ਚੰਡੀਗੜ੍ਹ: ਖੇਡ ਦੇ ਮੈਦਾਨ ਵਿੱਚ ਮੱਲਾਂ ਮਾਰਦੇ 3 ਪੰਜਾਬੀਆਂ ਨੂੰ ਅੱਜ ਵੱਡੇ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ। ਪੰਜਾਬ ਦੇ ਇਹ ਖਿਡਾਰੀ ਹਨ ਹਾਕੀ ਦੇ ਸਰਪੰਚ ਤੇ ਕਪਤਾਨ ਹਰਮਨਪ੍ਰੀਤ ਸਿੰਘ, ਜਿੰਨ੍ਹਾਂ ਨੂੰ ਖੇਡ ਰਤਨ ਐਵਾਰਡ ਮਿਲਿਆ ਹੈ। ਉਨ੍ਹਾਂ ਤੋਂ ਇਲਾਵਾ ਅੰਮ੍ਰਿਤਸਰ ਦੇ ਜਰਮਨਜੀਤ ਸਿੰਘ ਅਤੇ ਜਲੰਧਰ ਦੇ ਸੁਖਜੀਤ ਸਿੰਘ ਜਿੰਨ੍ਹਾਂ ਨੂੰ ਅੱਜ ਰਾਸ਼ਟਰਪਤੀ ਭਵਨ ਵਿਖੇ ਭਾਰਤ ਸਰਕਾਰ ਵੱਲੋਂ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
🏆#NationalSportsAwards🏆
— PIB India (@PIB_India) January 17, 2025
Men’s Hockey Team Captain Harmanpreet Singh (@13harmanpreet) receives the Major Dhyan Chand Khel Ratna Award 2024 from President Droupadi Murmu at Rashtrapati Bhavan@rashtrapatibhvn @YASMinistry #NationalSportsAwards2024 pic.twitter.com/5j4X13ffE2
ਹਰਮਨਪ੍ਰੀਤ ਸਿੰਘ ਨੂੰ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ
ਦੱਸ ਦਈਏ ਕਿ ਭਾਰਤੀ ਹਾਕੀ ਟੀਮ ਦੇ ਕਪਤਾਨ ਅਤੇ ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਨੂੰ ਦਮਦਾਰ ਖੇਡ ਅਤੇ ਸ਼ਾਨਦਾਰ ਪ੍ਰਤਿਭਾ ਲਈ ਅੱਜ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਜੋ ਕਿ ਇੱਕ ਡਿਫੈਂਡਰ ਹੋਣ ਦੇ ਬਾਵਜੂਦ ਅਕਸਰ ਹੀ ਵਿਰੋਧੀ ਟੀਮ ਖਿਲਾਫ ਸ਼ਾਨਦਾਰ ਗੋਲ ਕਰਦੇ ਨਜ਼ਰ ਆਉਂਦੇ ਹਨ।
🏆 #NationalSportsAwards 🏆
— PIB India (@PIB_India) January 17, 2025
Hockey player Sukhjeet Singh receives the #ArjunaAward 2024 from President Droupadi Murmu in recognition of his outstanding achievements in Hockey@rashtrapatibhvn @YASMinistry #NationalSportsAwards2024 pic.twitter.com/FRw5ft0Fgd
ਜਰਮਨਜੀਤ ਸਿੰਘ ਨੂੰ ਅਰਜੁਨ ਐਵਾਰਡ
ਉਨ੍ਹਾਂ ਤੋਂ ਇਲਾਵਾ ਅੰਮ੍ਰਿਤਸਰ ਦੇ ਜਰਮਨਜੀਤ ਸਿੰਘ ਨੂੰ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਹਾਕੀ ਖਿਡਾਰੀ ਜਰਮਨਜੀਤ ਸਿੰਘ ਨੂੰ ਅੱਜ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਪਰ ਉਨ੍ਹਾਂ ਦੇ ਲਈ ਇਸ ਐਵਾਰਡ ਤੱਕ ਪਹੁੰਚਣ ਦਾ ਰਾਹ ਸੌਖਾ ਨਹੀਂ ਸੀ। ਇੱਕ ਸਮਾਂ ਸੀ ਜਦੋਂ ਜਰਮਨਜੀਤ ਸਿੰਘ ਦੋ ਸਾਲ ਬਿਸਤਰੇ 'ਤੇ ਪਿਆ ਰਿਹਾ। ਉਨ੍ਹਾਂ ਦੀ ਲੱਤ ਵਿੱਚ ਦਰਦ ਹੋਣ ਕਾਰਨ, ਡਾਕਟਰ ਨੇ ਉਨ੍ਹਾਂ ਨੂੰ ਗਲਤ ਟੀਕਾਕਰਨ ਦਿੱਤਾ ਜਿਸ ਕਾਰਨ ਉਨ੍ਹਾਂ ਨੂੰ 2 ਸਾਲ ਲਈ ਬੈੱਡ ਰੈਸਟ 'ਤੇ ਰਹਿਣਾ ਪਿਆ ਪਰ ਹਾਕੀ ਪ੍ਰਤੀ ਉਨ੍ਹਾਂ ਦਾ ਜਨੂੰਨ ਘੱਟ ਨਹੀਂ ਹੋਇਆ। ਇਸ ਜਜ਼ਬੇ ਕਾਰਨ ਹੀ ਓਹ 2 ਸਾਲ ਬਾਅਦ ਵਿਦੇਸ਼ ਗਏ ਅਤੇ ਖੇਡੇ।
🏆 #NationalSportsAwards 🏆
— PIB India (@PIB_India) January 17, 2025
President Droupadi Murmu confers the #ArjunaAward 2024 on Jarmanpreet Singh for his outstanding contributions to the hockey game@rashtrapatibhvn @YASMinistry #NationalSportsAwards2024 pic.twitter.com/381Qltp8ox
ਇੰਨਾਂ ਹੀ ਨਹੀਂ ਜਰਮਨਜੀਤ ਸਿੰਘ ਦੀ ਇਸ ਖੇਡ ਪ੍ਰਤਿਭਾ ਨੂੰ ਵੇਖਦੇ ਹੋਏ ਹੀ ਆਸਟ੍ਰੇਲੀਆ ਨੇ ਉਨ੍ਹਾਂ ਨੂੰ ਮੁਫਤ ਪੀਆਰ ਨਾਲ ਟੀਮ ਵਿੱਚ ਖੇਡਣ ਦੀ ਪੇਸ਼ਕਸ਼ ਕੀਤੀ ਪਰ ਉਨ੍ਹਾਂ ਨੇ ਭਾਰਤੀ ਟੀਮ ਚੁਣ ਕੇ ਆਪਣੇ ਦੇਸ਼ ਲਈ ਖੇਡਣ ਦਾ ਫੈਸਲਾ ਲਿਆ ਅਤੇ ਅੱਜ ਉਨ੍ਹਾਂ ਨੂੰ ਇਸ ਮਿਹਨਤ ਦਾ ਫਲ਼ ਮਿਲ ਰਿਹਾ ਹੈ।
ਕਿਸਾਨੀ ਤੋਂ ਹਾਕੀ ਦੇ ਮੈਦਾਨ ਤੱਕ ਪਹੁੰਚਿਆ ਹਰਮਨਪ੍ਰੀਤ ਸਿੰਘ
ਹਾਕੀ ਟੀਮ ਦਾ ਕਪਤਾਨ ਹਰਮਨਪ੍ਰੀਤ ਸਿੰਘ ਇੱਕ ਭਾਰਤੀ ਫੀਲਡ ਹਾਕੀ ਖਿਡਾਰੀ ਹੈ ਜੋ ਭਾਰਤੀ ਰਾਸ਼ਟਰੀ ਟੀਮ ਲਈ ਇੱਕ ਡਿਫੈਂਡਰ ਅਤੇ ਡਰੈਗ ਫਲਿੱਕਰ ਵੱਜੋਂ ਖੇਡਦਾ ਹੈ। ਹਰਮਨਪ੍ਰੀਤ ਸਿੰਘ ਦਾ ਜਨਮ 6 ਜਨਵਰੀ 1996 ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਤਿੰਮੋਵਾਲ ਵਿੱਚ ਹੋਇਆ ਸੀ। ਭਾਰਤੀ ਹਾਕੀ ਟੀਮ ਦੇ ਕਪਤਾਨ ਅਤੇ ਸਰਪੰਚ ਹਰਮਨਪ੍ਰੀਤ ਸਿੰਘ ਨੇ ਛੋਟੀ ਉਮਰ ਵਿੱਚ ਹੀ ਟਰੈਕਟਰ ਚਲਾਉਣਾ ਸਿੱਖ ਲਿਆ ਸੀ ਅਤੇ ਉਹ ਆਪਣੇ ਪਰਿਵਾਰ ਨਾਲ ਖੇਤੀ ਕਰਦਾ ਸੀ। ਹਰਮਨਪ੍ਰੀਤ ਨੂੰ ਬਚਪਨ ਤੋਂ ਹੀ ਹਾਕੀ ਦਾ ਸ਼ੌਕ ਸੀ, ਜਿਸ ਕਾਰਨ ਬਚਪਨ 'ਚ ਖੇਡਣ ਤੋਂ ਬਾਅਦ ਉਸ ਨੇ ਜਲੰਧਰ ਦੀ ਸੁਰਜੀਤ ਹਾਕੀ ਅਕੈਡਮੀ ਤੋਂ ਹਾਕੀ ਦੀਆਂ ਬਾਰੀਕੀਆਂ ਸਿੱਖਣੀਆਂ ਸ਼ੁਰੂ ਕਰ ਦਿੱਤੀਆਂ।
ਇਸ ਤਰ੍ਹਾਂ ਹੋਈ ਹਰਮਨਪ੍ਰੀਤ ਸਿੰਘ ਦੀ ਸ਼ੁਰੂਆਤ
ਇਸ ਤੋਂ ਬਾਅਦ ਆਪਣੀ ਪ੍ਰਤਿਭਾ ਨੂੰ ਹੋਰ ਨਿਖਾਰਨ ਲਈ, ਹਰਮਨਪ੍ਰੀਤ ਨੇ 2011 ਵਿੱਚ ਸੁਰਜੀਤ ਅਕੈਡਮੀ, ਜਲੰਧਰ ਵਿੱਚ ਦਾਖਲਾ ਲਿਆ। ਇਸ ਤੋਂ ਬਾਅਦ ਹਰਮਨਪ੍ਰੀਤ ਨੇ ਜੂਨੀਅਰ ਰਾਸ਼ਟਰੀ ਟੀਮ ਲਈ 2011 ਵਿੱਚ ਸੁਲਤਾਨ ਜੋਹੋਰ ਕੱਪ ਵਿੱਚ ਡੈਬਿਊ ਕੀਤਾ। ਇਸ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਉਹ ਆਪਣੀ ਹਾਕੀ ਸਟਿੱਕ ਨਾਲ ਮੈਦਾਨ 'ਤੇ ਗੋਲ ਕਰਦੇ ਰਹੇ।
ਤਿੰਨ ਸਾਲ ਬਾਅਦ, ਹਰਮਨਪ੍ਰੀਤ ਨੇ 2014 ਦੇ ਸੁਲਤਾਨ ਜੋਹੋਰ ਕੱਪ ਵਿੱਚ ਪਲੇਅਰ ਆਫ ਦਿ ਟੂਰਨਾਮੈਂਟ ਦਾ ਐਵਾਰਡ ਜਿੱਤਿਆ। ਜਿੱਥੇ ਉਸ ਨੇ ਮਲੇਸ਼ੀਆ 'ਚ ਹੋਏ ਯੂਥ ਟੂਰਨਾਮੈਂਟ ਵਿੱਚ 9 ਗੋਲ ਕੀਤੇ ਅਤੇ ਭਾਰਤ ਨੂੰ ਚੋਟੀ ਦਾ ਇਨਾਮ ਜਿੱਤਣ ਵਿੱਚ ਮਦਦ ਕੀਤੀ। ਜੂਨੀਅਰ ਪੱਧਰ 'ਤੇ ਉਸ ਦੇ ਲਗਾਤਾਰ ਪ੍ਰਦਰਸ਼ਨ ਨੇ ਸੀਨੀਅਰ ਪੱਧਰ 'ਤੇ ਉਸ ਦੇ ਡੈਬਿਊ ਲਈ ਰਾਹ ਪੱਧਰਾ ਕੀਤਾ। ਉਸਨੇ 3 ਮਈ, 2015 ਨੂੰ ਜਾਪਾਨ ਦੇ ਖਿਲਾਫ ਇੱਕ ਟੈਸਟ ਸੀਰੀਜ਼ ਦੇ ਦੌਰਾਨ ਆਪਣੀ ਸ਼ੁਰੂਆਤ ਕੀਤੀ।
ਇਸ ਤੋਂ ਬਾਅਦ ਸਭ ਤੋਂ ਵੱਧ ਚਰਚਾ ਪੈਰਿਸ ਓਲੰਪਿਕ 2024 ਦੌਰਾਨ ਖੇਡੇ ਗਏ ਅੱਠ ਮੈਚਾਂ ਵਿੱਚ ਹਰਮਨਪ੍ਰੀਤ ਸਿੰਘ ਨੇ ਹੁਣ ਤੱਕ ਸਭ ਤੋਂ ਵੱਧ 10 ਗੋਲ ਕੀਤੇ ਹਨ। ਇਸ ਤੋਂ ਇਲਾਵਾ, ਸਰਪੰਚ ਹਰਮਨਪ੍ਰੀਤ ਸਿੰਘ ਟੋਕੀਓ ਓਲੰਪਿਕ 2020 ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਟੀਮ ਦਾ ਹਿੱਸਾ ਸੀ। ਉਹ ਟੋਕੀਓ ਵਿੱਚ ਵੀ ਭਾਰਤ ਦਾ ਸਭ ਤੋਂ ਵੱਧ ਸਕੋਰਰ ਸੀ। 2020 ਵਿੱਚ, ਭਾਰਤੀ ਹਾਕੀ ਟੀਮ ਨੇ ਆਪਣੀ 41 ਸਾਲਾਂ ਦੀ ਓਲੰਪਿਕ ਲੜੀ ਨੂੰ ਖਤਮ ਕੀਤਾ। ਹਰਮਨਪ੍ਰੀਤ ਦੀ ਸ਼ਾਨਦਾਰ ਕਾਰਗੁਜ਼ਾਰੀ ਤੋਂ ਬਾਅਦ ਪੰਜਾਬ ਸਰਕਾਰ ਨੇ ਵੀ ਉਸ ਨੂੰ ਪੁਲਿਸ ਵਿੱਚ ਡੀਐਸਪੀ ਦੇ ਅਹੁਦੇ ਨਾਲ ਨਿਵਾਜਿਆ ਹੈ।
ਹਰਮਨਪ੍ਰੀਤ ਸਿੰਘ ਦੀਆਂ ਪ੍ਰਾਪਤੀਆਂ:
- ਹਰਮਨਪ੍ਰੀਤ ਨੇ ਟੋਕੀਓ ਓਲੰਪਿਕ 2020 ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ।
- ਟੋਕੀਓ 2020 ਵਿੱਚ ਭਾਰਤੀ ਹਾਕੀ ਟੀਮ ਦਾ ਸਭ ਤੋਂ ਵੱਧ ਸਕੋਰਰ ਸੀ।
- FIH ਪ੍ਰੋ ਲੀਗ 2021-22 ਵਿੱਚ ਚੋਟੀ ਦੇ ਸਕੋਰਰ।
- ਉਹ ਪੁਰਸ਼ ਹਾਕੀ ਵਿਸ਼ਵ ਕੱਪ 2023 ਲਈ ਭਾਰਤੀ ਹਾਕੀ ਟੀਮ ਦਾ ਕਪਤਾਨ ਹੈ।
- ਬਰਮਿੰਘਮ ਵਿੱਚ ਹੋਈਆਂ ਰਾਸ਼ਟਰਮੰਡਲ ਖੇਡਾਂ 2022 ਵਿੱਚ ਚਾਂਦੀ ਦਾ ਤਗਮਾ ਜਿੱਤਿਆ।
- ਏਸ਼ੀਆਈ ਖੇਡਾਂ 2023 ਵਿੱਚ ਭਾਰਤ ਲਈ ਸੋਨ ਤਗਮਾ ਜਿੱਤਿਆ।
- ਏਸ਼ੀਆਈ ਖੇਡਾਂ 2023 ਵਿੱਚ 13 ਗੋਲ ਕਰਕੇ ਭਾਰਤ ਦਾ ਸਭ ਤੋਂ ਵੱਧ ਸਕੋਰਰ ਸੀ।
- ਏਸ਼ੀਅਨ ਚੈਂਪੀਅਨਸ ਟਰਾਫੀ 2023 ਵਿੱਚ ਭਾਰਤ ਲਈ ਸੋਨ ਤਗਮਾ ਜਿੱਤਿਆ।
ਸੁਖਜੀਤ ਸਿੰਘ ਨੂੰ ਅਰਜੁਨ ਐਵਾਰਡ
ਹਰਮਨਪ੍ਰੀਤ ਸਿੰਘ ਅਤੇ ਜਰਮਨਜੀਤ ਸਿੰਘ ਤੋਂ ਇਲਾਵਾ ਜਲੰਧਰ ਦੇ ਸੁਖਜੀਤ ਸਿੰਘ ਨੂੰ ਵੀ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਓਲੰਪੀਅਨ ਸੁਖਜੀਤ ਦੇ ਪਿਤਾ ਅਜੀਤ ਸਿੰਘ ਪੰਜਾਬ ਪੁਲਿਸ ਵਿੱਚ ਏਐਸਆਈ ਵੱਜੋਂ ਤਾਇਨਾਤ ਹਨ ਅਤੇ ਆਪਣੇ ਸਮੇਂ 'ਚ ਓਹ ਵੀ ਪੰਜਾਬ ਪੁਲਿਸ ਵਿੱਚ ਹਾਕੀ ਖੇਡਦੇ ਸਨ ਅਤੇ ਉਨ੍ਹਾਂ ਨੇ ਸੁਖਜੀਤ ਨੂੰ ਉਸ ਸਮੇਂ ਤੋਂ ਹੀ ਹਾਕੀ ਖੇਡਣ ਲਈ ਪ੍ਰੇਰਿਤ ਕੀਤਾ, ਜਦੋਂ ਸੁਖਜੀਤ ਪੰਜਵੀਂ ਜਮਾਤ ਵਿੱਚ ਪੜ੍ਹਦਾ ਸੀ।
ਸੁਖਜੀਤ ਬਚਪਨ ਤੋਂ ਹੀ ਹਾਕੀ ਵਿੱਚ ਬਹੁਤ ਦਿਲਚਸਪੀ ਰੱਖਦਾ ਸੀ ਅਤੇ ਪੜ੍ਹਾਈ ਦੇ ਨਾਲ-ਨਾਲ ਹਾਕੀ ਖੇਡਦਾ ਰਹਿੰਦਾ ਸੀ। ਸੁਖਜੀਤ ਦੇ ਪਿਤਾ ਦਾ ਕਹਿਣਾ ਹੈ ਕਿ ਅੱਜ ਜਦੋਂ ਉਨ੍ਹਾਂ ਦੇ ਪੁੱਤਰ ਨੂੰ ਉਸ ਦੀ ਲਗਨ ਅਤੇ ਮਿਹਨਤ ਦੇ ਨਤੀਜੇ ਵਜੋਂ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ, ਤਾਂ ਪੂਰੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ।
- ਹਾਕੀ ਦੇ ਸਰਪੰਚ ਹਰਮਨਪ੍ਰੀਤ ਸਿੰਘ ਨੂੰ ਖੇਡ ਰਤਨ ਪੁਰਸਕਾਰ ਮਿਲਣ 'ਤੇ ਮਾਂ ਨੇ ਪ੍ਰਗਟਾਈ ਖੁਸ਼ੀ, ਕਿਹਾ- ਮਾਣ ਵਾਲੀ ਗੱਲ
- ਰਾਸ਼ਟਰੀ ਖੇਡ ਪੁਰਸਕਾਰ 2024 ਦਾ ਐਲਾਨ, ਹਰਮਨਪ੍ਰੀਤ ਸਿੰਘ ਤੇ ਮਨੂ ਭਾਕਰ ਸਮੇਤ ਇਨ੍ਹਾਂ 4 ਖਿਡਾਰੀਆਂ ਨੂੰ ਮਿਲੇਗਾ ਖੇਡ ਰਤਨ ਪੁਰਸਕਾਰ
- 'ਡੈਡੀ ਆਸਟ੍ਰੇਲੀਆ ਨੂੰ ਹਰਾਉਣਾ ...', ਸੁਪਨਾ ਪੂਰਾ ਕਰਨ 'ਤੇ ਭਾਰਤੀ ਹਾਕੀ ਕਪਤਾਨ ਦੇ ਮਾਪੇ ਹੋਏ ਬਾਗੋ ਬਾਗ, ਭਰਾ ਨੇ ਹਰਮਨਪ੍ਰੀਤ ਬਾਰੇ ਕਹੀ ਇਹ ਗੱਲ - Paris Olympics 2024
ਹੁਣ ਤੱਕ ਸੁਖਜੀਤ ਸਿੰਘ 70 ਮੈਚ ਖੇਡ ਚੁੱਕਾ ਹੈ। 22 ਤੋਂ 26 ਗੋਲ ਉਨ੍ਹਾਂ ਦੇ ਨਾਮ ਹਨ। ਭੁਵਨੇਸ਼ਵਰ ’ਚ ਹੋਏ ਹਾਕੀ ਵਰਲਡ ਕੱਪ ’ਚ ਤਿੰਨ ਗੋਲ ਕਰ ਕੇ ਟੀਮ ਨੇ ਸੋਨੇ ਦਾ ਤਮਗਾ ਆਪਣੇ ਨਾਮ ਕੀਤਾ ਸੀ। ਸਾਲ 2023-24 ਪ੍ਰੋ ਹਾਕੀ ਲੀਗ ’ਚ ਪੰਜ ਗੋਲ ਕਰ ਚੁੱਕਾ ਹੈ। ਏਸ਼ੀਅਨ ਚੈਂਪੀਅਨਸ਼ਿਪ ’ਚ ਸ਼ਾਨਦਾਰ ਪ੍ਰਦਰਸ਼ਨ ਰਿਹਾ। ਸਾਲ 2018 ’ਚ ਲੱਗੀ ਸੀ ਸੱਟ ਸਾਲ 2018 ਵਿੱਚ ਸੁਖਜੀਤ ਸਿੰਘ ਨੈਸ਼ਨਲ ਕੈਂਪ ਲਈ ਚੁਣਿਆ ਗਿਆ ਸੀ। ਇਸ ਦੌਰਾਨ ਸੁਖਜੀਤ ਸਿੰਘ ਉਸ ਦੇ ਸੱਟ ਲੱਗ ਗਈ। ਚਾਰ ਮਹੀਨੇ ਹਸਪਤਾਲ ਵਿੱਚ ਰਹੇ। ਡਾਕਟਰ ਨੇ ਹਾਕੀ ਤੋਂ ਦੂਰ ਰਹਿਣ ਲਈ ਕਿਹਾ ਤਾਂ ਉਸ ਦੀ ਇੱਕ ਲੱਤ ਰੁਕ ਗਈ। ਦੁਬਾਰਾ ਪੈਰਾਂ ’ਤੇ ਖੜ੍ਹਾ ਕਰਨ ਲਈ ਪਿਤਾ ਅਜੀਤ ਸਿੰਘ ਨੇ ਅਹਿਮ ਭੂਮਿਕਾ ਨਿਭਾਈ । ਅੱਜ ਉਹਨਾਂ ਦੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ।