ਪੰਜਾਬ

punjab

ETV Bharat / sports

ਹਰਭਜਨ ਦੀ ਫਟਕਾਰ ਤੋਂ ਬਾਅਦ ਪਾਕਿਸਤਾਨੀ ਕ੍ਰਿਕਟ ਖਿਡਾਰੀ ਨੂੰ ਆਈ ਅਕਲ, ਸਿੱਖ ਕੌਮ ਤੋਂ ਮੰਗੀ ਮਾਫੀ - KAMRAN AKMAL APOLOGIZES - KAMRAN AKMAL APOLOGIZES

KAMRAN AKMAL APOLOGIZES : ਕਾਮਰਾਨ ਅਕਮਲ ਨੇ ਐਤਵਾਰ ਨੂੰ ਨਿਊਯਾਰਕ 'ਚ ਭਾਰਤ ਬਨਾਮ ਪਾਕਿਸਤਾਨ ਟੀ-20 ਵਿਸ਼ਵ ਕੱਪ ਮੈਚ ਦੌਰਾਨ ਅਰਸ਼ਦੀਪ ਅਤੇ ਉਸ ਦੇ ਧਰਮ ਬਾਰੇ ਕੀਤੀ ਗਈ ਟਿੱਪਣੀ ਲਈ ਮੁਆਫੀ ਮੰਗ ਲਈ ਹੈ। ਵਿਸ਼ਵ ਕੱਪ ਜੇਤੂ ਸਾਬਕਾ ਭਾਰਤੀ ਸਪਿਨਰ ਹਰਭਜਨ ਸਿੰਘ ਨੇ ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਬਾਰੇ ਕਾਮਰਾਨ ਅਕਮਲ ਦੀ ਨਸਲੀ ਟਿੱਪਣੀ 'ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ।

kamran akmal apologize from arshdeep singh sikh community after harbhajan singh tweet
ਹਰਭਜਨ ਦੀ ਫਟਕਾਰ ਤੋਂ ਬਾਅਦ ਪਾਕਿਸਤਾਨੀ ਕ੍ਰਿਕਟ ਖਿਡਾਰੀ ਨੂੰ ਆਈ ਅਕਲ, ਸਿੱਖ ਕੌਮ ਤੋਂ ਮੰਗੀ ਮਾਫੀ (ANI)

By ETV Bharat Sports Team

Published : Jun 11, 2024, 10:17 AM IST

ਨਵੀਂ ਦਿੱਲੀ:ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਕਾਮਰਾਨ ਅਕਮਲ ਨੇ ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਲੈ ਕੇ ਕੀਤੀ ਵਿਵਾਦਤ ਟਿੱਪਣੀ ਤੋਂ ਬਾਅਦ ਜਨਤਕ ਤੌਰ 'ਤੇ ਮੁਆਫੀ ਮੰਗ ਲਈ ਹੈ। ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਕਾਮਰਾਨ ਅਕਮਲ ਨੂੰ ਆਪਣੀ ਟਿੱਪਣੀ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵਿਆਪਕ ਨਰਾਜ਼ਗੀ ਦਾ ਸਾਹਮਣਾ ਕਰਨਾ ਪਿਆ। ਏਆਰਵਾਈ ਨਿਊਜ਼ 'ਤੇ ਪੈਨਲ ਚਰਚਾ ਦੌਰਾਨ ਅਕਮਲ ਦੀਆਂ ਟਿੱਪਣੀਆਂ ਨੂੰ ਅਪਮਾਨਜਨਕ ਅਤੇ ਅਣਉਚਿਤ ਮੰਨਿਆ ਗਿਆ ਸੀ। ਜਿਸ ਕਾਰਨ ਤਿੱਖੇ ਪ੍ਰਤੀਕਰਮ ਹੋਏ। ਖਾਸ ਤੌਰ 'ਤੇ ਸਾਬਕਾ ਭਾਰਤੀ ਸਪਿਨਰ ਹਰਭਜਨ ਸਿੰਘ ਨੇ ਉਨ੍ਹਾਂ ਦੀਆਂ ਟਿੱਪਣੀਆਂ ਲਈ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਸੀ।

ਅਕਮਲ ਨੇ ਸਿੱਖ ਭਾਈਚਾਰੇ ਦਾ ਉਡਾਇਆ ਮਜਾਕ : ਪਾਕਿਸਤਾਨ ਦੇ ਖਿਲਾਫ ਭਾਰਤ ਦੇ ਮੈਚ ਦੌਰਾਨ ਅਰਸ਼ਦੀਪ ਦੇ ਧਰਮ ਨੂੰ ਲੈ ਕੇ ਅਕਮਲ ਦੀ ਟਿੱਪਣੀ ਵਿਵਾਦਾਂ 'ਚ ਘਿਰ ਗਈ ਸੀ। ਅਕਮਲ ਨੇ ਇਹ ਟਿੱਪਣੀ ਉਦੋਂ ਕੀਤੀ ਸੀ ਜਦੋਂ ਅਰਸ਼ਦੀਪ ਮੈਚ ਦੌਰਾਨ ਆਖਰੀ ਓਵਰ ਗੇਂਦਬਾਜ਼ੀ ਕਰ ਰਿਹਾ ਸੀ। ਹਰਭਜਨ ਸਿੰਘ ਨੇ ਇੰਸਟਾਗ੍ਰਾਮ 'ਤੇ ਅਕਮਲ ਦੀ ਟਿੱਪਣੀ ਦਾ ਵੀਡੀਓ ਪੋਸਟ ਕੀਤਾ ਹੈ, ਜਿਸ 'ਚ ਉਹ ਕਹਿੰਦੇ ਨਜ਼ਰ ਆ ਰਹੇ ਹਨ ਕਿ 'ਕੁਝ ਵੀ ਹੋ ਸਕਦਾ ਹੈ... 12 ਵੱਜ ਚੁੱਕੇ ਹਨ। ਇਸ ਟਿੱਪਣੀ ਨੂੰ ਸਿੱਖ ਕੌਮ ਪ੍ਰਤੀ ਅਪਮਾਨਜਨਕ ਮੰਨਿਆ ਗਿਆ।'

ਸਿੱਖ ਭਾਈਚਾਰੇ ਦਾ ਮਜਾਕ ਉਡਾਉਣ ਲਈ ਮੰਗੀ ਮੁਆਫੀ : ਇਸ ਪ੍ਰਤੀਕਿਰਿਆ ਦੇ ਜਵਾਬ 'ਚ ਅਕਮਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਮੁਆਫੀ ਮੰਗੀ ਹੈ। ਅਕਮਲ ਨੇ ਐਕਸ 'ਤੇ ਇਕ ਪੋਸਟ 'ਚ ਕਿਹਾ ਕਿ ਮੈਨੂੰ ਆਪਣੀਆਂ ਹਾਲੀਆ ਟਿੱਪਣੀਆਂ 'ਤੇ ਬਹੁਤ ਅਫਸੋਸ ਹੈ। ਮੈਂ ਹਰਭਜਨ ਸਿੰਘ ਅਤੇ ਸਿੱਖ ਕੌਮ ਤੋਂ ਦਿਲੋਂ ਮੁਆਫੀ ਮੰਗਦਾ ਹਾਂ। ਮੇਰੇ ਸ਼ਬਦ ਅਣਉਚਿਤ ਅਤੇ ਅਪਮਾਨਜਨਕ ਸਨ। ਮੈਂ ਦੁਨੀਆ ਭਰ ਦੇ ਸਿੱਖਾਂ ਲਈ ਬਹੁਤ ਸਤਿਕਾਰ ਕਰਦਾ ਹਾਂ ਅਤੇ ਮੇਰਾ ਕਦੇ ਵੀ ਕਿਸੇ ਨੂੰ ਠੇਸ ਪਹੁੰਚਾਉਣ ਦਾ ਇਰਾਦਾ ਨਹੀਂ ਸੀ। ਮੈਨੂੰ ਸੱਚਮੁੱਚ ਅਫ਼ਸੋਸ ਹੈ। ਉਨ੍ਹਾਂ ਨੇ ਆਪਣੀ ਪੋਸਟ ਦੇ ਨਾਲ ਹੈਸ਼ਟੈਗ ਸਤਿਕਾਰ ਅਤੇ ਹੈਸ਼ਟੈਗ ਮਾਫੀਨਾਮਾ ਲਿਖਿਆ।

ਹਰਭਜਨ ਨੇ ਪਾਈਆਂ ਲਾਹਨਤਾਂ :ਇਸ ਤੋਂ ਪਹਿਲਾਂ ਹਰਭਜਨ ਸਿੰਘ ਨੇ ਅਕਮਲ ਦੀ ਟਿੱਪਣੀ ਲਈ ਉਨ੍ਹਾਂ ਦੀ ਆਲੋਚਨਾ ਕੀਤੀ ਅਤੇ ਹਰਭਜਨ ਨੇ ਐਕਸ (ਟਵਿੱਟਰ) 'ਤੇ ਆਪਣਾ ਗੁੱਸਾ ਜ਼ਾਹਰ ਕੀਤਾ ਸੀ। ਹਰਭਜਨ ਸਿੰਘ ਨੇ ਲਿਖਿਆ, 'ਲੱਖ ਦੀ ਲਾਹਨਤ ਹੈ ਤੇਰੇ 'ਤੇ ਕਾਮਰਾਨ ਅਕਮਲ ਸ਼ਰਮ ਕਰੋ... ਤੁਹਾਨੂੰ ਆਪਣਾ ਗੰਦਾ ਮੂੰਹ ਖੋਲ੍ਹਣ ਤੋਂ ਪਹਿਲਾਂ ਸਿੱਖਾਂ ਦਾ ਇਤਿਹਾਸ ਜਾਣ ਲੈਣਾ ਚਾਹੀਦਾ ਹੈ। ਅਸੀਂ ਸਿੱਖਾਂ ਨੇ ਤੁਹਾਡੀਆਂ ਮਾਵਾਂ ਭੈਣਾਂ ਨੂੰ ਉਦੋਂ ਬਚਾਇਆ ਜਦੋਂ ਹਮਲਾਵਰਾਂ ਨੇ ਅਗਵਾ ਕੀਤਾ ਸੀ, ਸਮਾਂ ਹਮੇਸ਼ਾ 12 ਵਜੇ ਦਾ ਹੁੰਦਾ ਸੀ। ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ, ਕੁਝ ਅਹਿਸਾਨ ਮਨੋ।'

ABOUT THE AUTHOR

...view details