ਨਵੀਂ ਦਿੱਲੀ: ਰਾਜਸਥਾਨ ਰਾਇਲਜ਼ ਨੂੰ ਪੰਜਾਬ ਕਿੰਗਜ਼ ਖਿਲਾਫ ਆਖਰੀ ਓਵਰ 'ਚ ਰੋਮਾਂਚਕ ਜਿੱਤ ਮਿਲੀ। ਇਸ ਮੈਚ ਵਿੱਚ ਆਰਆਰ ਨੇ ਪੀਬੀਕੇਐਸ ਤੋਂ 3 ਵਿਕਟਾਂ ਨਾਲ ਜਿੱਤ ਦਰਜ ਕੀਤੀ। ਇਸ ਮੈਚ 'ਚ ਕਾਫੀ ਉਤਰਾਅ-ਚੜ੍ਹਾਅ ਆਏ। ਕਦੇ ਇਹ ਮੈਚ ਪੰਜਾਬ ਦੇ ਹੱਕ ਵਿੱਚ ਹੁੰਦਾ ਨਜ਼ਰ ਆਇਆ ਤੇ ਕਦੇ ਇਹ ਮੈਚ ਰਾਜਸਥਾਨ ਵੱਲ ਮੋੜਦਾ ਨਜ਼ਰ ਆਇਆ ਪਰ ਅੰਤ ਵਿੱਚ ਪੰਜਾਬ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਇਸ ਲਈ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਪੰਜਾਬ ਦੀ ਕਿਹੜੀ ਗਲਤੀ ਉਨ੍ਹਾਂ ਨੂੰ ਮਹਿੰਗੀ ਪਈ।
106 ਦੌੜਾਂ 'ਤੇ 6 ਵਿਕਟਾਂ ਗੁਆ ਦਿੱਤੀਆਂ: ਪੰਜਾਬ ਕਿੰਗਜ਼ ਦੀ ਟੀਮ ਮੈਚ ਦੀ ਸ਼ੁਰੂਆਤ ਤੋਂ ਹੀ ਆਪਣੀਆਂ ਵਿਕਟਾਂ ਗੁਆਉਂਦੀ ਰਹੀ, ਇਕ ਸਮਾਂ ਅਜਿਹਾ ਵੀ ਸੀ ਜਦੋਂ ਪੰਜਾਬ ਨੇ 106 ਦੌੜਾਂ 'ਤੇ 6 ਵਿਕਟਾਂ ਗੁਆ ਦਿੱਤੀਆਂ ਸਨ। ਇਸ ਤੋਂ ਬਾਅਦ ਕ੍ਰੀਜ਼ 'ਤੇ ਆਏ ਲਿਆਮ ਲਿਵਿੰਗਸਟੋਨ ਨੇ ਕੁਝ ਚੰਗੇ ਸ਼ਾਟ ਖੇਡਣੇ ਸ਼ੁਰੂ ਕਰ ਦਿੱਤੇ। ਪਰ ਉਸ ਨੇ ਗਲਤੀ ਉਦੋਂ ਕੀਤੀ ਜਦੋਂ ਮੈਚ ਦਾ ਰੁਖ ਪੰਜਾਬ ਵੱਲ ਹੋ ਰਿਹਾ ਸੀ। ਪੰਜਾਬ ਨੂੰ ਆਪਣੀ ਇਕ ਗਲਤੀ ਦੀ ਸਜ਼ਾ ਮਿਲੀ ਅਤੇ ਉਹ ਸਿਰਫ 147 ਦੌੜਾਂ ਹੀ ਬਣਾ ਸਕੀ, ਜੋ ਰਾਜਸਥਾਨ ਨੇ ਆਖਰੀ ਓਵਰ ਵਿਚ 1 ਗੇਂਦ ਬਾਕੀ ਰਹਿੰਦਿਆਂ ਹਾਸਲ ਕਰ ਲਈ।
- ਰਾਜਸਥਾਨ ਰਾਇਲਜ਼ ਨੇ ਪੰਜਾਬ ਕਿੰਗਜ਼ ਨੂੰ ਰੋਮਾਂਚਕ ਮੈਚ ਵਿੱਚ 3 ਵਿਕਟਾਂ ਨਾਲ ਹਰਾਇਆ, ਸ਼ਿਮਰੋਨ ਹੇਟਮਾਇਰ ਰਹੇ ਜਿੱਤ ਦੇ ਹੀਰੋ - ipl 2024
- ਦੇਖੋ: ਮੁਹੰਮਦ ਸ਼ਮੀ ਨੇ ਕੁੱਤਿਆਂ ਨਾਲ ਕੀਤਾ ਪਿਆਰ, ਵੀਡੀਓ 'ਚ ਉਨ੍ਹਾਂ ਨੂੰ ਖੁਆਉਂਦੇ ਨਜ਼ਰ ਆਏ - MOHAMMED SHAMI
- ਵਿਰਾਟ ਕੋਹਲੀ ਜਾਂ ਰੋਹਿਤ ਸ਼ਰਮਾ ਨਹੀਂ ਬਲਕਿ ਇਹ ਭਾਰਤੀ ਬੱਲੇਬਾਜ਼ ਹਨ ਉਨ੍ਹਾਂ ਦੇ ਚਹੇਤੇ, ਜਾਣੋ ਕਿਸਦਾ ਨਾਂ ਲਿਆ ਟ੍ਰੇਂਟ ਬੋਲਟ - Trent Boult favourite Indian batter