ਪੰਜਾਬ

punjab

ਓਲੰਪਿਕ 2024 ਵਿੱਚ ਪਹਿਲਾ ਮੈਚ ਜਿੱਤਣ ਤੋਂ ਬਾਅਦ ਪੀਵੀ ਸਿੰਧੂ ਨੇ ਅਦਾਕਾਰ ਰਾਮ ਚਰਨ ਨਾਲ ਕੀਤੀ ਮੁਲਾਕਾਤ, ਵਾਇਰਲ ਹੋਇਆ ਵੀਡੀਓ - PV Sindhu

By ETV Bharat Punjabi Team

Published : Jul 28, 2024, 8:05 PM IST

PV Sindhu Met Ram Charan: ਰਾਮ ਚਰਨ ਅਤੇ ਉਸ ਦੇ ਪਾਲਤੂ ਕੁੱਤੇ ਰਾਈਮ ਨੇ 2024 ਪੈਰਿਸ ਓਲੰਪਿਕ ਦੌਰਾਨ ਭਾਰਤੀ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੀ ਗੱਲਬਾਤ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।

PV SINDHU
ਰਾਮ ਚਰਨ ਉਪਾਸਨਾ ਪੀਵੀ ਸਿੰਧੂ (ETV Bharat)

ਮੁੰਬਈ: ਤੇਲਗੂ ਸੁਪਰਸਟਾਰ ਰਾਮ ਚਰਨ ਅਤੇ ਉਨ੍ਹਾਂ ਦੀ ਪਤਨੀ ਉਪਾਸਨਾ ਨੇ ਸ਼ਨੀਵਾਰ ਨੂੰ ਫਰਾਂਸ ਦੀ ਰਾਜਧਾਨੀ ਵਿੱਚ ਸ਼ੁਰੂ ਹੋਏ ਪੈਰਿਸ ਓਲੰਪਿਕ 2024 ਵਿੱਚ ਆਪਣੀ ਮੌਜੂਦਗੀ ਦਰਜ਼ ਕਰਵਾਈ। ਇਸ ਸਮਾਰੋਹ 'ਚ ਚਿਰੰਜੀਵੀ ਅਤੇ ਉਨ੍ਹਾਂ ਦੀ ਪਤਨੀ ਸੁਰੇਖਾ ਨੇ ਵੀ ਸ਼ਿਰਕਤ ਕੀਤੀ ਸੀ। ਹਾਲਾਂਕਿ, ਇਸ ਇਵੈਂਟ 'ਚ ਰਾਮ ਚਰਨ ਦੀ ਬੇਟੀ ਕਵਿਨ ਕਾਰਾ ਅਤੇ ਪਾਲਤੂ ਕੁੱਤਾ ਰਾਈਮ ਮੌਜ਼ੂਦ ਨਹੀਂ ਸੀ। ਪਰ ਉਹ ਆਪਣੇ ਪਰਿਵਾਰ ਨਾਲ ਪੈਰਿਸ ਵਿੱਚ ਹੀ ਹਨ। ਹਾਲ ਹੀ ਵਿੱਚ ਰਾਮ ਚਰਨ ਨੇ ਪੈਰਿਸ ਦੀਆਂ ਸੜਕਾਂ 'ਤੇ ਭਾਰਤੀ ਬੈਡਮਿੰਟਨ ਸਟਾਰ ਪੀਵੀ ਸਿੰਧੂ ਨਾਲ ਮੁਲਾਕਾਤ ਕੀਤੀ, ਉਨ੍ਹਾਂ ਦੇ ਨਾਲ ਪਾਲਤੂ ਕੁੱਤਾ ਰਾਈਮ ਵੀ ਸੀ। ਹੁਣ ਦੋਵਾਂ ਵਿਚਾਲੇ ਹੋਈ ਗੱਲਬਾਤ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ:ਵਾਇਰਲ ਵੀਡੀਓ 'ਚ ਰਾਮ ਚਰਨ ਆਪਣੇ ਪਾਲਤੂ ਕੁੱਤੇ ਰਾਈਮ ਨੂੰ ਫੜ ਕੇ ਪੈਰਿਸ ਦੀਆਂ ਸੜਕਾਂ 'ਤੇ ਭਾਰਤੀ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੂੰ ਮਿਲ ਰਹੇ ਹਨ। ਪੀਵੀ ਸਿੰਧੂ ਰਾਈਮ ਨਾਲ ਗੱਲ ਕਰਦੇ ਹੋਏ ਅਤੇ ਉਸ ਨੂੰ ਖੁਆਉਂਦੇ ਹੋਏ ਕਾਫੀ ਖੁਸ਼ ਨਜ਼ਰ ਆ ਰਹੀ ਹੈ। ਵੀਡੀਓ ਨੂੰ ਰਾਈਮ ਦੇ ਇੰਸਟਾਗ੍ਰਾਮ ਹੈਂਡਲ 'ਤੇ ਕੈਪਸ਼ਨ ਨਾਲ ਸਾਂਝਾ ਕੀਤਾ ਗਿਆ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ ਹੈ ਕਿ "ਅੱਕਾ ਤੁਸੀਂ ਅੱਜ ਬਹੁਤ ਵਧੀਆ ਮੈਚ ਖੇਡਿਆ, ਸ਼ੁੱਭਕਾਮਨਾਵਾਂ।" ਉਥੇ ਹੀ ਉਪਾਸਨਾ ਨੇ ਇੰਸਟਾਗ੍ਰਾਮ 'ਤੇ ਇੱਕ ਹੋਰ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਪੀਵੀ ਸਿੰਧੂ ਅਤੇ ਰਾਮ ਚਰਨ ਓਲੰਪਿਕ ਵਿਲੇਜ 'ਚ ਇਕੱਠੇ ਘੁੰਮਦੇ ਨਜ਼ਰ ਆ ਰਹੇ ਹਨ।

ਰਾਮ ਚਰਨ ਉਪਾਸਨਾ ਪੀਵੀ ਸਿੰਧੂ (ETV Bharat)

ਇਸ ਦੌਰਾਨ ਉਪਾਸਨਾ ਨੇ ਪੈਰਿਸ ਓਲੰਪਿਕ ਈਵੈਂਟ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਵੀ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਸ਼ੇਅਰ ਕੀਤੀਆਂ ਹਨ, ਜਿਸ 'ਚ ਰਾਮ ਚਰਨ ਅਤੇ ਉਨ੍ਹਾਂ ਦੀ ਪਤਨੀ ਇੱਕ ਆਊਟਡੋਰ ਕੈਫੇ ਵਿੱਚ ਸ਼ਹਿਰ ਦੇ ਮਾਹੌਲ ਦਾ ਆਨੰਦ ਲੈਂਦੇ ਹੋਏ ਨਜ਼ਰ ਆ ਰਹੇ ਹਨ। ਉਪਾਸਨਾ ਨੇ ਇੱਕ ਹੋਰ ਵੀਡੀਓ ਵੀ ਪੋਸਟ ਕੀਤਾ ਹੈ, ਜਿਸ 'ਚ ਚਿਰੰਜੀਵੀ ਅਤੇ ਸੁਰੇਖਾ ਸਮਾਰੋਹ ਤੋਂ ਪਹਿਲਾਂ ਪੈਰਿਸ ਦੀਆਂ ਸੜਕਾਂ 'ਤੇ ਟਹਿਲਦੇ ਨਜ਼ਰ ਆ ਰਹੇ ਹਨ।

ਦੱਸ ਦਈਏ ਕਿ ਪੀਵੀ ਸਿੰਧੂ ਨੇ ਆਪਣੀ ਪੈਰਿਸ ਓਲੰਪਿਕ 2024 ਮੁਹਿੰਮ ਦੀ ਸ਼ੁਰੂਆਤ ਮਾਲਦੀਵ ਦੇ ਫਾਤਿਮਥ ਅਬਦੁਲ ਰਜ਼ਾਕ 'ਤੇ ਸ਼ਾਨਦਾਰ ਜਿੱਤ ਨਾਲ ਕੀਤੀ। ਸਿੰਧੂ ਨੇ ਮਹਿਲਾ ਸਿੰਗਲਜ਼ ਗਰੁੱਪ ਪੜਾਅ ਦੇ ਮੈਚ 'ਚ ਦਬਦਬਾ ਬਣਾਇਆ ਅਤੇ ਸਿੱਧੇ ਗੇਮਾਂ 'ਚ ਜਿੱਤ ਦਰਜ ਕੀਤੀ। ਇਹ ਮੈਚ 30 ਮਿੰਟ ਤੋਂ ਵੀ ਘੱਟ ਸਮਾਂ ਚੱਲਿਆ।

ABOUT THE AUTHOR

...view details