ਨਵੀਂ ਦਿੱਲੀ:ਰਵੀਚੰਦਰਨ ਅਸ਼ਵਿਨ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਇਤਿਹਾਸ 'ਚ ਸਰਵੋਤਮ ਇਲੈਵਨ ਦੀ ਚੋਣ ਕਰਨ ਦਾ ਮੁਸ਼ਕਿਲ ਫੈਸਲਾ ਲਿਆ ਹੈ। ਤਜਰਬੇਕਾਰ ਸਪਿਨਰ ਨੇ ਸਲਾਮੀ ਬੱਲੇਬਾਜ਼ ਕ੍ਰਿਸ ਗੇਲ, ਹਰਫਨਮੌਲਾ ਹਾਰਦਿਕ ਪੰਡਯਾ ਅਤੇ ਕੀਰੋਨ ਪੋਲਾਰਡ ਵਰਗੇ ਕੁਝ ਮਹੱਤਵਪੂਰਨ ਨਾਂ ਸੂਚੀ ਤੋਂ ਬਾਹਰ ਰੱਖੇ। ਹਾਲਾਂਕਿ ਉਨ੍ਹਾਂ ਦੇ ਚੁਣੇ ਗਏ ਖਿਡਾਰੀਆਂ ਵਿੱਚ ਚੇਨਈ ਸੁਪਰ ਕਿੰਗਜ਼ (CSK) ਦੇ ਦੋ ਸਾਬਕਾ ਸਾਥੀ ਅਤੇ ਮੁੰਬਈ ਇੰਡੀਅਨਜ਼ (MI) ਦੇ ਚਾਰ ਸਿਤਾਰੇ ਸ਼ਾਮਲ ਸਨ।
ਰੋਹਿਤ-ਕੋਹਲੀ ਦੀ ਸਲਾਮੀ ਜੋੜੀ: 1983 ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਕ੍ਰਿਸ ਸ਼੍ਰੀਕਾਂਤ ਦੇ ਯੂਟਿਊਬ ਚੈਨਲ 'ਤੇ ਬੋਲਦੇ ਹੋਏ, ਅਸ਼ਵਿਨ ਨੇ ਆਪਣੀ ਆਲ-ਟਾਈਮ ਆਈਪੀਐਲ ਇਲੈਵਨ ਟੀਮ ਨੂੰ ਚੁਣਿਆ, ਜਿਸ ਵਿੱਚ ਕੁਝ ਮਹੱਤਵਪੂਰਨ ਨਾਂ ਸ਼ਾਮਲ ਨਹੀਂ ਸਨ। ਕ੍ਰਿਸ ਗੇਲ ਅਤੇ ਡੇਵਿਡ ਵਾਰਨਰ ਦੋਵਾਂ ਨੂੰ ਛੱਡ ਕੇ ਤਜਰਬੇਕਾਰ ਭਾਰਤੀ ਸਪਿਨਰ ਨੇ ਸ਼ੁਰੂਆਤੀ ਸਥਾਨ ਲਈ 5 ਵਾਰ ਦੇ ਆਈਪੀਐਲ ਜੇਤੂ ਕਪਤਾਨ ਰੋਹਿਤ ਸ਼ਰਮਾ ਅਤੇ ਟੂਰਨਾਮੈਂਟ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਵਿਰਾਟ ਕੋਹਲੀ ਦੀ ਜੋੜੀ ਨੂੰ ਚੁਣਿਆ।
ਰੈਨਾ, ਸੂਰਿਆ, ਡੀਵਿਲੀਅਰਸ ਸ਼ਾਮਲ: ਤੀਜਾ ਸਥਾਨ ਵਿਸਫੋਟਕ ਖੱਬੇ ਹੱਥ ਦੇ ਬੱਲੇਬਾਜ਼ ਸੁਰੇਸ਼ ਰੈਨਾ ਨੂੰ ਦਿੱਤਾ ਗਿਆ, ਜਿੰਨ੍ਹਾਂ ਨੇ ਚੇਨਈ ਸੁਪਰ ਕਿੰਗਜ਼ (CSK) ਨੂੰ 4 ਵਾਰ ਆਈਪੀਐਲ ਟਰਾਫੀ ਜਿੱਤਣ ਵਿੱਚ ਅਹਿਮ ਭੂਮਿਕਾ ਨਿਭਾਈ। ਭਾਰਤ ਦੇ ਮੌਜੂਦਾ ਟੀ-20 ਕਪਤਾਨ ਸੂਰਿਆਕੁਮਾਰ ਯਾਦਵ ਨੇ ਅਸ਼ਵਿਨ ਦੀ ਟੀਮ 'ਚ ਚੌਥੇ ਸਥਾਨ 'ਤੇ ਕਬਜ਼ਾ ਕੀਤਾ, ਜਦਕਿ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਦੇ ਦਿੱਗਜ ਖਿਡਾਰੀ ਏਬੀ ਡਿਵਿਲੀਅਰਸ ਨੇ ਮੱਧਕ੍ਰਮ ਨੂੰ ਪੂਰਾ ਕੀਤਾ।