19:06 ਮਈ 05
PBKS vs CSK Live Updates: ਚੇਨਈ ਨੇ ਪੰਜਾਬ ਨੂੰ 28 ਦੌੜਾਂ ਨਾਲ ਹਰਾਇਆ
ਚੇਨਈ ਨੇ ਪੰਜਾਬ ਨੂੰ 28 ਦੌੜਾਂ ਨਾਲ ਹਰਾਇਆ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੇਨਈ ਨੇ 167 ਦੌੜਾਂ ਬਣਾਈਆਂ। ਜਿਸ ਦੇ ਜਵਾਬ 'ਚ ਪੰਜਾਬ 9 ਵਿਕਟਾਂ ਗੁਆ ਕੇ 139 ਦੌੜਾਂ ਹੀ ਬਣਾ ਸਕਿਆ। ਚੇਨਈ ਲਈ ਰਵਿੰਦਰ ਜਡੇਜਾ ਨੇ 43 ਦੌੜਾਂ ਬਣਾਈਆਂ ਅਤੇ 3 ਮਹੱਤਵਪੂਰਨ ਵਿਕਟਾਂ ਲਈਆਂ। ਚੇਨਈ ਲਈ ਤੁਸ਼ਾਰ ਦੇਸ਼ਪਾਂਡੇ ਨੇ 2 ਵਿਕਟਾਂ ਲਈਆਂ। ਉਸ ਨੇ ਆਪਣੇ ਪਹਿਲੇ ਹੀ ਓਵਰ ਵਿੱਚ 2 ਵਿਦੇਸ਼ੀ ਬੱਲੇਬਾਜ਼ਾਂ ਜੌਨੀ ਬੇਅਰਸਟੋ ਅਤੇ ਰੂਸੋ ਨੂੰ ਪੈਵੇਲੀਅਨ ਭੇਜ ਦਿੱਤਾ। ਇਸ ਤੋਂ ਇਲਾਵਾ ਪੰਜਾਬ ਵੱਲੋਂ ਹਰਸ਼ਲ ਪਟੇਲ ਅਤੇ ਰਾਹੁਲ ਚਾਹਰ ਨੇ 3-3 ਵਿਕਟਾਂ ਲਈਆਂ।
ਸੀਜ਼ਨ ਵਿੱਚ ਚੇਨਈ ਦੀ ਇਹ ਛੇਵੀਂ ਜਿੱਤ ਹੈ। ਇਸ ਜਿੱਤ ਨਾਲ ਚੇਨਈ ਸੁਪਰ ਕਿੰਗਜ਼ ਤੀਜੇ ਸਥਾਨ 'ਤੇ ਪਹੁੰਚ ਗਈ ਹੈ, ਜਦਕਿ ਪੰਜਾਬ ਦੀਆਂ ਪਲੇਆਫ ਦੀਆਂ ਉਮੀਦਾਂ ਨੂੰ ਵੀ ਝਟਕਾ ਲੱਗਾ ਹੈ।
18:52 ਮਈ 05
PBKS vs CSK ਲਾਈਵ ਅਪਡੇਟਸ: ਸ਼ਾਰਦੁਲ ਠਾਕੁਰ ਨੇ ਰਾਹੁਲ ਨੂੰ ਬੋਲਡ ਕੀਤਾ, ਚੇਨਈ ਜਿੱਤ ਤੋਂ 1 ਵਿਕਟ ਦੂਰ
ਪੰਜਾਬ ਨੇ 117 ਦੇ ਸਕੋਰ 'ਤੇ 9 ਵਿਕਟਾਂ ਗੁਆ ਦਿੱਤੀਆਂ ਹਨ। 9ਵੀਂ ਵਿਕਟ ਰਾਹੁਲ ਚਾਹਰ ਦੀ ਡਿੱਗੀ ਜਿਸ ਨੂੰ ਸ਼ਾਰਦੁਲ ਠਾਕੁਰ ਨੇ ਬੋਲਡ ਕੀਤਾ। ਚੇਨਈ ਜਿੱਤ ਤੋਂ ਸਿਰਫ਼ 1 ਵਿਕਟ ਦੂਰ ਹੈ।
18:36 ਮਈ 05
PBKS vs CSK Live Updates: ਹਰਸ਼ਲ ਪਟੇਲ ਦੇ ਰੂਪ ਵਿੱਚ ਪੰਜਾਬ ਨੂੰ ਅੱਠਵਾਂ ਝਟਕਾ ਲੱਗਾ, ਚੇਨਈ ਜਿੱਤ ਤੋਂ 2 ਵਿਕਟਾਂ ਦੂਰ ਹੈ।
ਪੰਜਾਬ ਦਾ ਬੱਲੇਬਾਜ਼ ਹਰਸ਼ਲ ਪਟੇਲ 12 ਗੇਂਦਾਂ ਵਿੱਚ 13 ਦੌੜਾਂ ਬਣਾ ਕੇ ਆਊਟ ਹੋਇਆ। ਉਸ ਦੀ ਵਿਕਟ ਸਿਮਰਜੀਤ ਸਿੰਘ ਨੇ ਲਈ। ਪੰਜਾਬ ਨੇ 90 ਦੌੜਾਂ ਦੇ ਸਕੋਰ 'ਤੇ ਆਪਣੀਆਂ 8 ਵਿਕਟਾਂ ਗੁਆ ਦਿੱਤੀਆਂ ਹਨ। ਚੇਨਈ ਇਸ ਸੈਸ਼ਨ ਦੀ ਛੇਵੀਂ ਜਿੱਤ ਤੋਂ ਸਿਰਫ਼ 2 ਵਿਕਟਾਂ ਦੂਰ ਹੈ।
18:26 ਮਈ 05
PBKS vs CSK Live Updates: ਆਸ਼ੂਤੋਸ਼ ਸ਼ਰਮਾ ਤੇ ਸੈਮ ਕੁਰਾਨ ਆਊਟ, ਪੰਜਾਬ ਦੀ ਜਿੱਤ ਲਈ ਵਧੀਆਂ ਮੁਸ਼ਕਿਲਾਂ
ਚੇਨਈ ਦੇ 168 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਨੇ 78 ਦੌੜਾਂ ਦੇ ਸਕੋਰ 'ਤੇ 7 ਵਿਕਟਾਂ ਗੁਆ ਦਿੱਤੀਆਂ ਹਨ। ਰਵਿੰਦਰ ਜਡੇਜਾ ਨੇ ਪਾਰੀ ਦੇ 13ਵੇਂ ਓਵਰ ਵਿੱਚ ਆਸ਼ੂਤੋਸ਼ ਸ਼ਰਮਾ ਅਤੇ ਕਪਤਾਨ ਸੈਮ ਕੁਰਾਨ ਨੂੰ ਪੈਵੇਲੀਅਨ ਭੇਜਿਆ। ਸੈਮ ਕੁਰਾਨ ਦਾ ਸੀਜ਼ਨ 'ਚ ਖਰਾਬ ਪ੍ਰਦਰਸ਼ਨ ਜਾਰੀ ਹੈ। ਉਹ 7 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਇਲਾਵਾ ਆਸ਼ੂਤੋਸ਼ ਸ਼ਰਮਾ ਨੇ 3 ਦੌੜਾਂ ਬਣਾਈਆਂ। ਪੰਜਾਬ ਨੂੰ ਜਿੱਤ ਲਈ 42 ਗੇਂਦਾਂ ਵਿੱਚ 89 ਦੌੜਾਂ ਦੀ ਲੋੜ ਹੈ।
18:07 ਮਈ 05
PBKS vs CSK Live Updates: ਪ੍ਰਭਸਿਮਰਨ ਸਿੰਘ 30 ਦੌੜਾਂ ਬਣਾ ਕੇ ਆਊਟ
ਪੰਜਾਬ ਦਾ ਸਲਾਮੀ ਬੱਲੇਬਾਜ਼ ਪ੍ਰਭਸਿਮਰਨ ਸਿੰਘ 23 ਗੇਂਦਾਂ ਵਿੱਚ 30 ਦੌੜਾਂ ਬਣਾ ਕੇ ਆਊਟ ਹੋਇਆ। ਉਸ ਨੂੰ ਰਵਿੰਦਰ ਜਡੇਜਾ ਨੇ ਕੈਚ ਆਊਟ ਕੀਤਾ। ਪੰਜਾਬ ਨੂੰ ਜਿੱਤ ਲਈ 66 ਗੇਂਦਾਂ ਵਿੱਚ 100 ਦੌੜਾਂ ਦੀ ਲੋੜ ਹੈ। ਸੈਮ ਕੁਰਾਨ ਇਸ ਸਮੇਂ ਕ੍ਰੀਜ਼ 'ਤੇ ਖੜ੍ਹੇ ਹਨ।
18:00 ਮਈ 05
PBKS vs CSK Live Updates: ਪੰਜਾਬ ਨੇ 8 ਓਵਰਾਂ 'ਚ ਬਣਾਈਆਂ 62 ਦੌੜਾਂ, ਕੀ ਚੇਨਈ ਪੰਜਾਬ ਨੂੰ ਰੋਕ ਸਕੇਗਾ?
ਪੰਜਾਬ ਕਿੰਗਜ਼ ਨੇ ਚੇਨਈ ਦੇ 168 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 8 ਓਵਰਾਂ 'ਚ 62 ਦੌੜਾਂ ਬਣਾ ਲਈਆਂ ਹਨ। ਇਸ ਦੇ ਨਾਲ ਹੀ 3 ਮਹੱਤਵਪੂਰਨ ਵਿਕਟਾਂ ਵੀ ਗੁਆ ਦਿੱਤੀਆਂ ਹਨ। ਆਖਰੀ ਵਿਕਟ ਵਜੋਂ ਸ਼ੰਸ਼ਾਕ ਸਿੰਘ 20 ਗੇਂਦਾਂ ਵਿੱਚ 27 ਦੌੜਾਂ ਬਣਾ ਕੇ ਆਊਟ ਹੋ ਗਏ। ਪੰਜਾਬ ਨੂੰ ਜਿੱਤ ਲਈ 72 ਗੇਂਦਾਂ ਵਿੱਚ 106 ਦੌੜਾਂ ਦੀ ਲੋੜ ਹੈ। ਫਿਲਹਾਲ ਕਪਤਾਨ ਸੈਮ ਕੁਰਾਨ ਅਤੇ ਪ੍ਰਭਸਿਮਰਾਮ ਸਿੰਘ ਬੱਲੇਬਾਜ਼ੀ ਕਰ ਰਹੇ ਹਨ।
17:54 ਮਈ 05
PBKS vs CSK Live Updates: ਪੰਜਾਬ ਨੇ ਪਾਵਰਪਲੇ ਵਿੱਚ 45 ਦੌੜਾਂ ਬਣਾਈਆਂ, ਦੇਸ਼ਪਾਂਡੇ ਨੇ 2 ਵਿਕਟਾਂ ਲਈਆਂ।
ਪੰਜਾਬ ਨੇ ਚੇਨਈ ਦੇ 168 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪਾਵਰਪਲੇਅ ਦੇ 6 ਓਵਰਾਂ ਵਿੱਚ 97 ਦੌੜਾਂ ਬਣਾਈਆਂ। ਇਸ ਸਮੇਂ ਸ਼ਸ਼ਾਂਕ ਸਿੰਘ 18 ਦੌੜਾਂ ਤੇ ਪ੍ਰਭਸਿਮਰਨ ਸਿੰਘ 20 ਦੌੜਾਂ ਬਣਾ ਕੇ ਬੱਲੇਬਾਜ਼ੀ ਕਰ ਰਹੇ ਹਨ। ਦੇਸ਼ਪਾਂਡੇ ਨੇ ਆਪਣੀ ਪਾਰੀ ਦੇ ਪਹਿਲੇ ਅਤੇ ਦੂਜੇ ਓਵਰਾਂ ਵਿੱਚ ਪੰਜਾਬ ਦੇ ਵਿਦੇਸ਼ੀ ਬੱਲੇਬਾਜ਼ਾਂ ਜੌਨੀ ਬੇਅਰਸਟੋ ਅਤੇ ਰੂਸੋ ਨੂੰ ਪੈਵੇਲੀਅਨ ਭੇਜਿਆ।
17:37 ਮਈ 05
PBKS vs CSK Live Updates: ਤੁਸ਼ਾਰ ਦੇਸ਼ਪਾਂਡੇ ਨੇ ਆਪਣੇ ਪਹਿਲੇ ਹੀ ਓਵਰ ਵਿੱਚ ਦੋ ਵਿਕਟਾਂ ਲਈਆਂ।
ਚੇਨਈ ਦੇ 168 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੀ ਪੰਜਾਬ ਨੂੰ ਪਾਰੀ ਦੇ ਦੂਜੇ ਓਵਰ ਵਿੱਚ ਦੋ ਵੱਡੇ ਝਟਕੇ ਲੱਗੇ। ਤੁਸ਼ਾਰ ਦੇਸ਼ਪਾਂਡੇ ਨੇ ਪਹਿਲਾਂ ਜੌਨੀ ਬੇਅਰਸਟੋ ਨੂੰ ਪਵੇਲੀਅਨ ਭੇਜਿਆ, ਜੋ 7 ਦੌੜਾਂ ਬਣਾ ਕੇ ਆਊਟ ਹੋਇਆ, ਫਿਰ ਉਸੇ ਓਵਰ ਦੀ ਆਖਰੀ ਗੇਂਦ 'ਤੇ ਰਿਲੇ ਰੋਸੋ ਨੂੰ ਪੈਵੇਲੀਅਨ ਦਾ ਰਸਤਾ ਦਿਖਾਇਆ। ਦੋਵਾਂ ਨੂੰ ਦੇਸ਼ਪਾਂਡੇ ਨੇ ਆਊਟ ਕੀਤਾ। ਚੇਨਈ ਦੇ ਤੇਜ਼ ਗੇਂਦਬਾਜ਼ ਦੇਸ਼ਪਾਂਡੇ ਨੇ ਜੌਨੀ ਬੇਅਰਸਟੋ ਅਤੇ ਰੂਸੋ ਨੂੰ ਆਊਟ ਕੀਤਾ।
17:31 ਮਈ 05
PBKS vs CSK Live Updates: ਪੰਜਾਬ ਦੀ ਪਾਰੀ ਸ਼ੁਰੂ
ਚੇਨਈ ਦੇ 168 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਦੀ ਪਾਰੀ ਦੀ ਸ਼ੁਰੂਆਤ ਹੋਈ। ਪੰਜਾਬ ਲਈ ਪ੍ਰਭਸਿਮਰਨ ਸਿੰਘ ਅਤੇ ਜੌਨੀ ਬੇਅਰਸਟੋ ਬੱਲੇਬਾਜ਼ੀ ਲਈ ਉਤਰੇ ਹਨ। ਚੇਨਈ ਲਈ ਗੇਂਦਬਾਜ਼ੀ ਦੀ ਜ਼ਿੰਮੇਵਾਰੀ ਮਿਸ਼ੇਲ ਸੈਂਟਨਰ ਨੇ ਲਈ ਹੈ।
17:24 ਮਈ 05
PBKS vs CSK Live Updates: ਧੋਨੀ ਪਹਿਲੀ ਹੀ ਗੇਂਦ 'ਤੇ ਆਊਟ, ਪੂਰਾ ਸਟੇਡੀਅਮ ਸ਼ਾਂਤ ਹੋ ਗਿਆ।
ਅੱਠ ਵਿਕਟਾਂ ਡਿੱਗਣ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਐਮਐਸ ਧੋਨੀ ਪਹਿਲੀ ਹੀ ਗੇਂਦ ’ਤੇ ਆਊਟ ਹੋ ਗਏ। ਜਿਸ ਤੋਂ ਬਾਅਦ ਪੂਰਾ ਮੈਦਾਨ ਸ਼ਾਂਤ ਹੋ ਗਿਆ।
17:12 ਮਈ 05
PBKS vs CSK Live Updates: ਚੇਨਈ ਨੇ ਪੰਜਾਬ ਨੂੰ ਦਿੱਤਾ 168 ਦੌੜਾਂ ਦਾ ਟੀਚਾ
ਧਰਮਸ਼ਾਲਾ ਮੈਦਾਨ 'ਤੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੇਨਈ ਨੇ 164 ਦੌੜਾਂ ਬਣਾਈਆਂ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕਰਦੇ ਹੋਏ ਚੇਨਈ ਨੇ 20 ਓਵਰਾਂ 'ਚ 9 ਵਿਕਟਾਂ ਗੁਆ ਕੇ 167 ਦੌੜਾਂ ਬਣਾਈਆਂ। ਰਵਿੰਦਰ ਜਡੇਜਾ ਨੇ 43 ਦੌੜਾਂ, ਗਾਇਕਵਾੜ ਨੇ 32 ਦੌੜਾਂ ਅਤੇ ਡੇਰਿਲ ਮਿਸ਼ੇਲ ਨੇ 30 ਦੌੜਾਂ ਬਣਾਈਆਂ। ਪੰਜਾਬ ਲਈ ਹਰਸ਼ਲ ਪਟੇਲ ਅਤੇ ਰਾਹੁਲ ਚਾਹਰ ਨੇ 3-3 ਵਿਕਟਾਂ ਅਤੇ ਅਰਸ਼ਦੀਪ ਸਿੰਘ ਨੂੰ ਇਕ ਵਿਕਟ ਮਿਲੀ।
ਪੰਜਾਬ ਨੂੰ ਜਿੱਤ ਲਈ 120 ਗੇਂਦਾਂ ਵਿੱਚ 169 ਦੌੜਾਂ ਦੀ ਲੋੜ ਹੈ।
17:00 ਮਈ 05
PBKS vs CSK Live Updates: ਹਰਸ਼ਲ ਪਟੇਲ ਨੇ ਦੋ ਵਿਕਟਾਂ ਬੈਕ ਟੂ ਬੈਕ ਲਈਆਂ, ਐਮਐਸ ਧੋਨੀ ਨੇ ਪਹਿਲੀ ਗੇਂਦ 'ਤੇ ਬੋਲਡ ਕੀਤਾ
ਪੰਜਾਬ ਨੇ ਸਭ ਤੋਂ ਪਹਿਲਾਂ ਸ਼ਾਰਦੁਲ ਠਾਕੁਰ ਨੂੰ ਪਾਰੀ ਦੇ 19ਵੇਂ ਓਵਰ ਦੀ ਚੌਥੀ ਗੇਂਦ 'ਤੇ ਪੈਵੇਲੀਅਨ ਭੇਜਿਆ। ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਐਮਐਸ ਧੋਨੀ ਪਹਿਲੀ ਹੀ ਗੇਂਦ 'ਤੇ ਆਊਟ ਹੋ ਗਏ। ਇਸ ਮੈਚ ਵਿੱਚ ਹਰਸ਼ਲ ਪਟੇਲ ਨੇ ਤਿੰਨ ਵਿਕਟਾਂ ਲਈਆਂ ਹਨ। ਚੇਨਈ ਦਾ ਸਕੋਰ 19 ਓਵਰਾਂ ਵਿੱਚ 151 ਦੌੜਾਂ ਹੈ।
16:54 ਮਈ 05
PBKS vs CSK Live Updates: ਦੀਪਕ ਚਾਹਰ ਨੇ ਚੇਨਈ ਨੂੰ ਦਿੱਤਾ ਛੇਵਾਂ ਝਟਕਾ, ਮਿਸ਼ੇਲ ਸੈਂਟਨਰ 11 ਦੌੜਾਂ ਬਣਾ ਕੇ ਆਊਟ
ਪੰਜਾਬ ਦੇ ਗੇਂਦਬਾਜ਼ ਦੀਪਕ ਚਾਹਰ ਨੇ ਚੇਨਈ ਨੂੰ ਇੱਕ ਹੋਰ ਝਟਕਾ ਦਿੱਤਾ ਹੈ। ਆਲਰਾਊਂਡਰ ਮਿਸ਼ੇਲ ਸੈਂਟਨਰ 11 ਦੌੜਾਂ ਦੇ ਨਿੱਜੀ ਸਕੋਰ 'ਤੇ ਕੈਚ ਆਊਟ ਹੋ ਗਏ। ਇਹ ਅੱਜ ਉਸ ਦਾ ਤੀਜਾ ਵਿਕਟ ਹੈ। ਇਸ ਤੋਂ ਪਹਿਲਾਂ ਉਸ ਨੇ ਸਪੈੱਲ ਦੀਆਂ ਪਹਿਲੀਆਂ ਦੋ ਗੇਂਦਾਂ 'ਤੇ ਦੋ ਵਿਕਟਾਂ ਲਈਆਂ ਸਨ। 16 ਓਵਰਾਂ ਦੇ ਅੰਤ ਤੱਕ ਚੇਨਈ ਨੇ 122 ਦੌੜਾਂ ਬਣਾ ਲਈਆਂ ਹਨ।
16:44 ਮਈ 05
PBKS vs CSK Live Updates: ਚੇਨਈ ਨੇ 15 ਓਵਰਾਂ ਵਿੱਚ 117 ਦੌੜਾਂ ਬਣਾਈਆਂ
ਚੇਨਈ ਬਨਾਮ ਪੰਜਾਬ ਵਿਚਾਲੇ ਖੇਡੇ ਜਾ ਰਹੇ ਮੈਚ 'ਚ ਚੇਨਈ ਨੇ 15 ਓਵਰਾਂ 'ਚ 117 ਦੌੜਾਂ ਬਣਾਈਆਂ ਹਨ। ਇਸ ਨਾਲ ਪੰਜਾਬ ਨੇ ਚੇਨਈ ਦੀਆਂ 5 ਅਹਿਮ ਵਿਕਟਾਂ ਲੈ ਲਈਆਂ ਹਨ। ਰਵਿੰਦਰ ਜਡੇਜਾ 14 ਗੇਂਦਾਂ ਵਿੱਚ 18 ਦੌੜਾਂ ਬਣਾ ਕੇ ਬੱਲੇਬਾਜ਼ੀ ਕਰ ਰਹੇ ਹਨ ਅਤੇ ਸੈਂਟਨਰ 8 ਗੇਂਦਾਂ ਵਿੱਚ 9 ਦੌੜਾਂ ਬਣਾ ਕੇ ਬੱਲੇਬਾਜ਼ੀ ਕਰ ਰਹੇ ਹਨ।