ਸਿਡਨੀ:ਬਾਰਡਰ-ਗਾਵਸਕਰ ਟਰਾਫੀ ਦਾ ਪੰਜਵਾਂ ਅਤੇ ਆਖਰੀ ਟੈਸਟ ਮੈਚ ਸ਼ੁੱਕਰਵਾਰ 3 ਜਨਵਰੀ ਤੋਂ ਸਿਡਨੀ 'ਚ ਖੇਡਿਆ ਜਾਵੇਗਾ। ਇਸ ਮੈਚ ਦਾ ਨਤੀਜਾ ਇਸ ਗੱਲ ਦੀ ਵੀ ਪੁਸ਼ਟੀ ਕਰੇਗਾ ਕਿ ਭਾਰਤ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਦੀ ਦੌੜ ਵਿੱਚ ਬਣਿਆ ਰਹੇਗਾ ਜਾਂ ਨਹੀਂ। ਜੇਕਰ ਭਾਰਤ ਇਹ ਟੈਸਟ ਜਿੱਤਦਾ ਹੈ ਤਾਂ ਉਹ ਫਾਈਨਲ ਦੀ ਦੌੜ ਵਿੱਚ ਬਣਿਆ ਰਹੇਗਾ ਪਰ ਜੇਕਰ ਉਹ ਇਹ ਟੈਸਟ ਹਾਰ ਜਾਂਦਾ ਹੈ ਤਾਂ ਭਾਰਤ ਇਸ ਦੌੜ ਤੋਂ ਬਾਹਰ ਹੋ ਜਾਵੇਗਾ।
ਰੋਹਿਤ ਸ਼ਰਮਾ ਦੀ ਟੈਸਟ ਟੀਮ ਤੋਂ ਛੁੱਟੀ?
ਇਸ ਤੋਂ ਪਹਿਲਾਂ ਭਾਰਤੀ ਟੀਮ ਦੇ ਕੈਂਪ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਦੇ ਟੈਸਟ ਕਪਤਾਨ ਰੋਹਿਤ ਸ਼ਰਮਾ ਨੂੰ ਆਸਟ੍ਰੇਲੀਆ ਦੇ ਖਿਲਾਫ ਸਿਡਨੀ ਟੈਸਟ ਲਈ ਆਰਾਮ ਦਿੱਤਾ ਜਾਣਾ ਤੈਅ ਹੈ ਅਤੇ ਉਨ੍ਹਾਂ ਦੀ ਜਗ੍ਹਾ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਭਾਰਤੀ ਟੀਮ ਦੀ ਕਮਾਨ ਸੰਭਾਲ ਸਕਦੇ ਹਨ। ਇਸ ਤੋਂ ਇਲਾਵਾ ਸ਼ੁਭਮਨ ਗਿੱਲ ਦੀ ਪਲੇਇੰਗ 11 'ਚ ਵਾਪਸੀ ਵੀ ਤੈਅ ਹੈ ਅਤੇ ਕੇਐੱਲ ਰਾਹੁਲ ਪਾਰੀ ਦੀ ਸ਼ੁਰੂਆਤ ਕਰਨਗੇ ਜਦਕਿ ਜ਼ਖਮੀ ਆਕਾਸ਼ ਦੀਪ ਦੀ ਜਗ੍ਹਾ 'ਤੇ ਪ੍ਰਸਿਧ ਕ੍ਰਿਸ਼ਨਾ ਨੂੰ ਪਲੇਇੰਗ ਇਲੈਵਨ 'ਚ ਚੁਣਿਆ ਜਾ ਸਕਦਾ ਹੈ।
ਟੈਸਟ 'ਚ ਰੋਹਿਤ ਸ਼ਰਮਾ ਦਾ ਸੰਘਰਸ਼