ਨਵੀਂ ਦਿੱਲੀ:ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੂੰ ਸਭ ਤੋਂ ਜ਼ਿਆਦਾ ਫਿਟਨੈੱਸ ਪ੍ਰਤੀ ਜਾਗਰੂਕ ਖਿਡਾਰੀ ਮੰਨਿਆ ਜਾਂਦਾ ਹੈ। ਜਿੰਮ 'ਚ ਘੰਟੇ ਬਿਤਾਉਣ ਵਾਲਾ ਇਹ ਫਿੱਟ ਖਿਡਾਰੀ ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਨੂੰ ਲੈ ਕੇ ਕਾਫੀ ਸੁਚੇਤ ਹੈ। ਵਿਰਾਟ ਕੋਹਲੀ ਦੀ ਫਿਟਨੈੱਸ ਦੀ ਦੁਨੀਆ ਭਰ 'ਚ ਚਰਚਾ ਹੈ। ਕੀ ਤੁਸੀਂ ਜਾਣਦੇ ਹੋ ਕਿ ਇਸ ਖਿਡਾਰੀ ਨੇ ਇੱਕ ਵਾਰ ਦੁਪਹਿਰ ਦੇ ਖਾਣੇ ਦੌਰਾਨ ਕਾਕਰੋਚ ਖਾਣ ਦੀ ਗਲਤੀ ਕੀਤੀ ਸੀ? ਵਿਰਾਟ ਕੋਹਲੀ ਨੇ ਖੁਦ ਇਸ ਗੱਲ ਨੂੰ ਸਾਰਿਆਂ ਨਾਲ ਸਾਂਝਾ ਕੀਤਾ ਹੈ।
ਆਈਸੀਸੀ ਟੀ-20 ਵਿਸ਼ਵ ਕੱਪ 2024 ਜਿੱਤਣ ਤੋਂ ਬਾਅਦ ਟੀ-20 ਆਈ ਫਾਰਮੈਟ ਨੂੰ ਅਲਵਿਦਾ ਕਹਿ ਚੁੱਕੇ ਵਿਰਾਟ ਕੋਹਲੀ ਹੁਣ ਬੰਗਲਾਦੇਸ਼ ਦੇ ਖਿਲਾਫ ਘਰੇਲੂ ਮੈਦਾਨ 'ਤੇ ਟੈਸਟ ਸੀਰੀਜ਼ ਦੀ ਤਿਆਰੀ 'ਚ ਰੁੱਝੇ ਹੋਏ ਹਨ। ਪਹਿਲਾ ਟੈਸਟ ਮੈਚ 19 ਸਤੰਬਰ ਤੋਂ ਚੇਨਈ 'ਚ ਖੇਡਿਆ ਜਾਵੇਗਾ ਅਤੇ ਹੁਣ ਪੂਰੀ ਭਾਰਤੀ ਟੀਮ ਚੇਨਈ ਪਹੁੰਚ ਚੁੱਕੀ ਹੈ। ਇਸ ਸੀਰੀਜ਼ ਤੋਂ ਪਹਿਲਾਂ ਅਸੀਂ ਤੁਹਾਨੂੰ ਇਕ ਅਜਿਹੀ ਘਟਨਾ ਬਾਰੇ ਦੱਸਣ ਜਾ ਰਹੇ ਹਾਂ ਜਿਸ ਬਾਰੇ ਜ਼ਿਆਦਾਤਰ ਲੋਕ ਨਹੀਂ ਜਾਣਦੇ ਹਨ। ਸਾਲ 2016 'ਚ ਵਿਰਾਟ ਕੋਹਲੀ ਨੇ ਦੱਸਿਆ ਸੀ ਕਿ ਉਹ ਇਕ ਵਾਰ ਗਲਤੀ ਨਾਲ ਕਾਕਰੋਚ ਖਾਣ ਜਾ ਰਹੇ ਸਨ।