ਮੁੰਬਈ: ਫੈਸਲਿਆਂ 'ਚ ਗਤੀ ਅਤੇ ਸ਼ੁੱਧਤਾ ਲਿਆਉਣ ਲਈ ਆਉਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਪੜਾਅ 'ਚ 'ਸਮਾਰਟ ਰੀਪਲੇਅ' ਸਿਸਟਮ ਪੇਸ਼ ਕੀਤਾ ਜਾਵੇਗਾ। ਈਐਸਪੀਐਨ ਕ੍ਰਿਕਇੰਫੋ ਦੇ ਅਨੁਸਾਰ, ਟੀਵੀ ਅੰਪਾਇਰ 'ਹਾਕ ਆਈ' ਸਿਸਟਮ ਦੇ ਦੋ ਆਪਰੇਟਰਾਂ ਤੋਂ ਸਿੱਧਾ ਇਨਪੁਟ ਪ੍ਰਾਪਤ ਕਰੇਗਾ ਜੋ ਉਸ ਦੇ ਨਾਲ ਇੱਕੋ ਕਮਰੇ ਵਿੱਚ ਬੈਠਣਗੇ ਅਤੇ ਮੈਦਾਨ ਵਿੱਚ ਲਗਾਏ ਗਏ ਅੱਠ ਹਾਈ-ਸਪੀਡ ਕੈਮਰਿਆਂ ਤੋਂ ਲਈਆਂ ਗਈਆਂ ਤਸਵੀਰਾਂ ਦੁਆਰਾ ਸਹਾਇਤਾ ਪ੍ਰਾਪਤ ਕਰਨਗੇ।
ਇਹ ਰਹੇਗੀ ਖਾਸੀਅਤ:ਇਸ ਨਵੀਂ ਪ੍ਰਣਾਲੀ ਤਹਿਤ ਅੰਪਾਇਰਾਂ ਅਤੇ ਹਾਕ-ਆਈ ਆਪਰੇਟਰਾਂ ਵਿਚਕਾਰ ਸੂਚਨਾਵਾਂ ਦਾ ਆਦਾਨ-ਪ੍ਰਦਾਨ ਕਰਨ ਲਈ ਕੰਮ ਕਰ ਰਹੇ ਟੀਵੀ ਪ੍ਰਸਾਰਣ ਨਿਰਦੇਸ਼ਕ ਦੀ ਭੂਮਿਕਾ ਬੇਲੋੜੀ ਹੋ ਜਾਵੇਗੀ। ਨਵੀਂ ਪ੍ਰਣਾਲੀ ਟੀਵੀ ਅੰਪਾਇਰਾਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਫੋਟੋਆਂ ਦਾ ਵਿਸ਼ਲੇਸ਼ਣ ਕਰਨ ਦਾ ਮੌਕਾ ਪ੍ਰਦਾਨ ਕਰੇਗੀ ਅਤੇ ਹਾਕ ਆਈ ਆਪਰੇਟਰਾਂ ਨਾਲ ਉਨ੍ਹਾਂ ਦੀ ਗੱਲਬਾਤ ਦੇ ਲਾਈਵ ਪ੍ਰਸਾਰਣ ਦੀ ਵੀ ਆਗਿਆ ਦੇਵੇਗੀ ਤਾਂ ਜੋ ਦਰਸ਼ਕ ਫੈਸਲਿਆਂ ਦੇ ਪਿੱਛੇ ਦੀ ਪ੍ਰਕਿਰਿਆ ਨੂੰ ਸਪਸ਼ਟ ਤੌਰ 'ਤੇ ਸਮਝ ਸਕਣ।