ਪੰਜਾਬ

punjab

ETV Bharat / sports

ਰੂਬੀਨਾ ਫਰਾਂਸਿਸ ਨੇ ਪੈਰਾਲੰਪਿਕ 'ਚ ਭਾਰਤ ਨੂੰ ਦਿਵਾਇਆ ਪੰਜਵਾਂ ਤਮਗਾ, ਸ਼ੂਟਿੰਗ 'ਚ ਜਿੱਤਿਆ ਕਾਂਸੀ ਦਾ ਮੈਡਲ - Paris Paralympics 2024

Paris Paralympics 2024: ਰੂਬੀਨਾ ਫਰਾਂਸਿਸ ਨੇ ਪੈਰਾਲੰਪਿਕ 2024 ਵਿੱਚ ਭਾਰਤ ਨੂੰ ਆਪਣਾ 5ਵਾਂ ਤਮਗਾ ਦਿਵਾਇਆ ਹੈ। ਉਨ੍ਹਾਂ ਨੇ ਔਰਤਾਂ ਦੇ 10 ਮੀਟਰ ਏਅਰ ਪਿਸਟਲ ਐਸਐਚ1 ਈਵੈਂਟ ਵਿੱਚ ਕਾਂਸੀ ਦਾ ਮੈਡਲ ਜਿੱਤਿਆ ਹੈ। ਪੜ੍ਹੋ ਪੂਰੀ ਖਬਰ..

ਰੁਬੀਨਾ ਫਰਾਂਸਿਸ
ਰੁਬੀਨਾ ਫਰਾਂਸਿਸ (ANI PHOTOS)

By ETV Bharat Sports Team

Published : Aug 31, 2024, 7:46 PM IST

ਨਵੀਂ ਦਿੱਲੀ:ਪੈਰਿਸ ਪੈਰਾਲੰਪਿਕਸ 2024 ਦੇ ਚੌਥੇ ਦਿਨ ਭਾਰਤ ਦੇ ਖਾਤੇ ਵਿੱਚ ਇੱਕ ਹੋਰ ਮੈਡਲ ਆ ਗਿਆ ਹੈ। ਭਾਰਤੀ ਮਹਿਲਾ ਸ਼ੂਟਰ ਰੂਬੀਨਾ ਫਰਾਂਸਿਸ ਨੇ ਔਰਤਾਂ ਦੇ 10 ਮੀਟਰ ਏਅਰ ਪਿਸਟਲ ਐਸਐਚ1 ਈਵੈਂਟ ਵਿੱਚ ਕਾਂਸੀ ਦਾ ਮੈਡਲ ਜਿੱਤਿਆ ਹੈ। ਉਨ੍ਹਾਂ ਨੇ ਆਪਣੇ ਮੈਚ ਦੌਰਾਨ 211.1 ਦਾ ਸਕੋਰ ਬਣਾ ਕੇ ਕਾਂਸੀ ਦੇ ਮੈਡਲ 'ਤੇ ਕਬਜ਼ਾ ਕੀਤਾ। ਉਨ੍ਹਾਂ ਨੇ ਭਾਰਤ ਨੂੰ ਮੁਕਾਬਲੇ ਦਾ ਤੀਜਾ ਬਰਾਂਡ ਮੈਡਲ ਦਿਵਾਇਆ ਹੈ।

ਰੂਬੀਨਾ ਦਾ ਪ੍ਰਦਰਸ਼ਨ ਕਿਵੇਂ ਦਾ ਰਿਹਾ: ਰੂਬੀਨਾ ਨੇ ਇਸ ਮੈਚ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 6 ਪਰਫੈਕਟ ਸ਼ਾਟ ਲਗਾਏ। ਉਨ੍ਹਾਂ ਨੇ 6 ਵਾਰ 10 ਅੰਕ ਬਣਾਏ, ਇਸ ਦੇ ਨਾਲ ਹੀ ਉਨ੍ਹਾਂ ਨੇ 12 ਵਾਰ 9 ਅੰਕ ਬਣਾਏ। ਰੂਬੀਨਾ ਨੇ ਕੁੱਲ 211.1 ਅੰਕ ਬਣਾਏ ਅਤੇ ਕਾਂਸੀ ਦਾ ਮੈਡਲ ਜਿੱਤਿਆ। ਇਸ ਮੁਕਾਬਲੇ ਵਿੱਚ ਈਰਾਨ ਦੀ ਜਵਾਨਮਰਦੀ ਸਰਾਹ ਨੇ 236.8 ਸਕੋਰ ਕਰਕੇ ਸੋਨ ਤਗ਼ਮਾ ਜਿੱਤਿਆ। ਤੁਰਕੀ ਦੇ ਓਜ਼ਗਨ ਆਇਸੇਲ ਨੇ 231.1 ਦੇ ਸਕੋਰ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ।

ਪਹਿਲਾਂ ਆ ਚੁੱਕੇ ਚਾਰ ਮੈਡਲ: ਇਸ ਤੋਂ ਪਹਿਲਾਂ ਨਿਸ਼ਾਨੇਬਾਜ਼ੀ ਵਿੱਚ ਭਾਰਤ ਲਈ ਤਿੰਨ ਹੋਰ ਮੈਡਲ ਆ ਚੁੱਕੇ ਹਨ। ਭਾਰਤ ਦੇ ਸਟਾਰ ਪੈਰਾ ਸ਼ੂਟਰ ਮਨੀਸ਼ ਨਰਵਾਲ ਨੇ ਚਾਂਦੀ ਦਾ ਤਗਮਾ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਸੀ। ਇਸ ਤੋਂ ਪਹਿਲਾਂ ਭਾਰਤੀ ਮਹਿਲਾ ਪੈਰਾ ਸ਼ੂਟਰ ਅਵਨੀ ਲੇਖਾਰਾ ਨੇ ਪੈਰਿਸ ਪੈਰਾਲੰਪਿਕ 2024 ਵਿੱਚ ਨਿਸ਼ਾਨੇਬਾਜ਼ੀ ਵਿੱਚ ਭਾਰਤ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਸੋਨ ਤਗਮਾ ਜਿੱਤਿਆ ਹੈ। ਇਸ ਦੇ ਨਾਲ ਹੀ ਭਾਰਤ ਦੀ ਮੋਨਾ ਅਗਰਵਾਲ ਨੇ ਇਸ ਈਵੈਂਟ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਜਦੋਂ ਕਿ ਅਥਲੈਟਿਕਸ ਵਿੱਚ ਦੇਸ਼ ਨੇ ਇੱਕ ਮੈਡਲ ਜਿੱਤਿਆ ਹੈ। ਜਿਸ 'ਚ ਭਾਰਤੀ ਮਹਿਲਾ ਪੈਰਾ ਦੌੜਾਕ ਪ੍ਰੀਤੀ ਪਾਲ ਨੇ ਕਾਂਸੀ ਦਾ ਮੈਡਲ ਜਿੱਤ ਕੇ ਇਤਿਹਾਸ ਰਚਿਆ ਹੈ।

ABOUT THE AUTHOR

...view details