ਬੈਂਗਲੁਰੂ:ਬੈਂਗਲੁਰੂ ਟੈਸਟ ਦੀ ਪਹਿਲੀ ਪਾਰੀ 'ਚ ਬਿਨਾਂ ਖਾਤਾ ਖੋਲ੍ਹੇ ਹੀ ਪੈਵੇਲੀਅਨ ਪਰਤਣ ਵਾਲੀ ਟੀਮ ਇੰਡੀਆ ਦੇ ਖਿਡਾਰੀਆਂ ਨੇ ਦੂਜੀ ਪਾਰੀ 'ਚ ਨਿਊਜ਼ੀਲੈਂਡ ਦਾ ਖਾਤਾ ਖੋਲ੍ਹ ਲਿਆ। ਕਪਤਾਨ ਰੋਹਿਤ ਸ਼ਰਮਾ ਅਤੇ ਯਸ਼ਸਵੀ ਜੈਸਵਾਲ ਨੇ ਟੀਮ ਨੂੰ ਚੰਗੀ ਸ਼ੁਰੂਆਤ ਦਿੱਤੀ। ਉਥੇ ਹੀ ਤੇਜ਼ ਬੱਲੇਬਾਜ਼ ਸਰਫਰਾਜ਼ ਖਾਨ ਨੇ ਆਪਣੇ ਤੁਫਾਨੀ ਬੱਲੇ ਨਾਲ ਸ਼ਾਨਦਾਰ ਪਾਰੀ ਖੇਡਦੇ ਹੋਏ ਸਰਫਰਾਜ਼ ਖਾਨ ਨੇ ਤੂਫਾਨੀ ਬੱਲੇਬਾਜ਼ੀ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਸਰਫਰਾਜ਼ ਖਾਨ ਨੇ ਕੀਵੀ ਗੇਂਦਬਾਜ਼ਾਂ ਨੂੰ ਹਰਾ ਕੇ ਟੈਸਟ ਕ੍ਰਿਕਟ ਦਾ ਆਪਣਾ ਪਹਿਲਾ ਸੈਂਕੜਾ ਲਗਾਇਆ ਹੈ। ਇਸ ਨੂੰ ਦੇਖ ਕੇ ਗੌਤਮ ਗੰਭੀਰ ਵੀ ਹੈਰਾਨ ਹੋ ਗਏ।
ਸਰਫਰਾਜ਼ ਖਾਨ ਨੇ ਦੀ ਖੇਡ 'ਚ ਹੋਏ ਬਦਲਾਅ
ਦਸੱਦਈਏ ਕਿ ਰੋਹਿਤ ਸ਼ਰਮਾ ਨੇ 52 ਅਤੇ ਕੋਹਲੀ ਨੇ 70 ਦੌੜਾਂ ਬਣਾਈਆਂ। ਪਰ ਇਨ੍ਹਾਂ ਦੋਵਾਂ ਪਾਰੀਆਂ ਵਿਚਾਲੇ ਸੱਜੇ ਹੱਥ ਦੇ ਬੱਲੇਬਾਜ਼ ਸਰਫਰਾਜ਼ ਖਾਨ ਨੇ ਨਿਊਜ਼ੀਲੈਂਡ ਖਿਲਾਫ ਪਹਿਲੇ ਟੈਸਟ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਥੇ ਹੀ ਇਹ ਵੀ ਦੱਸਣਯੋਗ ਹੈ ਕਿ ਸਰਫਰਾਜ਼ ਦੀ ਖੇਡ ਵਿੱਚ ਹੋਰ ਵੀ ਸੁਧਾਰ ਹੋਇਆ ਅਤੇ ਉਸ ਨੇ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੂੰ ਹਰਾ ਦਿੱਤਾ ਅਤੇ ਆਪਣੇ ਪਹਿਲੇ ਟੈਸਟ ਸੈਂਕੜੇ ਦੇ ਨਾਲ-ਨਾਲ ਪਹਿਲਾ ਅੰਤਰਰਾਸ਼ਟਰੀ ਸੈਂਕੜਾ ਲਗਾਇਆ। ਸਰਫਰਾਜ਼ ਨੇ ਸਿਰਫ 110 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਤੂਫਾਨੀ ਸੈਂਕੜਾ ਲਗਾਇਆ। ਇਸ ਦੌਰਾਨ ਸਰਫਰਾਜ਼ ਨੇ 13 ਚੌਕੇ ਅਤੇ 3 ਛੱਕੇ ਲਗਾਏ।
ਸਰਫਰਾਜ਼ ਖਾਨ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ
26 ਸਾਲਾ ਵਿਕਟਕੀਪਰ-ਬੱਲੇਬਾਜ਼ ਸਰਫਰਾਜ਼ ਖਾਨ ਨੇ ਇਸ ਸਾਲ ਚੜ੍ਹਦੇ ਹੀ 'ਚ ਇੰਗਲੈਂਡ ਖਿਲਾਫ ਆਪਣੇ ਟੈਸਟ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਉਸ ਦੀ ਸ਼ਾਨਦਾਰ ਫਾਰਮ ਜਾਰੀ ਹੈ। ਬੇਂਗਲੁਰੂ 'ਚ ਆਪਣੇ ਕਰੀਅਰ ਦਾ ਚੌਥਾ ਟੈਸਟ ਖੇਡ ਰਹੇ ਸਰਫਰਾਜ਼ ਦੇ ਅੰਕੜੇ ਕਾਫੀ ਪ੍ਰਭਾਵਸ਼ਾਲੀ ਹਨ। 4 ਟੈਸਟ ਮੈਚਾਂ ਦੀਆਂ 7 ਪਾਰੀਆਂ 'ਚ ਉਸ ਨੇ 61.20 ਦੀ ਔਸਤ ਨਾਲ ਕੁੱਲ 306 ਦੌੜਾਂ ਬਣਾਈਆਂ ਹਨ। ਉਸ ਦੇ ਨਾਂ ਪਹਿਲੇ 3 ਅਰਧ ਸੈਂਕੜੇ ਸਨ। ਅੱਜ ਉਸ ਨੇ ਸ਼ਾਨਦਾਰ ਸੈਂਕੜਾ ਲਗਾ ਕੇ ਆਪਣੀ ਬੱਲੇਬਾਜ਼ੀ ਦਾ ਸਬੂਤ ਦਿੱਤਾ ਹੈ।