ਦਿੱਲੀ: ਸਨਰਾਈਜ਼ਰਜ਼ ਹੈਦਰਾਬਾਦ ਨੇ ਮੁੰਬਈ ਇੰਡੀਅਨਜ਼ 'ਤੇ 31 ਦੌੜਾਂ ਨਾਲ ਇਤਿਹਾਸਕ ਜਿੱਤ ਦਰਜ ਕੀਤੀ। ਹੈਦਰਾਬਾਦ ਨੇ IPL ਦੇ ਇਤਿਹਾਸ 'ਚ ਸਭ ਤੋਂ ਵੱਧ 277 ਦੌੜਾਂ ਬਣਾਈਆਂ। ਜਿਸ ਦੇ ਜਵਾਬ 'ਚ ਮੁੰਬਈ ਇੰਡੀਅਨਜ਼ ਦੀ ਟੀਮ 20 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 246 ਦੌੜਾਂ ਬਣਾ ਕੇ 31 ਦੌੜਾਂ ਨਾਲ ਮੈਚ ਹਾਰ ਗਈ। ਮੁੰਬਈ ਇੰਡੀਅਨਜ਼ ਲਈ ਤਿਲਕ ਵਰਮਾ ਨੇ 64 ਦੌੜਾਂ ਬਣਾਈਆਂ। ਜਦਕਿ ਸਨਰਾਈਜ਼ਰਜ਼ ਹੈਦਰਾਬਾਦ ਲਈ ਜੈਦੇਵ ਉਡੰਕਟ ਅਤੇ ਪੈਟ ਕਮਿੰਸ ਨੇ 2-2 ਵਿਕਟਾਂ ਲਈਆਂ।
ਇਤਿਹਾਸਕ ਸਕੋਰ:ਮੁੰਬਈ ਦੇ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਹੈਦਰਾਬਾਦ ਨੇ ਆਪਣੇ ਘਰੇਲੂ ਮੈਦਾਨ 'ਤੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 277 ਦੌੜਾਂ ਬਣਾਈਆਂ। ਜੋ ਕਿ IPL ਦੇ ਇਤਿਹਾਸ ਦਾ ਸਭ ਤੋਂ ਵੱਡਾ ਸਕੋਰ ਹੈ।ਇਸ ਤੋਂ ਪਹਿਲਾਂ ਬੈਂਗਲੁਰੂ ਨੇ 263 ਦੌੜਾਂ ਬਣਾਈਆਂ ਸਨ। ਹੈਦਰਾਬਾਦ ਨੇ 3 ਤੇਜ਼ ਅਰਧ ਸੈਂਕੜੇ ਲਗਾਏ। ਜਿਸ 'ਚ ਟ੍ਰੈਵਿਸ ਹੈੱਡ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 62 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਅਭਿਸ਼ੇਕ ਸ਼ਰਮਾ ਨੇ ਤੇਜ਼ ਬੱਲੇਬਾਜ਼ੀ ਕਰਦੇ ਹੋਏ 23 ਗੇਂਦਾਂ 'ਚ 63 ਦੌੜਾਂ ਬਣਾਈਆਂ। ਇਸ ਤੋਂ ਬਾਅਦ ਹੇਨਰਿਕ ਕਲਾਸੇਨ ਅਤੇ ਐਡਮ ਮਾਰਕਰਮ ਅਜੇਤੂ ਰਹੇ। ਕਲਾਸੇਨ ਨੇ 34 ਗੇਂਦਾਂ ਖੇਡਦੇ ਹੋਏ 80 ਦੌੜਾਂ ਦੀ ਪਾਰੀ ਖੇਡੀ।