ਜੇਦਾਹ/ਸਾਊਦੀ ਅਰਬ:ਲੰਬੇ ਇੰਤਜ਼ਾਰ ਤੋਂ ਬਾਅਦ ਆਖਰਕਾਰ ਐਤਵਾਰ, 24 ਨਵੰਬਰ 2024 ਨੂੰ, ਸਾਊਦੀ ਅਰਬ ਦੇ ਜੇਦਾਹ ਵਿੱਚ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2025 ਦੀ ਮੇਗਾ ਨਿਲਾਮੀ ਸ਼ੁਰੂ ਹੋ ਗਈ। ਪਹਿਲੇ ਦਿਨ 12 ਸੈੱਟਾਂ ਦੇ ਕੁੱਲ 72 ਖਿਡਾਰੀ ਵਿਕ ਗਏ, ਜਿਨ੍ਹਾਂ ਵਿੱਚ ਰਿਸ਼ਭ ਪੰਤ, ਸ਼੍ਰੇਅਸ ਅਈਅਰ ਅਤੇ ਵੈਂਕਟੇਸ਼ ਅਈਅਰ ਵਰਗੇ ਕੁਝ ਭਾਰਤੀ ਸਿਤਾਰੇ ਸ਼ਾਮਲ ਸਨ, ਜੋ ਨਿਲਾਮੀ ਵਿੱਚ ਸਭ ਤੋਂ ਮਹਿੰਗੇ ਖਿਡਾਰੀ ਸਨ।
ਸਭ ਤੋਂ ਮਹਿੰਗੇ ਟਾਪ-3 ਬੱਲੇਬਾਜ਼
ਉਮੀਦ ਮੁਤਾਬਕ, ਫ੍ਰੈਂਚਾਇਜ਼ੀਜ਼ ਨੇ ਰਿਸ਼ਭ ਪੰਤ ਨੂੰ ਖਰੀਦਣ ਲਈ ਆਪਣਾ ਖਜ਼ਾਨਾ ਖੋਲ੍ਹਿਆ ਅਤੇ ਲਖਨਊ ਸੁਪਰ ਜਾਇੰਟਸ (LSG) ਨੇ ਉਸਨੂੰ 27 ਕਰੋੜ ਰੁਪਏ ਦੀ ਵੱਡੀ ਕੀਮਤ ਦਿੱਤੀ, ਜਿਸ ਨਾਲ ਉਹ ਆਈਪੀਐਲ ਇਤਿਹਾਸ ਵਿੱਚ ਸਭ ਤੋਂ ਮਹਿੰਗਾ ਖਿਡਾਰੀ ਬਣ ਗਿਆ। ਪਿਛਲੇ ਸਾਲ ਆਈਪੀਐਲ ਟਰਾਫੀ ਜੇਤੂ ਕਪਤਾਨ ਸ਼੍ਰੇਅਸ ਅਈਅਰ ਪੰਜਾਬ ਕਿੰਗਜ਼ (PBKS) ਦੁਆਰਾ 26.75 ਕਰੋੜ ਰੁਪਏ ਵਿੱਚ ਖਰੀਦੇ ਜਾਣ ਤੋਂ ਬਾਅਦ ਦੂਜਾ ਸਭ ਤੋਂ ਮਹਿੰਗਾ ਖਿਡਾਰੀ ਬਣ ਗਿਆ, ਜਦਕਿ ਵੈਂਕਟੇਸ਼ ਅਈਅਰ ਨੂੰ ਕੋਲਕਾਤਾ ਨਾਈਟ ਰਾਈਡਰਜ਼ (KKR) ਨੇ 23.75 ਕਰੋੜ ਰੁਪਏ ਵਿੱਚ ਖਰੀਦਿਆ।
ਅਰਸ਼ਦੀਪ ਅਤੇ ਚਾਹਲ ਸਭ ਤੋਂ ਮਹਿੰਗੇ ਗੇਂਦਬਾਜ਼
ਗੇਂਦਬਾਜ਼ਾਂ ਵਿੱਚ, ਅਰਸ਼ਦੀਪ ਸਿੰਘ (₹18 ਕਰੋੜ), ਅਤੇ ਯੁਜ਼ਵੇਂਦਰ ਚਾਹਲ (₹18 ਕਰੋੜ) ਪੰਜਾਬ ਕਿੰਗਜ਼ ਦੁਆਰਾ ਵੇਚੇ ਗਏ ਸਭ ਤੋਂ ਮਹਿੰਗੇ ਖਿਡਾਰੀ ਸਨ।
ਆਈਪੀਐਲ ਮੈਗਾ ਨਿਲਾਮੀ ਦੇ ਪਹਿਲੇ ਦਿਨ ਤੱਕ ਸਾਰੀਆਂ 10 ਟੀਮਾਂ, ਬਾਕੀ ਬਚੇ ਸਲਾਟ ਅਤੇ ਪਰਸ ਇਸ ਤਰ੍ਹਾਂ ਹਨ:-
1. ਚੇਨਈ ਸੁਪਰ ਕਿੰਗਜ਼ (CSK)
ਰਿਟੇਨ ਕੀਤੇ ਖਿਡਾਰੀ: ਰੁਤੁਰਾਜ ਗਾਇਕਵਾੜ (₹18 ਕਰੋੜ), ਰਵਿੰਦਰ ਜਡੇਜਾ (₹18 ਕਰੋੜ), ਮਤਿਸ਼ਾ ਪਥੀਰਾਨਾ (₹13 ਕਰੋੜ), ਸ਼ਿਵਮ ਦੂਬੇ (₹12 ਕਰੋੜ), MS ਧੋਨੀ (₹4 ਕਰੋੜ ਰੁਪਏ)
ਖਰੀਦੇ ਗਏ ਖਿਡਾਰੀ : ਰਾਹੁਲ ਤ੍ਰਿਪਾਠੀ (₹3.40 ਕਰੋੜ), ਡੇਵੋਨ ਕੋਨਵੇ (₹6.25 ਕਰੋੜ), ਵਿਜੇ ਸ਼ੰਕਰ (₹1.20 ਕਰੋੜ), ਰਚਿਨ ਰਵਿੰਦਰ (₹4 ਕਰੋੜ), ਰਵੀਚੰਦਰਨ ਅਸ਼ਵਿਨ (₹9.75 ਕਰੋੜ), ਨੂਰ ਅਹਿਮਦ (₹10 ਕਰੋੜ), ਖਲੀਲ ਅਹਿਮਦ (₹4.80 ਕਰੋੜ)
ਬਾਕੀ ਪਰਸ: ₹15.60 ਕਰੋੜ
ਸਲਾਟ ਬਾਕੀ: 9 (ਵਿਦੇਸ਼ੀ - 4)
2. ਮੁੰਬਈ ਇੰਡੀਅਨਜ਼ (MI)
ਰਿਟੇਨ ਕੀਤੇ ਖਿਡਾਰੀ: ਜਸਪ੍ਰੀਤ ਬੁਮਰਾਹ (₹18 ਕਰੋੜ), ਸੂਰਿਆਕੁਮਾਰ ਯਾਦਵ (₹16.35 ਕਰੋੜ), ਹਾਰਦਿਕ ਪੰਡਯਾ (₹16.35 ਕਰੋੜ), ਰੋਹਿਤ ਸ਼ਰਮਾ (₹16.30 ਕਰੋੜ), ਤਿਲਕ ਵਰਮਾ (₹8 ਕਰੋੜ)
ਖਰੀਦੇ ਗਏ ਖਿਡਾਰੀ: ਟ੍ਰੇਂਟ ਬੋਲਟ (₹12.50 ਕਰੋੜ), ਨਮਨ ਧੀਰ (₹5.25 ਕਰੋੜ), ਰੌਬਿਨ ਮਿੰਜ (₹65 ਲੱਖ)
ਬਾਕੀ ਪਰਸ: ₹26.10 ਕਰੋੜ
ਸਲਾਟ ਬਾਕੀ: 16 (ਵਿਦੇਸ਼ੀ - 7)
3. ਰਾਇਲ ਚੈਲੰਜਰਜ਼ ਬੰਗਲੌਰ (RCB)
ਰਿਟੇਨ ਕੀਤੇ ਖਿਡਾਰੀ: ਵਿਰਾਟ ਕੋਹਲੀ (₹21 ਕਰੋੜ), ਰਜਤ ਪਾਟੀਦਾਰ (₹11 ਕਰੋੜ), ਯਸ਼ ਦਿਆਲ (₹5 ਕਰੋੜ)
ਖਰੀਦੇ ਗਏ ਖਿਡਾਰੀ : ਜਿਤੇਸ਼ ਸ਼ਰਮਾ (₹11 ਕਰੋੜ), ਫਿਲਿਪ ਸਾਲਟ (₹11.50) ਕਰੋੜ), ਲਿਆਮ ਲਿਵਿੰਗਸਟੋਨ (8.75 ਕਰੋੜ), ਰਸੀਖ ਸਲਾਮ ਡਾਰ (6 ਕਰੋੜ), ਸੁਯਸ਼ ਸ਼ਰਮਾ (2.60 ਕਰੋੜ), ਜੋਸ਼ ਹੇਜ਼ਲਵੁੱਡ (₹12.50 ਕਰੋੜ)
ਬਾਕੀ ਪਰਸ: ₹30.65 ਕਰੋੜ
ਸਲਾਟ ਬਾਕੀ: 16 (ਵਿਦੇਸ਼ੀ - 5)
4. ਕੋਲਕਾਤਾ ਨਾਈਟ ਰਾਈਡਰਜ਼ (KKR)
ਰਿਟੇਨ ਕੀਤੇ ਗਏ ਖਿਡਾਰੀ: ਰਿੰਕੂ ਸਿੰਘ (₹13 ਕਰੋੜ), ਵਰੁਣ ਚੱਕਰਵਰਤੀ (₹12 ਕਰੋੜ), ਸੁਨੀਲ ਨਾਰਾਇਣ (₹12 ਕਰੋੜ), ਆਂਦਰੇ ਰਸਲ (₹12 ਕਰੋੜ), ਹਰਸ਼ਿਤ ਰਾਣਾ (₹4 ਕਰੋੜ) , ਰਮਨਦੀਪ ਸਿੰਘ (₹4 ਕਰੋੜ)
ਖਰੀਦੇ ਗਏ ਖਿਡਾਰੀ: ਅੰਗਕ੍ਰਿਸ਼ ਰਘੂਵੰਸ਼ੀ (₹3 ਕਰੋੜ), ਕਵਿੰਟਨ ਡੀ ਕਾਕ (₹3.60 ਕਰੋੜ), ਰਹਿਮਾਨੁੱਲਾ ਗੁਰਬਾਜ਼ (₹3.60 ਕਰੋੜ), ਵੈਂਕਟੇਸ਼ ਅਈਅਰ (₹23.75 ਕਰੋੜ), ਵੈਭਵ ਅਰੋੜਾ (₹1.80 ਕਰੋੜ), ਮਯੰਕ ਮਾਰਕੰਡੇ (₹30 ਲੱਖ), ਐਨਰਿਕ ਨੌਰਟਜੇ (₹6.50 ਕਰੋੜ)
ਪਰਸ ਬੈਲੇਂਸ: ₹10.05 ਕਰੋੜ
ਸਲਾਟ ਬਾਕੀ: 13 (ਵਿਦੇਸ਼ੀ - 3)
5. ਸਨਰਾਈਜ਼ਰਜ਼ ਹੈਦਰਾਬਾਦ (SRH)
ਰਿਟੇਨ ਕੀਤੇ ਗਏ ਖਿਡਾਰੀ: ਹੇਨਰਿਕ ਕਲਾਸੇਨ (₹23 ਕਰੋੜ), ਪੈਟ ਕਮਿੰਸ (₹18 ਕਰੋੜ), ਅਭਿਸ਼ੇਕ ਸ਼ਰਮਾ (₹14 ਕਰੋੜ), ਟ੍ਰੈਵਿਸ ਹੈੱਡ (₹14 ਕਰੋੜ), ਨਿਤੀਸ਼ ਕੁਮਾਰ ਰੈੱਡੀ (₹6 ਕਰੋੜ ਰੁਪਏ), ਅਭਿਨਵ ਮਨੋਹਰ (₹3.20 ਕਰੋੜ), ਅਥਰਵ ਤਾਏ (₹30 ਲੱਖ), ਈਸ਼ਾਨ ਕਿਸ਼ਨ (₹11.25 ਕਰੋੜ), ਹਰਸ਼ਲ ਪਟੇਲ (₹8) ਕਰੋੜ), ਰਾਹੁਲ ਚਾਹਰ (₹3.20 ਕਰੋੜ), ਸਿਮਰਨਜੀਤ ਸਿੰਘ (₹1.50 ਕਰੋੜ), ਮੁਹੰਮਦ ਸ਼ਮੀ (₹10 ਕਰੋੜ), ਐਡਮ ਜ਼ੈਂਪਾ (₹2.40 ਕਰੋੜ)।