ਬੈਂਗਲੁਰੂ: IPL ਦੇ 52ਵੇਂ ਮੈਚ 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਗੁਜਰਾਤ ਟਾਈਟਨਸ ਨੂੰ 4 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਮੈਚ ਵਿੱਚ ਗੁਜਰਾਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 19.3 ਓਵਰਾਂ ਵਿੱਚ 10 ਵਿਕਟਾਂ ਗੁਆ ਕੇ 147 ਦੌੜਾਂ ਬਣਾਈਆਂ। ਬੈਂਗਲੁਰੂ ਨੇ 13.4 ਓਵਰਾਂ 'ਚ 6 ਵਿਕਟਾਂ ਗੁਆ ਕੇ 152 ਦੌੜਾਂ ਬਣਾ ਕੇ ਮੈਚ ਜਿੱਤ ਲਿਆ।
ਗੁਜਰਾਤ ਲਈ ਸ਼ਾਹਰੁਖ ਖਾਨ ਨੇ 37 ਦੌੜਾਂ, ਰਾਹੁਲ ਤਿਵਾਤੀਆ ਨੇ 35 ਦੌੜਾਂ ਅਤੇ ਡੇਵਿਡ ਮਿਲਰ ਨੇ 30 ਦੌੜਾਂ ਬਣਾਈਆਂ। ਇਨ੍ਹਾਂ ਬੱਲੇਬਾਜ਼ਾਂ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਦੌੜਾਂ ਨਹੀਂ ਬਣਾ ਸਕਿਆ। ਰਾਇਲ ਚੈਲੰਜਰਜ਼ ਬੰਗਲੌਰ ਲਈ ਮੁਹੰਮਦ ਸਿਰਾਜ, ਯਸ਼ ਦਿਆਲ ਅਤੇ ਵਿਜੇ ਕੁਮਾਰ ਵਿਸ਼ਾਕ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ 2-2 ਵਿਕਟਾਂ ਲਈਆਂ।
ਆਰਸੀਬੀ ਲਈ ਫਾਫ ਡੂ ਪਲੇਸਿਸ ਨੇ 64, ਵਿਰਾਟ ਕੋਹਲੀ ਨੇ 42 ਅਤੇ ਦਿਨੇਸ਼ ਕਾਰਤਿਨ ਨੇ 21 ਦੌੜਾਂ ਬਣਾਈਆਂ। ਗੁਜਰਾਤ ਲਈ ਜੋਸ਼ੂਆ ਲਿਟਲ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ, ਜਦਕਿ ਨੂਰ ਅਹਿਮਦ ਨੇ 2 ਵਿਕਟਾਂ ਲਈਆਂ।
RCB ਦੀਆਂ ਉਮੀਦਾਂ ਜ਼ਿੰਦਾ, ਗੁਜਰਾਤ ਦੀ ਸਥਿਤੀ ਕਮਜ਼ੋਰ:ਬੈਂਗਲੁਰੂ ਦੇ ਹੁਣ 11 ਮੈਚਾਂ ਵਿੱਚ 4 ਜਿੱਤਾਂ ਅਤੇ 7 ਹਾਰਾਂ ਨਾਲ 8 ਅੰਕ ਹਨ। ਟੀਮ 10ਵੇਂ ਸਥਾਨ ਤੋਂ 7ਵੇਂ ਸਥਾਨ 'ਤੇ ਪਹੁੰਚ ਗਈ, ਉਨ੍ਹਾਂ ਦੀ ਰਨ ਰੇਟ ਪੰਜਾਬ ਅਤੇ ਗੁਜਰਾਤ ਨਾਲੋਂ ਬਿਹਤਰ ਹੋ ਗਈ। ਗੁਜਰਾਤ ਦੇ ਵੀ 11 ਮੈਚਾਂ ਵਿੱਚ 4 ਜਿੱਤਾਂ ਅਤੇ 7 ਹਾਰਾਂ ਨਾਲ ਸਿਰਫ਼ 8 ਅੰਕ ਹਨ ਪਰ ਟੀਮ ਦੀ ਰਨ ਰੇਟ ਅੰਕ ਸੂਚੀ ਵਿੱਚ ਸਭ ਤੋਂ ਖ਼ਰਾਬ ਹੈ। ਇਸ ਲਈ ਗੁਜਰਾਤ ਟਾਈਟਨਸ 9ਵੇਂ ਨੰਬਰ 'ਤੇ ਪਹੁੰਚ ਗਈ।
ਮੈਚ ਲਈ ਦੋਵਾਂ ਟੀਮਾਂ ਦਾ ਪਲੇਇੰਗ-11
ਰਾਇਲ ਚੈਲੰਜਰਜ਼ ਬੈਂਗਲੁਰੂ: ਫਾਫ ਡੂ ਪਲੇਸਿਸ (ਕਪਤਾਨ), ਵਿਰਾਟ ਕੋਹਲੀ, ਵਿਲ ਜੈਕ, ਕੈਮਰਨ ਗ੍ਰੀਨ, ਗਲੇਨ ਮੈਕਸਵੈੱਲ, ਦਿਨੇਸ਼ ਕਾਰਤਿਕ (ਵਿਕਟਕੀਪਰ), ਸਵਪਨਿਲ ਸਿੰਘ, ਮੁਹੰਮਦ ਸਿਰਾਜ, ਕਰਨ ਸ਼ਰਮਾ, ਵਿਜੇ ਕੁਮਾਰ ਵੈਸ਼ਾਖ ਅਤੇ ਯਸ਼ ਦਿਆਲ
ਗੁਜਰਾਤ ਟਾਇਟਨਸ: ਸ਼ੁਭਮਨ ਗਿੱਲ (ਕਪਤਾਨ), ਰਿਧੀਮਾਨ ਸਾਹਾ (ਵਿਕਟਕੀਪਰ), ਸਾਈ ਸੁਦਰਸ਼ਨ, ਡੇਵਿਡ ਮਿਲਰ, ਸ਼ਾਹਰੁਖ ਖਾਨ, ਰਾਹੁਲ ਤਿਵਾਤੀਆ, ਰਾਸ਼ਿਦ ਖਾਨ, ਮਾਨਵ ਸੁਥਾਰ, ਨੂਰ ਅਹਿਮਦ, ਮੋਹਿਤ ਸ਼ਰਮਾ ਅਤੇ ਜੋਸ਼ੂਆ ਲਿਟਲ।