ਨਵੀਂ ਦਿੱਲੀ: ਸਾਬਕਾ ਭਾਰਤੀ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਬਾਰਡਰ-ਗਾਵਸਕਰ ਟਰਾਫੀ 2024-25 'ਚ ਸੰਨਿਆਸ ਦਾ ਐਲਾਨ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਅਸ਼ਵਿਨ ਦੇ ਇਸ ਅਚਾਨਕ ਫੈਸਲੇ ਨੂੰ ਲੈ ਕੇ ਹੁਣ ਤੱਕ ਕਈ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਅਸ਼ਵਿਨ ਨੂੰ ਆਸਟ੍ਰੇਲੀਆ ਦੇ ਖਿਲਾਫ ਪਹਿਲੇ 3 ਟੈਸਟਾਂ ਵਿੱਚੋਂ ਸਿਰਫ 1 ਵਿੱਚ ਚੁਣਿਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ।
ਅਸ਼ਵਿਨ ਦੇ ਸੰਨਿਆਸ ਨੂੰ ਲੈ ਕੇ ਲੱਗੀਆਂ ਸੀ ਕਈ ਅਟਕਲਾਂ
ਟੀਮ ਇੰਡੀਆ ਦੇ ਸਾਬਕਾ ਸਟਾਰ ਖਿਡਾਰੀ ਮਨੋਜ ਤਿਵਾਰੀ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦਾ ਅਪਮਾਨ ਕੀਤਾ ਗਿਆ, ਜਦੋਂ ਕਿ ਭਾਰਤ ਦੇ ਸਾਬਕਾ ਗੇਂਦਬਾਜ਼ੀ ਕੋਚ ਭਰਤ ਅਰੁਣ ਨੇ ਕਿਹਾ ਕਿ ਉਹ 'ਦੁਖੀ' ਹਨ। ਇਨ੍ਹਾਂ ਸਾਰੀਆਂ ਅਟਕਲਾਂ ਦੇ ਵਿਚਕਾਰ, ਪਹਿਲੀ ਵਾਰ ਅਸ਼ਵਿਨ ਨੇ ਖੁਦ ਅੱਗੇ ਆ ਕੇ ਅਚਾਨਕ ਸੰਨਿਆਸ ਲੈਣ ਅਤੇ ਵਿਦਾਈ ਟੈਸਟ ਮੈਚ ਨਾ ਮਿਲਣ ਨੂੰ ਲੈ ਕੇ ਚੁੱਪੀ ਤੋੜੀ ਹੈ।
ਅਸ਼ਵਿਨ ਨੇ ਆਪਣੀ ਸੰਨਿਆਸ 'ਤੇ ਚੁੱਪੀ ਤੋੜੀ
ਆਪਣੀ ਸੰਨਿਆਸ ਦੇ ਬਾਰੇ 'ਚ ਅਸ਼ਵਿਨ ਨੇ ਆਪਣੇ ਯੂਟਿਊਬ ਚੈਨਲ 'ਐਸ਼ ਕੀ ਬਾਤ' 'ਤੇ ਕਿਹਾ, 'ਮੈਨੂੰ ਇਸ ਬ੍ਰੇਕ ਦੀ ਜ਼ਰੂਰਤ ਸੀ। ਮੈਂ ਲੜੀ ਅੱਧ ਵਿਚਾਲੇ ਛੱਡ ਦਿੱਤੀ। ਮੈਂ ਕ੍ਰਿਕਟ ਬਾਰੇ ਜ਼ਿਆਦਾ ਗੱਲ ਨਹੀਂ ਕੀਤੀ ਹੈ, ਹਾਲਾਂਕਿ ਮੈਂ ਸਿਡਨੀ ਅਤੇ ਮੈਲਬੋਰਨ ਟੈਸਟ ਤੋਂ ਬਾਅਦ ਐਕਸ 'ਤੇ ਕੁਝ ਚੀਜ਼ਾਂ ਪੋਸਟ ਕੀਤੀਆਂ ਸਨ। ਮੈਂ ਸੰਨਿਆਸ ਦੀ ਗੱਲ ਨਹੀਂ ਕੀਤੀ ਕਿਉਂਕਿ ਮੈਂ ਡਰੈਸਿੰਗ ਰੂਮ ਵਿੱਚ ਸੀ ਅਤੇ ਮੇਰੇ ਲਈ ਡਰੈਸਿੰਗ ਰੂਮ ਦੀ ਪਵਿੱਤਰਤਾ ਦਾ ਸਨਮਾਨ ਕਰਨਾ ਬਹੁਤ ਜ਼ਰੂਰੀ ਸੀ। ਅੱਜ ਕੱਲ੍ਹ ਫੈਨ ਜੰਗ ਬਹੁਤ ਜ਼ਹਿਰੀਲੀ ਹੈ'।