ ਧਮਾਕੇਦਾਰ ਸੈਂਕੜਾ - SHUBMAN GILL

ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਕਰਨਾਟਕ ਖ਼ਿਲਾਫ਼ ਮੈਚ ਵਿੱਚ ਪੰਜਾਬ ਦੀ ਅਗਵਾਈ ਕਰ ਰਹੇ ਗਿੱਲ ਨੇ 14 ਚੌਕੇ ਅਤੇ 3 ਛੱਕੇ ਲਾਏ।

ਸ਼ੁਭਮਨ ਗਿੱਲ
ਸ਼ੁਭਮਨ ਗਿੱਲ (AFP Photo)

By ETV Bharat Sports Team

Published : Jan 25, 2025, 5:37 PM IST

ਬੈਂਗਲੁਰੂ: ਭਾਰਤ ਦੇ ਸਟਾਰ ਬੱਲੇਬਾਜ਼ ਸ਼ੁਭਮਨ ਗਿੱਲ ਨੇ ਸ਼ਨੀਵਾਰ (25 ਜਨਵਰੀ) ਨੂੰ ਕਰਨਾਟਕ ਦੇ ਖਿਲਾਫ ਰਣਜੀ ਟਰਾਫੀ ਏਲੀਟ ਗਰੁੱਪ ਸੀ ਮੈਚ ਵਿੱਚ ਪੰਜਾਬ ਲਈ ਸੈਂਕੜਾ ਲਗਾਇਆ। ਗਿੱਲ ਨੇ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਮੈਚ ਦੀ ਦੂਜੀ ਪਾਰੀ ਵਿੱਚ ਪੰਜਾਬ ਲਈ ਓਪਨਿੰਗ ਕੀਤੀ ਅਤੇ 159 ਗੇਂਦਾਂ ਵਿੱਚ 14 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ ਆਪਣਾ 14ਵਾਂ ਫਰਸਟ ਕਲਾਸ ਸੈਂਕੜਾ ਪੂਰਾ ਕੀਤਾ।

ਸ਼ੁਭਮਨ ਗਿੱਲ ਨੇ ਸ਼ਾਨਦਾਰ ਸੈਂਕੜਾ ਲਗਾਇਆ

ਪੰਜਾਬ ਵੱਲੋਂ ਗਿੱਲ ਇਕੱਲੇ ਅਜਿਹੇ ਬੱਲੇਬਾਜ਼ ਸਨ ਜੋ ਕਰਨਾਟਕ ਖ਼ਿਲਾਫ਼ ਮੈਚ ਵਿੱਚ ਦੋੜਾਂ ਬਣਾਉਣ 'ਚ ਸਫ਼ਲ ਰਹੇ, ਜਿੰਨ੍ਹਾਂ ਨੇ ਪਹਿਲੀ ਪਾਰੀ ਵਿੱਚ ਕੁੱਲ 475 ਦੌੜਾਂ ਬਣਾਈਆਂ ਸਨ। ਪਰ ਸ਼ਾਨਦਾਰ ਸੈਂਕੜੇ ਦੇ ਬਾਵਜੂਦ ਕਪਤਾਨ ਗਿੱਲ ਆਪਣੀ ਟੀਮ ਨੂੰ ਜਿੱਤ ਵੱਲ ਲਿਜਾਣ 'ਚ ਨਾਕਾਮ ਰਹੇ।

ਵੀਰਵਾਰ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਪੰਜਾਬ ਦੀ ਟੀਮ ਪਹਿਲੀ ਪਾਰੀ ਦੇ 29 ਓਵਰਾਂ 'ਚ ਸਿਰਫ 55 ਦੌੜਾਂ 'ਤੇ ਆਲ ਆਊਟ ਹੋ ਗਈ। ਆਸਟ੍ਰੇਲੀਆ ਖਿਲਾਫ ਹਾਲ ਹੀ 'ਚ ਖਤਮ ਹੋਈ ਸੀਰੀਜ਼ 'ਚ 3 ਟੈਸਟ ਮੈਚ ਖੇਡਣ ਵਾਲੇ ਸੱਜੇ ਹੱਥ ਦੇ ਸਟਾਰ ਬੱਲੇਬਾਜ਼ ਪਹਿਲੀ ਪਾਰੀ 'ਚ 8 ਗੇਂਦਾਂ 'ਤੇ ਸਿਰਫ 4 ਦੌੜਾਂ ਹੀ ਬਣਾ ਸਕੇ।

ਕਰਨਾਟਕ ਨੇ ਮੈਚ 207 ਦੌੜਾਂ ਨਾਲ ਜਿੱਤ ਲਿਆ

ਗਿੱਲ ਦੇ ਸੈਂਕੜੇ ਦੇ ਬਾਵਜੂਦ ਪੰਜਾਬ ਨੂੰ ਕਰਨਾਟਕ ਦੀ ਟੀਮ ਤੋਂ 207 ਦੌੜਾਂ ਦੀ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਕਰਨਾਟਕ ਦੀ ਟੀਮ ਵਿੱਚ ਮਯੰਕ ਅਗਰਵਾਲ, ਦੇਵਦੱਤ ਪਡਿਕਲ ਅਤੇ ਪ੍ਰਸਿਧ ਕ੍ਰਿਸ਼ਨ ਵਰਗੇ ਖਿਡਾਰੀ ਸ਼ਾਮਲ ਹਨ। ਕ੍ਰਿਸ਼ਣਾ ਆਸਟਰੇਲੀਆ ਦੇ ਖਿਲਾਫ ਪੰਜਵੇਂ ਟੈਸਟ ਵਿੱਚ ਭਾਰਤ ਦੇ ਪਲੇਇੰਗ ਇਲੈਵਨ ਦਾ ਹਿੱਸਾ ਸੀ, ਜੋ ਕਿ ਸਿਡਨੀ ਕ੍ਰਿਕਟ ਗਰਾਊਂਡ ਵਿੱਚ 3 ਤੋਂ 5 ਜਨਵਰੀ ਤੱਕ ਖੇਡਿਆ ਗਿਆ ਸੀ, ਜਦੋਂ ਕਿ ਪੈਡਿਕਲ ਓਪਟਸ ਸਟੇਡੀਅਮ ਵਿੱਚ ਲੜੀ ਦਾ ਪਹਿਲਾ ਮੈਚ ਖੇਡਿਆ ਸੀ।

ਪੰਜਾਬ ਦੀ ਪਹਿਲੀ ਪਾਰੀ ਸਿਰਫ਼ 55 ਦੌੜਾਂ 'ਤੇ ਹੀ ਸਮਾਪਤ ਹੋ ਗਈ ਸੀ। ਕਰਨਾਟਕ ਨੇ ਸਮਰਨ ਰਵੀਚੰਦਰਨ ਦੇ ਦੋਹਰੇ ਸੈਂਕੜੇ ਦੀ ਮਦਦ ਨਾਲ ਪਹਿਲੀ ਪਾਰੀ ਵਿੱਚ 475 ਦੌੜਾਂ ਬਣਾਈਆਂ। ਪੰਜਾਬ ਪਹਿਲੀ ਪਾਰੀ ਵਿੱਚ 420 ਦੌੜਾਂ ਨਾਲ ਪਿੱਛੇ ਸੀ। ਫਾਲੋਆਨ ਮਿਲਣ ਤੋਂ ਬਾਅਦ ਉਸ ਦੀ ਹਾਰ ਯਕੀਨੀ ਲੱਗ ਰਹੀ ਸੀ। ਪੰਜਾਬ ਦੀ ਦੂਜੀ ਪਾਰੀ ਵਿੱਚ ਕਪਤਾਨ ਸ਼ੁਭਮਨ ਗਿੱਲ ਨੇ 102 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਪਰ, ਉਸ ਨੂੰ ਕਿਸੇ ਹੋਰ ਬੱਲੇਬਾਜ਼ ਦਾ ਸਮਰਥਨ ਨਹੀਂ ਮਿਲਿਆ। ਪੰਜਾਬ ਦੀ ਦੂਜੀ ਪਾਰੀ 213 ਦੇ ਸਕੋਰ 'ਤੇ ਆਲ ਆਊਟ ਹੋ ਗਈ ਅਤੇ ਕਰਨਾਟਕ ਨੇ 207 ਦੌੜਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ।

ABOUT THE AUTHOR

...view details