ਕੋਲਕਾਤਾ: ਆਰਜੀ ਕਰ ਵਿਵਾਦ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਤੇਜ਼ ਹੁੰਦਾ ਜਾ ਰਿਹਾ ਹੈ। ਆਮ ਲੋਕ ਹੀ ਨਹੀਂ, ਮਸ਼ਹੂਰ ਹਸਤੀਆਂ ਵੀ ਵਿਰੋਧ ਪ੍ਰਦਰਸ਼ਨਾਂ ਵਿੱਚ ਹਿੱਸਾ ਲੈ ਰਹੀਆਂ ਹਨ। ਸਾਬਕਾ ਭਾਰਤੀ ਕਪਤਾਨ ਅਤੇ ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀਆਂ ਪਿਛਲੀਆਂ ਟਿੱਪਣੀਆਂ ਨੂੰ ਸੰਦਰਭ ਤੋਂ ਬਾਹਰ ਲਿਆ ਗਿਆ।
ਗਾਂਗੁਲੀ ਨੇ ਕਿਹਾ ਸੀ, 'ਪੱਛਮੀ ਬੰਗਾਲ ਨੂੰ ਇਕ ਘਟਨਾ ਦੇ ਆਧਾਰ 'ਤੇ ਨਹੀਂ ਪਰਖਿਆ ਜਾਣਾ ਚਾਹੀਦਾ ਹੈ। ਇਸ ਨਾਲ ਵੱਖ-ਵੱਖ ਖੇਤਰਾਂ ਵਿਚ ਵਿਵਾਦ ਪੈਦਾ ਹੋ ਗਿਆ ਸੀ'। ਹੁਣ ਉਨ੍ਹਾਂ ਨੇ ਫਿਰ ਆਪਣੀ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਟਿੱਪਣੀਆਂ ਦਾ ਗਲਤ ਅਰਥ ਕੱਢਿਆ ਗਿਆ ਹੈ। ਗਾਂਗੁਲੀ ਨੇ ਕਿਹਾ, 'ਪਿਛਲੇ ਐਤਵਾਰ ਮੈਂ ਇਸ ਬਾਰੇ ਗੱਲ ਕੀਤੀ ਸੀ। ਮੈਨੂੰ ਨਹੀਂ ਪਤਾ ਕਿ ਮੇਰੇ ਬਿਆਨ ਦੀ ਵਿਆਖਿਆ ਕਿਵੇਂ ਕੀਤੀ ਗਈ ਸੀ। ਇਹ ਇੱਕ ਭਿਆਨਕ ਘਟਨਾ ਹੈ। ਦੋਸ਼ੀਆਂ ਨੂੰ ਅਜਿਹੀ ਸਜ਼ਾ ਮਿਲਣੀ ਚਾਹੀਦੀ ਹੈ ਕਿ ਭਵਿੱਖ ਵਿੱਚ ਕੋਈ ਅਜਿਹਾ ਨਾ ਕਰ ਸਕੇ'।
ਉਨ੍ਹਾਂ ਅੱਗੇ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ। ਮੈਨੂੰ ਉਮੀਦ ਹੈ ਕਿ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇਗੀ। ਜਿਸ ਤਰ੍ਹਾਂ ਲੋਕ ਵਿਰੋਧ ਕਰ ਰਹੇ ਹਨ, ਜੇਕਰ ਇਹ ਘਟਨਾ ਦੁਨੀਆ 'ਚ ਕਿਤੇ ਵੀ ਵਾਪਰੀ ਹੁੰਦੀ ਤਾਂ ਵੀ ਲੋਕਾਂ ਨੇ ਇਸ ਤਰ੍ਹਾਂ ਹੀ ਰੌਲਾ ਪਾਉਣਾ ਸੀ। ਗਾਂਗੁਲੀ ਨੇ ਅੱਗੇ ਕਿਹਾ, 'ਡਾਕਟਰਾਂ ਨੂੰ ਵੀ ਵੱਖ-ਵੱਖ ਪਹਿਲੂਆਂ ਬਾਰੇ ਸੋਚਣਾ ਚਾਹੀਦਾ ਹੈ ਕਿਉਂਕਿ ਬਹੁਤ ਸਾਰੇ ਲੋਕ ਡਾਕਟਰਾਂ ਵੱਲ ਦੇਖਦੇ ਹਨ। ਇਲਾਜ ਤੋਂ ਬਿਨਾਂ, ਬਹੁਤ ਸਾਰੇ ਬਿਮਾਰ ਲੋਕ ਦੁੱਖ ਝੱਲਦੇ ਹਨ।