ਨਵੀਂ ਦਿੱਲੀ: IPL 2024 ਦਾ 42ਵਾਂ ਮੈਚ ਪੰਜਾਬ ਕਿੰਗਜ਼ ਬਨਾਮ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਖੇਡਿਆ ਗਿਆ। ਇਸ ਮੈਚ ਵਿੱਚ ਪੰਜਾਬ ਕਿੰਗਜ਼ ਨੇ ਕੋਲਕਾਤਾ ਨੂੰ 8 ਵਿਕਟਾਂ ਨਾਲ ਹਰਾਇਆ। ਇਸ ਮੈਚ 'ਚ ਕੋਲਕਾਤਾ ਨੇ 261 ਦੌੜਾਂ ਦਾ ਵੱਡਾ ਸਕੋਰ ਬਣਾਇਆ, ਜਿਸ ਨੂੰ ਕੋਲਕਾਤਾ ਨੇ ਸਿਰਫ 18.4 ਓਵਰਾਂ 'ਚ 2 ਵਿਕਟਾਂ ਗੁਆ ਕੇ 8 ਗੇਂਦਾਂ ਬਾਕੀ ਰਹਿੰਦਿਆਂ ਹਾਸਲ ਕਰ ਲਿਆ।
ਪੰਜਾਬ ਨੇ ਕੋਲਕਾਤਾ ਦੇ ਤਿੰਨ ਕੈਚ ਛੱਡੇ:ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਕੋਲਕਾਤਾ ਦੀ ਸ਼ੁਰੂਆਤ ਚੰਗੀ ਰਹੀ। ਇਸ ਸ਼ੁਰੂਆਤ ਦਾ ਕਾਰਨ ਪੰਜਾਬ ਦੀ ਖਰਾਬ ਫੀਲਡਿੰਗ ਸੀ। ਪੰਜਾਬ ਨੇ ਸਲਾਮੀ ਬੱਲੇਬਾਜ਼ ਫਿਲ ਸਾਲਟ ਦੇ ਦੋ ਕੈਚ ਅਤੇ ਸੁਨੀਲ ਨਾਰਾਇਣ ਦਾ ਇਕ ਕੈਚ ਛੱਡ ਕੇ ਇਨ੍ਹਾਂ ਦੋਵਾਂ ਬੱਲੇਬਾਜ਼ਾਂ ਨੇ ਕੋਲਕਾਤਾ ਦੇ ਵੱਡੇ ਟੀਚੇ ਦੀ ਨੀਂਹ ਰੱਖੀ ਸੀ। ਪਾਵਰਪਲੇ ਦੇ ਆਖ਼ਰੀ ਓਵਰ ਵਿੱਚ ਸਾਲਟ ਦਾ ਕੈਚ ਕਪਤਾਨ ਸੈਮ ਕੁਰਾਨ ਤੋਂ ਖੁੰਝ ਗਿਆ ਅਤੇ ਅਗਲੇ ਹੀ ਓਵਰ ਵਿੱਚ ਉਹ ਕੈਗਿਸੋ ਰਬਾਡਾ ਦੇ ਹੱਥੋਂ ਕੈਚ ਹੋ ਗਿਆ। ਨਰਾਇਣ ਤੀਜੇ ਓਵਰ 'ਚ ਹੀ ਹਰਸ਼ਲ ਦੀ ਗੇਂਦ 'ਤੇ ਬਰਾੜ ਹੱਥੋਂ ਕੈਚ ਆਊਟ ਹੋ ਗਏ।
ਪਹਿਲੀ ਵਾਰ ਚਾਰੇ ਸਲਾਮੀ ਬੱਲੇਬਾਜ਼ਾਂ ਨੇ ਲਾਏ ਅਰਧ ਸੈਂਕੜੇ: ਆਈਪੀਐਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਦੋਵਾਂ ਟੀਮਾਂ ਦੇ ਸਲਾਮੀ ਬੱਲੇਬਾਜ਼ਾਂ ਨੇ ਅਰਧ ਸੈਂਕੜੇ ਲਾਏ ਹਨ। ਹਾਲਾਂਕਿ ਬਾਅਦ 'ਚ ਬੇਅਰਸਟੋ ਨੇ ਸੈਂਕੜਾ ਲਗਾਇਆ। ਕੋਲਕਾਤਾ ਲਈ ਸੁਨੀਲ ਨਰਾਇਣ ਨੇ 32 ਗੇਂਦਾਂ 'ਚ 71 ਦੌੜਾਂ ਅਤੇ ਫਿਲ ਸਾਲਟ ਨੇ 37 ਗੇਂਦਾਂ 'ਚ 75 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿੱਚ ਬੱਲੇਬਾਜ਼ੀ ਕਰਨ ਆਈ ਪੰਜਾਬ ਟੀਮ ਦੇ ਸਲਾਮੀ ਬੱਲੇਬਾਜ਼ ਪ੍ਰਭਾ ਸਿਮਰਨ ਸਿੰਘ ਨੇ 20 ਗੇਂਦਾਂ ਵਿੱਚ ਅਰਧ ਸੈਂਕੜਾ ਜੜ ਦਿੱਤਾ। ਹਾਲਾਂਕਿ ਇਸ ਤੋਂ ਬਾਅਦ ਉਹ ਰਨ ਆਊਟ ਹੋ ਗਿਆ। ਜੌਨੀ ਬੇਅਰਸਟੋ ਨੇ ਵੀ 25 ਗੇਂਦਾਂ ਵਿੱਚ ਅਰਧ ਸੈਂਕੜਾ ਜੜਿਆ, ਹਾਲਾਂਕਿ ਬਾਅਦ ਵਿੱਚ ਉਨ੍ਹਾਂ ਨੇ ਆਪਣਾ ਸੈਂਕੜਾ ਪੂਰਾ ਕਰ ਲਿਆ।
ਬੇਅਰਸਟੋ ਨੇ ਸੀਜ਼ਨ ਦਾ ਸਭ ਤੋਂ ਤੇਜ਼ ਸੈਂਕੜਾ ਲਗਾਇਆ: ਪੰਜਾਬ ਦੇ ਸਲਾਮੀ ਬੱਲੇਬਾਜ਼ ਜੋਨੀ ਬੇਅਰਸਟੋ ਨੇ ਇਸ ਸੀਜ਼ਨ ਦਾ ਸਭ ਤੋਂ ਤੇਜ਼ ਸੈਂਕੜਾ ਲਗਾਇਆ। ਉਸ ਨੇ 45 ਗੇਂਦਾਂ ਦਾ ਸਾਹਮਣਾ ਕਰਦੇ ਹੋਏ 8 ਚੌਕਿਆਂ ਅਤੇ 8 ਛੱਕਿਆਂ ਦੀ ਮਦਦ ਨਾਲ ਆਪਣਾ ਸੈਂਕੜਾ ਪੂਰਾ ਕੀਤਾ। ਬੇਅਰਸਟੋ ਨੇ 48 ਗੇਂਦਾਂ ਵਿੱਚ 9 ਛੱਕੇ ਸਮੇਤ 108 ਨਾਬਾਦ ਦੌੜਾਂ ਬਣਾਈਆਂ। ਇਸ ਦੌਰਾਨ ਉਸ ਦਾ ਸਟ੍ਰਾਈਕ ਰੇਟ 225 ਰਿਹਾ। ਬੇਅਰਸਟੋ ਦੀ ਇਸ ਪਾਰੀ ਦੀ ਬਦੌਲਤ ਹੀ ਪੰਜਾਬ ਇੰਨੇ ਵੱਡੇ ਟੀਚੇ ਨੂੰ ਹਾਸਲ ਕਰਨ ਵਿਚ ਕਾਮਯਾਬ ਰਿਹਾ।
ਟੀ-20 'ਚ ਪੰਜਾਬ ਨੇ ਬਣਾਇਆ ਸਭ ਤੋਂ ਵੱਡਾ ਸਕੋਰ:ਕੋਲਕਾਤਾ ਨੇ ਜਦੋਂ ਖੇਡਣਾ ਸ਼ੁਰੂ ਕੀਤਾ ਅਤੇ 10 ਓਵਰਾਂ 'ਚ ਬਿਨਾਂ ਕੋਈ ਵਿਕਟ ਗੁਆਏ 137 ਦੌੜਾਂ ਬਣਾਈਆਂ ਤਾਂ ਅਜਿਹਾ ਲੱਗ ਰਿਹਾ ਸੀ ਕਿ ਕੋਲਕਾਤਾ ਹੈਦਰਾਬਾਦ ਦੇ ਸਭ ਤੋਂ ਵੱਡੇ ਸਕੋਰ ਨੂੰ ਤੋੜ ਦੇਵੇਗੀ। ਪਰ ਜਦੋਂ ਉਸ ਨੇ 262 ਦੌੜਾਂ ਬਣਾਈਆਂ ਤਾਂ ਕਿਸੇ ਨੇ ਨਹੀਂ ਸੋਚਿਆ ਸੀ ਕਿ ਪੰਜਾਬ ਇਹ ਸਕੋਰ ਹਾਸਲ ਕਰ ਲਵੇਗਾ ਕਿਉਂਕਿ ਇੰਨੇ ਵੱਡੇ ਸਕੋਰ ਦਾ ਅਜੇ ਤੱਕ ਪਿੱਛਾ ਨਹੀਂ ਕੀਤਾ ਗਿਆ। ਪਰ ਸਾਰੇ ਰਿਕਾਰਡ ਤੋੜਦੇ ਹੋਏ ਪੰਜਾਬ ਨੇ ਆਸਾਨੀ ਨਾਲ 2 ਵਿਕਟਾਂ ਗੁਆ ਕੇ ਇਹ ਸਕੋਰ ਹਾਸਲ ਕਰ ਲਿਆ। ਇਸ ਤੋਂ ਪਹਿਲਾਂ 224 ਦੌੜਾਂ ਦਾ ਸਭ ਤੋਂ ਸਫਲ ਪਿੱਛਾ ਸੀ। ਉਸ ਤੋਂ ਬਾਅਦ ਪੰਜਾਬ ਨੇ ਇਹ ਉਪਲਬਧੀ ਹਾਸਲ ਕੀਤੀ ਹੈ।
ਇੱਕ ਮੈਚ ਵਿੱਚ ਲੱਗੇ ਸਭ ਤੋਂ ਵੱਧ ਛੱਕੇ : ਪੰਜਾਬ ਬਨਾਮ ਕੋਲਕਾਤਾ ਵਿਚਾਲੇ ਖੇਡੇ ਗਏ ਮੈਚ ਵਿੱਚ ਛੱਕਿਆਂ ਦਾ ਰਿਕਾਰਡ ਵੀ ਟੁੱਟ ਗਿਆ। ਇਸ ਮੈਚ 'ਚ ਕੁੱਲ 42 ਛੱਕੇ ਲੱਗੇ, ਜੋ ਟੀ-20 ਦੇ ਇਤਿਹਾਸ 'ਚ ਇਕ ਮੈਚ 'ਚ ਸਭ ਤੋਂ ਜ਼ਿਆਦਾ ਛੱਕੇ ਹਨ। ਇਸ ਮੈਚ ਨੇ ਹੈਦਰਾਬਾਦ ਬਨਾਮ ਮੁੰਬਈ ਅਤੇ ਹੈਦਰਾਬਾਦ ਬਨਾਮ ਬੈਂਗਲੁਰੂ ਦੇ ਸਾਂਝੇ ਰਿਕਾਰਡ ਨੂੰ ਵੀ ਤੋੜ ਦਿੱਤਾ ਜਿਸ ਵਿੱਚ ਕੁੱਲ 39 ਛੱਕੇ ਲੱਗੇ ਸਨ। ਜਦੋਂ ਹੈਦਰਾਬਾਦ ਨੇ ਬੈਂਗਲੁਰੂ ਖਿਲਾਫ ਟੀ-20 ਦੇ ਇਤਿਹਾਸ ਦਾ ਸਭ ਤੋਂ ਵੱਡਾ ਸਕੋਰ ਬਣਾਇਆ।