ਪੈਰਿਸ (ਫਰਾਂਸ) : ਭਾਰਤ ਦੀ ਤਜ਼ਰਬੇਕਾਰ ਪੈਡਲਰ ਮਨਿਕਾ ਬੱਤਰਾ ਨੇ ਪੈਰਿਸ ਓਲੰਪਿਕ 2024 ਦੇ ਟੇਬਲ ਟੈਨਿਸ ਮਹਿਲਾ ਸਿੰਗਲਜ਼ ਰਾਊਂਡ ਆਫ 32 ਵਿਚ ਜਗ੍ਹਾ ਬਣਾ ਲਈ ਹੈ। 18ਵਾਂ ਦਰਜਾ ਪ੍ਰਾਪਤ ਭਾਰਤੀ ਸਟਾਰ ਨੇ ਐਤਵਾਰ ਨੂੰ ਟੇਬਲ ਟੈਨਿਸ ਰਾਊਂਡ ਆਫ 64 ਦੇ ਮੈਚ 'ਚ ਗ੍ਰੇਟ ਬ੍ਰਿਟੇਨ ਦੀ ਹਰਸੇ ਅੰਨਾ 'ਤੇ ਸ਼ਾਨਦਾਰ ਜਿੱਤ ਦਰਜ ਕੀਤੀ। ਬੱਤਰਾ ਨੇ ਜ਼ਿਆਦਾਤਰ ਰੈਲੀਆਂ ਵਿੱਚ ਦਬਦਬਾ ਬਣਾਇਆ ਅਤੇ 41 ਮਿੰਟ ਤੱਕ ਚੱਲੇ ਮੈਚ ਵਿੱਚ ਗੈਰ ਦਰਜਾ ਪ੍ਰਾਪਤ ਵਿਰੋਧੀ ਹਰਸੇ ਨੂੰ 4-0 ਨਾਲ ਹਰਾਇਆ।
ਮਨਿਕਾ ਬੱਤਰਾ ਦਾ ਰਾਊਂਡ ਆਫ 32 'ਚ ਪ੍ਰਵੇਸ਼: ਭਾਰਤੀ ਸਟਾਰ ਮਨਿਕਾ ਨੇ ਮੈਚ ਵਿੱਚ ਆਪਣੇ ਹੁਨਰ ਅਤੇ ਦ੍ਰਿੜ ਇਰਾਦੇ ਦਾ ਪ੍ਰਦਰਸ਼ਨ ਕੀਤਾ ਅਤੇ ਪੂਰੇ ਮੈਚ ਵਿੱਚ ਆਪਣੇ ਵਿਰੋਧੀ ਦਾ ਪਿੱਛਾ ਕਰਦਿਆਂ ਸਿੱਧੇ 4 ਸੈੱਟਾਂ ਵਿੱਚ ਜਿੱਤ ਦਰਜ ਕੀਤੀ। ਇਸ ਬੇਮਿਸਾਲ ਪ੍ਰਦਰਸ਼ਨ ਨਾਲ 29 ਸਾਲਾ ਖਿਡਾਰੀ ਨੇ ਰਾਊਂਡ ਆਫ 32 'ਚ ਪ੍ਰਵੇਸ਼ ਕਰ ਲਿਆ।
ਚੋਟੀ ਦੀ ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਨੇ ਦੱਖਣੀ ਪੈਰਿਸ ਏਰੀਨਾ 'ਚ ਆਪਣੀ ਗੈਰ ਦਰਜਾ ਪ੍ਰਾਪਤ ਵਿਰੋਧੀ ਨੂੰ 41 ਮਿੰਟ ਤੱਕ ਚੱਲੇ ਮੁਕਾਬਲੇ 'ਚ 11-8, 12-10, 11-9, 9-11, 11-5 ਨਾਲ ਹਰਾਇਆ।
ਅਗਲਾ ਮੈਚ ਫਰਾਂਸੀਸੀ ਖਿਡਾਰੀ ਨਾਲ ਹੋਵੇਗਾ: ਤੁਹਾਨੂੰ ਦੱਸ ਦੇਈਏ ਕਿ ਰਾਸ਼ਟਰਮੰਡਲ ਖੇਡਾਂ ਦੀ ਚੈਂਪੀਅਨ ਮਨਿਕਾ ਬੱਤਰਾ ਦਾ ਸਾਹਮਣਾ ਰਾਊਂਡ ਆਫ 32 ਦੇ ਮੈਚ 'ਚ 12ਵਾਂ ਦਰਜਾ ਪ੍ਰਾਪਤ ਫਰਾਂਸ ਦੀ ਖਿਡਾਰਨ ਪ੍ਰਿਥਿਕਾ ਪਾਵਡੇ ਨਾਲ ਹੋਵੇਗਾ। ਇਸ ਤੋਂ ਪਹਿਲਾਂ ਅੱਜ ਮਨਿਕਾ ਬੱਤਰਾ ਦੀ ਹਮਵਤਨ ਸ਼੍ਰੀਜਾ ਅਕੁਲਾ ਨੇ ਵੀ ਮਹਿਲਾ ਸਿੰਗਲਜ਼ ਦੇ 32ਵੇਂ ਦੌਰ ਵਿੱਚ ਥਾਂ ਬਣਾਈ।
ਮਨੂ ਭਾਕਰ ਨੇ ਇਤਿਹਾਸ ਰਚਿਆ: ਪੈਰਿਸ ਓਲੰਪਿਕ ਦੇ ਦੂਜੇ ਦਿਨ ਭਾਰਤ ਨੇ ਅੱਜ ਆਪਣਾ ਪਹਿਲਾ ਤਮਗਾ ਜਿੱਤ ਲਿਆ ਹੈ। ਸਟਾਰ ਨਿਸ਼ਾਨੇਬਾਜ਼ ਮਨੂ ਭਾਕਰ ਨੇ ਕਾਂਸੀ ਦਾ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਉਹ 10 ਮੀਟਰ ਏਅਰ ਪਿਸਟਲ ਈਵੈਂਟ 'ਚ ਤਮਗਾ ਜਿੱਤ ਕੇ ਸ਼ੂਟਿੰਗ ਈਵੈਂਟ 'ਚ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਨਿਸ਼ਾਨੇਬਾਜ਼ ਬਣ ਗਈ ਹੈ।