ਨਾਗਪੁਰ : ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਅੰਤਰਰਾਸ਼ਟਰੀ ਕ੍ਰਿਕਟ ਦੇ ਇਤਿਹਾਸ ਵਿਚ 600 ਵਿਕਟਾਂ ਲੈਣ ਵਾਲੇ ਪਹਿਲੇ ਭਾਰਤੀ ਖੱਬੇ ਹੱਥ ਦੇ ਸਪਿਨਰ ਬਣ ਗਏ ਹਨ। ਜਡੇਜਾ ਨੇ ਵੀਰਵਾਰ, 6 ਫਰਵਰੀ ਨੂੰ ਨਾਗਪੁਰ ਦੇ ਵਿਦਰਭ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਭਾਰਤ ਅਤੇ ਇੰਗਲੈਂਡ ਵਿਚਾਲੇ ਪਹਿਲੇ ਵਨਡੇ ਦੌਰਾਨ ਇਹ ਉਪਲਬਧੀ ਹਾਸਲ ਕੀਤੀ।
ਮਹਿਜ਼ ਤਿੰਨ ਵਿਕਟਾਂ ਦੂਰ ਸਨ ਜਡੇਜਾ
ਜਡੇਜਾ ਇਸ ਵੱਡੀ ਉਪਲਬਧੀ ਨੂੰ ਹਾਸਲ ਕਰਨ ਤੋਂ ਮਹਿਜ਼ ਤਿੰਨ ਵਿਕਟਾਂ ਦੂਰ ਸਨ, ਉਸ ਨੇ ਇੰਗਲੈਂਡ ਦੇ ਸਾਬਕਾ ਕਪਤਾਨ ਜੋ ਰੂਟ, ਜੈਕਬ ਬੇਥਲ ਅਤੇ ਆਦਿਲ ਰਾਸ਼ਿਦ ਨੂੰ ਮੈਚ ਵਿੱਚ ਆਊਟ ਕੀਤਾ। ਇਸ ਤਿੰਨ ਵਿਕਟਾਂ ਦੇ ਨਾਲ, ਉਹ ਭਾਰਤ ਬਨਾਮ ਇੰਗਲੈਂਡ ਵਨਡੇ ਮੈਚਾਂ ਵਿੱਚ ਸਭ ਤੋਂ ਸਫਲ ਗੇਂਦਬਾਜ਼ ਬਣ ਗਿਆ। ਉਸ ਨੇ ਤਜਰਬੇਕਾਰ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਦੇ 40 ਵਿਕਟਾਂ ਦੇ ਅੰਕੜੇ ਨੂੰ ਪਿੱਛੇ ਛੱਡ ਦਿੱਤਾ।
ਇਸ ਤੋਂ ਇਲਾਵਾ ਜਡੇਜਾ 600 ਵਿਕਟਾਂ ਲੈਣ ਵਾਲੇ ਚੌਥੇ ਭਾਰਤੀ ਸਪਿਨਰ ਅਤੇ ਪੰਜਵੇਂ ਭਾਰਤੀ ਗੇਂਦਬਾਜ਼ ਵੀ ਬਣ ਗਏ ਹਨ। ਸਾਬਕਾ ਭਾਰਤੀ ਕਪਤਾਨ ਅਤੇ ਅਨੁਭਵੀ ਸਪਿਨਰ ਅਨਿਲ ਕੁੰਬਲੇ 401 ਮੈਚਾਂ ਵਿੱਚ 953 ਵਿਕਟਾਂ ਦੇ ਨਾਲ ਸਾਰੇ ਫਾਰਮੈਟਾਂ ਵਿੱਚ ਭਾਰਤ ਲਈ ਸਭ ਤੋਂ ਵੱਧ ਵਿਕਟ ਲੈਣ ਵਾਲੇ ਗੇਂਦਬਾਜ਼ ਹਨ। ਇਸ ਸੂਚੀ ਵਿਚ ਦੂਜੇ ਨੰਬਰ 'ਤੇ ਰਵੀਚੰਦਰਨ ਅਸ਼ਵਿਨ ਹਨ, ਜਿਨ੍ਹਾਂ ਨੇ ਹਾਲ ਹੀ ਵਿਚ ਖੇਡ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ, ਉਨ੍ਹਾਂ ਨੇ 287 ਮੈਚਾਂ ਵਿਚ 765 ਵਿਕਟਾਂ, ਹਰਭਜਨ ਸਿੰਘ ਨੇ 365 ਮੈਚਾਂ ਵਿਚ 707 ਵਿਕਟਾਂ ਅਤੇ ਕਪਿਲ ਦੇਵ ਨੇ 356 ਮੈਚਾਂ ਵਿਚ 687 ਵਿਕਟਾਂ ਲਈਆਂ ਹਨ।
ਅੰਤਰਰਾਸ਼ਟਰੀ ਕ੍ਰਿਕਟ ਵਿੱਚ ਭਾਰਤੀ ਗੇਂਦਬਾਜ਼ਾਂ ਦੁਆਰਾ ਲਈਆਂ ਗਈਆਂ ਸਭ ਤੋਂ ਵੱਧ ਵਿਕਟਾਂ:
- ਅਨਿਲ ਕੁੰਬਲੇ: 401 ਮੈਚਾਂ ਵਿੱਚ 953 ਵਿਕਟਾਂ
- ਰਵੀ ਅਸ਼ਵਿਨ : 287 ਮੈਚਾਂ 'ਚ 765 ਵਿਕਟਾਂ
- ਹਰਭਜਨ ਸਿੰਘ : 365 ਮੈਚਾਂ ਵਿੱਚ 707 ਵਿਕਟਾਂ
- ਕਪਿਲ ਦੇਵ : 356 ਮੈਚਾਂ 'ਚ 687 ਵਿਕਟਾਂ
- ਰਵਿੰਦਰ ਜਡੇਜਾ : 325 ਮੈਚਾਂ 'ਚ 600 ਵਿਕਟਾਂ
ਭਾਰਤ ਬਨਾਮ ਇੰਗਲੈਂਡ ਵਨਡੇ ਵਿੱਚ ਸਭ ਤੋਂ ਵੱਧ ਵਿਕਟਾਂ:
- ਰਵਿੰਦਰ ਜਡੇਜਾ - 42 ਵਿਕਟਾਂ
- ਜੇਮਸ ਐਂਡਰਸਨ - 40 ਵਿਕਟਾਂ
- ਐਂਡਰਿਊ ਫਲਿੰਟਾਫ-37 ਵਿਕਟਾਂ
- ਹਰਭਜਨ ਸਿੰਘ - 36 ਵਿਕਟਾਂ
- ਜਵਾਗਲ ਸ਼੍ਰੀਨਾਥ/ਆਰ ਅਸ਼ਵਿਨ - 35 ਵਿਕਟਾਂ