ਨਵੀਂ ਦਿੱਲੀ: ਪੈਰਿਸ ਪੈਰਾਲੰਪਿਕ 2024 ਦੇ ਤੀਜੇ ਦਿਨ ਵੀ ਭਾਰਤੀ ਐਥਲੀਟਾਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਭਾਰਤੀ ਪੁਰਸ਼ ਨਿਸ਼ਾਨੇਬਾਜ਼ ਮਨੀਸ਼ ਨਰਵਾਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਭਾਰਤ ਨੂੰ ਚੌਥਾ ਤਮਗਾ ਦਿਵਾਇਆ ਹੈ। ਮੁਕਾਬਲੇ ਦੇ ਤੀਜੇ ਦਿਨ ਵੀ ਇਹ ਭਾਰਤ ਦਾ ਚੌਥਾ ਮੈਡਲ ਹੈ। ਮਨੀਸ਼ ਨਰਵਾਲ ਨੇ ਇੱਥੇ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ (ਐਸਐਚ1) ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ।
ਮਨੀਸ਼ ਨੇ ਸ਼ੁੱਕਰਵਾਰ ਨੂੰ ਪੈਰਿਸ ਪੈਰਾਲੰਪਿਕ 2024 ਦੇ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ (SH1) ਈਵੈਂਟ ਵਿੱਚ 234.9 ਸਕੋਰ ਕਰਕੇ ਚਾਂਦੀ ਦਾ ਤਗਮਾ ਜਿੱਤਿਆ। ਇਸ ਈਵੈਂਟ ਵਿੱਚ ਕੋਰੀਆ ਦੇ ਜੋ ਜੋਂਗਦੂ ਨੇ 237.4 ਸਕੋਰ ਕਰਕੇ ਸੋਨ ਤਗ਼ਮਾ ਜਿੱਤਿਆ। ਉਥੇ ਹੀ ਚੀਨ ਦੇ ਯੰਗ ਚਾਓ ਨੇ 214.3 ਦੇ ਸਕੋਰ ਨਾਲ ਕਾਂਸੀ ਦੇ ਤਗਮੇ ਉੱਤੇ ਨਿਸ਼ਾਨ ਲਾਇਆ।