ਮੁੰਬਈ/ਵਾਨਖੇੜੇ: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤੀਜਾ ਟੈਸਟ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਸਿੱਕਾ ਇਕ ਵਾਰ ਫਿਰ ਨਿਊਜ਼ੀਲੈਂਡ ਦੇ ਪੱਖ 'ਚ ਗਿਆ। ਨਿਊਜ਼ੀਲੈਂਡ ਕ੍ਰਿਕਟ ਟੀਮ ਦੇ ਕਪਤਾਨ ਟਾਮ ਲੈਥਮ ਨੇ ਟਾਸ ਜਿੱਤ ਕੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੂੰ ਪਹਿਲਾਂ ਗੇਂਦਬਾਜ਼ੀ ਕਰਨ ਦਾ ਸੱਦਾ ਦਿੱਤਾ। ਇਸ ਮੈਚ ਵਿੱਚ ਨਿਊਜ਼ੀਲੈਂਡ ਨੇ ਆਪਣੇ ਪਲੇਇੰਗ-11 ਵਿੱਚ ਦੋ ਬਦਲਾਅ ਕੀਤੇ ਹਨ ਅਤੇ ਭਾਰਤ ਨੇ ਇੱਕ ਬਦਲਾਅ ਕੀਤਾ ਹੈ।
ਬੁਮਰਾਹ ਦੀ ਜਗ੍ਹਾ ਸਿਰਾਜ ਨੂੰ ਮਿਲੀ ਪਲੇਇੰਗ-11 'ਚ ਜਗ੍ਹਾ
ਇਸ ਮੈਚ 'ਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਆਪਣੇ ਪਲੇਇੰਗ-11 'ਚ ਵੱਡਾ ਬਦਲਾਅ ਕੀਤਾ ਹੈ। ਉਨ੍ਹਾਂ ਨੇ ਭਾਰਤੀ ਗੇਂਦਬਾਜ਼ੀ ਲਾਈਨ ਦੇ ਸਭ ਤੋਂ ਤਜਰਬੇਕਾਰ ਅਤੇ ਭਰੋਸੇਮੰਦ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਥਾਂ ਮੁਹੰਮਦ ਸਿਰਾਜ ਨੂੰ ਟੀਮ ਵਿੱਚ ਮੌਕਾ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਜਸਪ੍ਰੀਤ ਬੁਮਰਾਹ ਆਪਣੀ ਵਾਇਰਲ ਬੀਮਾਰੀ ਤੋਂ ਪੂਰੀ ਤਰ੍ਹਾਂ ਠੀਕ ਨਹੀਂ ਹੋਏ ਹਨ।