ਨਵੀਂ ਦਿੱਲੀ: ਸਰਬੀਆ ਦੇ ਸਟਾਰ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੇ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟ੍ਰੇਲੀਅਨ ਓਪਨ ਦੀ ਸ਼ੁਰੂਆਤ ਤੋਂ ਪਹਿਲਾਂ ਵੱਡਾ ਦਾਅਵਾ ਕਰਦੇ ਹੋਏ ਪੂਰੀ ਦੁਨੀਆ 'ਚ ਸਨਸਨੀ ਮਚਾ ਦਿੱਤੀ ਹੈ। ਇਸ ਅਨੁਭਵੀ ਟੈਨਿਸ ਖਿਡਾਰੀ ਨੇ ਦਾਅਵਾ ਕੀਤਾ ਹੈ ਕਿ ਆਸਟ੍ਰੇਲੀਅਨ ਓਪਨ 2022 ਦੀ ਪੂਰਵ ਸੰਧਿਆ 'ਤੇ ਮੈਲਬੌਰਨ 'ਚ ਕੁਝ ਸਮੇਂ ਲਈ ਨਜ਼ਰਬੰਦ ਰਹਿਣ ਦੌਰਾਨ ਉਨ੍ਹਾਂ ਨੂੰ ਖਾਣੇ 'ਚ 'ਜ਼ਹਿਰ' ਦਿੱਤਾ ਗਿਆ ਸੀ।
Novak Djokovic claims he was poisoned during his contentious stay in Australia. Woah. https://t.co/rKSYaN68Tx pic.twitter.com/djx2JNQgbk
— Alexandros Marinos 🏴☠️ (@alexandrosM) January 9, 2025
2022 ਵਿੱਚ ਦਿੱਤਾ ਗਿਆ ਸੀ ਜ਼ਹਿਰ
37 ਸਾਲਾ ਜੋਕੋਵਿਚ ਨੇ ਵੀਰਵਾਰ ਨੂੰ GQ ਮੈਗਜ਼ੀਨ 'ਚ ਪ੍ਰਕਾਸ਼ਿਤ ਇਕ ਲੰਬੀ ਇੰਟਰਵਿਊ 'ਚ ਕਿਹਾ, 'ਮੈਨੂੰ ਕੁਝ ਸਿਹਤ ਸੰਬੰਧੀ ਸਮੱਸਿਆਵਾਂ ਸਨ ਅਤੇ ਮੈਨੂੰ ਅਹਿਸਾਸ ਹੋਇਆ ਕਿ ਮੈਲਬੌਰਨ ਦੇ ਉਸ ਹੋਟਲ ਵਿੱਚ, ਮੈਨੂੰ ਕੁਝ ਭੋਜਨ ਖੁਆਇਆ ਗਿਆ ਸੀ, ਜਿਸ 'ਚ ਮੈਨੂੰ ਜ਼ਹਿਰ ਦਿੱਤਾ ਸੀ'।
Novak Djokovic claims he was poisoned during Covid detention before Australian Open. pic.twitter.com/HFBloNiHIS
— The Gorilla (News & Updates) (@iGorilla19) January 10, 2025
ਕੋਵਿਡ ਵੈਕਸੀਨ ਲੈਣ ਤੋਂ ਕੀਤਾ ਸੀ ਇਨਕਾਰ
ਤੁਹਾਨੂੰ ਦੱਸ ਦਈਏ ਕਿ ਦੁਨੀਆ ਦੇ ਸਾਬਕਾ ਨੰਬਰ ਇਕ ਖਿਡਾਰੀ ਆਸਟ੍ਰੇਲੀਅਨ ਓਪਨ 2022 'ਚ ਹਿੱਸਾ ਲੈਣ ਲਈ ਮੈਲਬੋਰਨ ਪਹੁੰਚੇ ਸੀ। ਪਰ, ਉਨ੍ਹਾਂ ਨੇ ਕੋਵਿਡ ਵੈਕਸੀਨ ਲੈਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਹਿਰਾਸਤ 'ਚ ਲੈ ਕੇ ਇਕ ਹੋਟਲ 'ਚ ਰੱਖਿਆ ਗਿਆ, ਕਿਉਂਕਿ ਉਹ ਉੱਥੇ ਰਹਿਣ ਲਈ ਕਾਨੂੰਨੀ ਲੜਾਈ ਲੜ ਰਹੇ ਸੀ। ਪਰ, ਬਾਅਦ ਵਿੱਚ ਉਨ੍ਹਾਂ ਨੂੰ ਆਸਟ੍ਰੇਲੀਆ ਛੱਡ ਕੇ ਆਪਣੇ ਦੇਸ਼ ਪਰਤਣਾ ਪਿਆ ਸੀ।
Djokovic claims that he was poisoned with heavy metals while waiting in detention centre (for entering the country without a vaccine) in Australia in 2022. 🤯🤯 pic.twitter.com/3kg2tz6N93
— Shashanka Rao (@shashankasrao) January 9, 2025
ਭੋਜਨ ਵਿੱਚ ਦਿੱਤਾ ਜਾਂਦਾ ਸੀ ਸੀਸਾ ਅਤੇ ਪਾਰਾ
ਜੋਕੋਵਿਚ ਨੇ ਦੱਸਿਆ, 'ਜਦੋਂ ਮੈਂ ਸਰਬੀਆ ਵਾਪਸ ਆਇਆ ਤਾਂ ਮੈਨੂੰ ਕੁਝ ਪਤਾ ਲੱਗਾ। ਮੈਂ ਇਹ ਗੱਲ ਕਦੇ ਕਿਸੇ ਨੂੰ ਜਨਤਕ ਤੌਰ 'ਤੇ ਨਹੀਂ ਦੱਸੀ, ਪਰ ਇਹ ਸਾਹਮਣੇ ਆਇਆ ਕਿ ਮੇਰੇ ਸਰੀਰ ਵਿੱਚ ਭਾਰੀ ਧਾਤਾਂ ਦਾ ਪੱਧਰ ਬਹੁਤ ਜ਼ਿਆਦਾ ਸੀ। ਮੇਰੇ ਸਰੀਰ ਵਿੱਚ ਸੀਸਾ ਸੀ, ਸੀਸੇ (Lead) ਅਤੇ ਪਾਰਾ (Mercury) ਦਾ ਪੱਧਰ ਬਹੁਤ ਜਿਆਦਾ ਸੀ'।
Nighttime magic in Melbourne 💫 pic.twitter.com/CsJHfN3SAY
— #AusOpen (@AustralianOpen) January 9, 2025
ਐਤਵਾਰ ਤੋਂ ਆਸਟ੍ਰੇਲੀਅਨ ਓਪਨ 2025 'ਚ ਖੇਡਣਗੇ
ਜੋਕੋਵਿਚ ਐਤਵਾਰ ਤੋਂ ਸ਼ੁਰੂ ਹੋ ਰਹੇ ਸੀਜ਼ਨ ਦੇ ਪਹਿਲੇ ਗ੍ਰੈਂਡ ਸਲੈਮ ਮੁਕਾਬਲੇ 'ਚ ਆਪਣਾ 11ਵਾਂ ਆਸਟ੍ਰੇਲੀਅਨ ਓਪਨ ਖਿਤਾਬ ਜਿੱਤਣ ਦੇ ਇਰਾਦੇ ਨਾਲ ਮੈਦਾਨ 'ਤੇ ਉਤਰਨਗੇ। 24 ਗ੍ਰੈਂਡ ਸਲੈਮ ਦੇ ਜੇਤੂ ਅਤੇ ਵਿਸ਼ਵ ਵਿੱਚ 7ਵੇਂ ਸਥਾਨ 'ਤੇ ਕਾਬਜ਼ ਜੋਕੋਵਿਚ ਨੇ 2024 ਵਿੱਚ ਓਲੰਪਿਕ ਸੋਨ ਤਮਗਾ ਜਿੱਤਿਆ ਸੀ, ਪਰ 2017 ਤੋਂ ਬਾਅਦ ਪਹਿਲੀ ਵਾਰ ਕੋਈ ਮੇਜਰ ਜਿੱਤਣ ਵਿੱਚ ਅਸਫਲ ਰਹੇ ਹਨ।
ਜੇਕਰ ਉਹ ਆਸਟ੍ਰੇਲੀਅਨ ਓਪਨ 2025 ਦਾ ਖਿਤਾਬ ਜਿੱਤਣ 'ਚ ਸਫਲ ਰਹਿੰਦੇ ਹਨ ਤਾਂ ਇਹ ਉਨ੍ਹਾਂ ਦੇ ਕਰੀਅਰ ਦਾ 100ਵਾਂ ਖਿਤਾਬ ਹੋਵੇਗਾ ਅਤੇ ਉਹ ਓਪਨ ਦੌਰ 'ਚ ਜਿਮੀ ਕੋਨਰਜ਼ (109) ਅਤੇ ਰੋਜਰ ਫੈਡਰਰ (103) ਤੋਂ ਬਾਅਦ ਇਹ ਉਪਲਬਧੀ ਹਾਸਲ ਕਰਨ ਵਾਲੇ ਤੀਜਾ ਖਿਡਾਰੀ ਬਣ ਜਾਣਗੇ।
- 'ਮੈਨੂੰ ਤੇ ਮੇਰੇ ਪਰਿਵਾਰ ਨੂੰ ਦੁੱਖ ਪਹੁੰਚਿਆ...' ਧਨਸ਼੍ਰੀ ਵਰਮਾ ਤੋਂ ਬਾਅਦ ਯੁਜਵੇਂਦਰ ਚਾਹਲ ਨੇ ਆਖੀ ਵੱਡੀ ਗੱਲ, ਤਲਾਕ ਦੀ ਪੁਸ਼ਟੀ?
- ਡਰਾਅ, ਜਿੱਤ ਜਾਂ ਹਾਰ ਤੋਂ ਇਲਾਵਾ, ਟਾਈ ਵੀ ਹੋ ਸਕਦਾ ਟੈਸਟ ਮੈਚ ! ਕ੍ਰਿਕਟ ਇਤਿਹਾਸ 'ਚ ਸਿਰਫ ਦੋ ਵਾਰ ਹੋਇਆ ਅਜਿਹਾ, ਦੋਵਾਂ ਮੈਚਾਂ ਦੇ ਦੇਖੋ ਸਕੋਰ
- ਦੂਜਾ ਵਿਆਹ ਕਰਨਾ ਚਾਹੁੰਦੇ ਹਨ ਸ਼ਿਖਰ ਧਵਨ, ਜਾਣੋ ਕੌਣ ਹੋਵੇਗੀ ਉਨ੍ਹਾਂ ਦੀ ਦੁਲਹਨ?