ਨਵੀਂ ਦਿੱਲੀ:ਪਾਕਿਸਤਾਨ ਨੇ ਚੈਂਪੀਅਨਜ਼ ਟਰਾਫੀ 2025 ਲਈ ਆਪਣੀ ਆਰਜ਼ੀ ਟੀਮ ਦਾ ਐਲਾਨ ਕਰ ਦਿੱਤਾ ਹੈ। ਪਾਕਿਸਤਾਨ ਕ੍ਰਿਕਟ ਬੋਰਡ ਨੇ ਚੈਂਪੀਅਨਜ਼ ਟਰਾਫੀ ਲਈ ਆਪਣੀ ਆਰਜ਼ੀ ਟੀਮ ਆਈ.ਸੀ.ਸੀ. ਨੂੰ ਸੌਂਪ ਦਿੱਤੀ ਹੈ। ਪਾਕਿਸਤਾਨ ਦੇ ਇੱਕ ਨਿੱਜੀ ਮੀਡੀਆ ਚੈਨਲ ਦੀ ਰਿਪੋਰਟ ਮੁਤਾਬਿਕ ਪਾਕਿਸਤਾਨ ਨੇ ਆਪਣੀ ਸੂਚੀ ਆਈ.ਸੀ.ਸੀ. ਨੂੰ ਸੌਂਪ ਦਿੱਤੀ ਹੈ।
ਤੁਹਾਨੂੰ ਦੱਸ ਦਈਏ ਕਿ 13 ਫਰਵਰੀ ਤੱਕ ਹਰ ਟੀਮ ਕੋਲ ਚੈਂਪੀਅਨਜ਼ ਟਰਾਫੀ 2025 ਦੀ ਟੀਮ ਵਿੱਚ ਬਦਲਾਅ ਕਰਨ ਦਾ ਮੌਕਾ ਹੋਵੇਗਾ। ਇਸ ਤੋਂ ਪਹਿਲਾਂ ਸਾਰੀਆਂ 8 ਟੀਮਾਂ ਆਪਣੀ ਟੀਮ 'ਚ ਬਦਲਾਅ ਕਰ ਸਕਦੀਆਂ ਹਨ। ਅਜਿਹੇ 'ਚ ਪਾਕਿਸਤਾਨ ਕ੍ਰਿਕਟ ਟੀਮ ਵੀ ਆਪਣੀ ਸੂਚੀ 'ਚ ਵੱਡਾ ਬਦਲਾਅ ਕਰ ਸਕਦੀ ਹੈ। ਇਸ ਸੂਚੀ ਮੁਤਾਬਕ ਮੁਹੰਮਦ ਰਿਜ਼ਵਾਨ ਚੈਂਪੀਅਨਜ਼ ਟਰਾਫੀ 'ਚ ਟੀਮ ਦੀ ਕਪਤਾਨੀ ਕਰਨ ਜਾ ਰਹੇ ਹਨ।
ਬਾਬਰ ਆਜ਼ਮ ਵੀ ਇਸ ਟੀਮ 'ਚ ਖੇਡਦੇ ਨਜ਼ਰ ਆਉਣਗੇ, ਜਦਕਿ ਟੀਮ ਤੋਂ ਬਾਹਰ ਰਹੇ ਫਖਰ ਜ਼ਮਾਨ ਦੀ ਵੀ ਵਾਪਸੀ ਹੋਈ ਹੈ। ਸਾਇਮ ਅਯੂਬ ਜੋ ਦੱਖਣੀ ਅਫਰੀਕਾ ਖਿਲਾਫ ਖੇਡੀ ਗਈ ਟੈਸਟ ਸੀਰੀਜ਼ ਦੌਰਾਨ ਜ਼ਖਮੀ ਹੋ ਗਏ ਸੀ। ਉਨ੍ਹਾਂ ਨੂੰ ਵੀ ਇਸ ਸੂਚੀ ਵਿੱਚ ਰੱਖਿਆ ਗਿਆ ਹੈ। ਪਾਕਿਸਤਾਨ ਨੇ ਆਪਣੀ ਆਰਜ਼ੀ ਸੂਚੀ ਵਿੱਚ 19 ਖਿਡਾਰੀਆਂ ਦੇ ਨਾਮ ਆਈਸੀਸੀ ਨੂੰ ਸੌਂਪ ਦਿੱਤੇ ਹਨ। ਇਨ੍ਹਾਂ ਵਿੱਚੋਂ ਉਨ੍ਹਾਂ ਨੂੰ ਆਪਣੀ ਅੰਤਿਮ ਟੀਮ ਲਈ ਕੁੱਲ 15 ਖਿਡਾਰੀਆਂ ਦੀ ਚੋਣ ਕਰਨੀ ਹੋਵੇਗੀ। ਪਾਕਿਸਤਾਨ ਦੀ ਇਸ ਸੂਚੀ 'ਚ ਤੇਜ਼ ਗੇਂਦਬਾਜ਼ ਸ਼ਾਹੀਨ ਅਫਰੀਦੀ, ਹੈਰਿਸ ਰਾਊਫ, ਨਸੀਮ ਸ਼ਾਹ ਨੂੰ ਜਗ੍ਹਾ ਮਿਲੀ ਹੈ।