ਨਵੀਂ ਦਿੱਲੀ: ਭਾਰਤ ਅਤੇ ਇੰਗਲੈਂਡ ਵਿਚਾਲੇ 5 ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਜਾ ਰਹੀ ਹੈ। ਇਸ ਸੀਰੀਜ਼ ਦਾ ਪਹਿਲਾ ਮੈਚ ਹੈਦਰਾਬਾਦ 'ਚ ਖੇਡਿਆ ਗਿਆ, ਜਿੱਥੇ ਭਾਰਤੀ ਟੀਮ ਨੂੰ ਇੰਗਲੈਂਡ ਹੱਥੋਂ 28 ਦੌੜਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਹੁਣ ਟੀਮ ਇੰਡੀਆ ਦੂਜਾ ਟੈਸਟ ਮੈਚ ਖੇਡਣ ਲਈ ਹੈਦਰਾਬਾਦ ਤੋਂ ਵਿਸ਼ਾਖਾਪਟਨਮ ਪਹੁੰਚ ਗਈ ਹੈ। ਭਾਰਤੀ ਟੀਮ ਦੇ ਇਸ ਦੌਰੇ ਦਾ ਵੀਡੀਓ ਬੀਸੀਸੀਆਈ ਨੇ ਸੋਸ਼ਲ ਮੀਡੀਆ ਅਕਾਊਂਟ ਐਕਸ 'ਤੇ ਸ਼ੇਅਰ ਕੀਤਾ ਹੈ।
ਦੂਸਰਾ ਟੈਸਟ ਮੈਚ ਖੇਡਣ ਵਾਈਜੈਗ ਪਹੁੰਚੀ ਟੀਮ ਇੰਡੀਆ, ਖਿਡਾਰੀਆਂ ਨੇ ਕੀਤਾ ਸ਼ਾਨਦਾਰ ਸਵਾਗਤ - ਭਾਰਤ ਅਤੇ ਇੰਗਲੈਂਡ ਮੈਚ
ਭਾਰਤੀ ਕ੍ਰਿਕਟ ਟੀਮ ਵਿਸ਼ਾਖਾਪਟਨਮ ਵਿੱਚ ਇੰਗਲੈਂਡ ਖ਼ਿਲਾਫ਼ ਦੂਜਾ ਟੈਸਟ ਮੈਚ ਖੇਡਣ ਜਾ ਰਹੀ ਹੈ। ਰੋਹਿਤ ਸ਼ਰਮਾ ਹੈਦਰਾਬਾਦ ਟੈਸਟ ਦੀ ਹਾਰ ਨੂੰ ਭੁੱਲ ਕੇ ਹੁਣ ਵਾਈਜੈਗ 'ਚ ਜਿੱਤ ਹਾਸਲ ਕਰਨਾ ਚਾਹੁੰਣਗੇ।
Published : Jan 31, 2024, 12:53 PM IST
ਟੀਮ ਇੰਡੀਆ ਦਾ ਵਾਈਜੈਗ 'ਚ ਨਿੱਘਾ ਸਵਾਗਤ:ਇਸ ਵੀਡੀਓ 'ਚ ਟੀਮ ਇੰਡੀਆ ਦੇ ਖਿਡਾਰੀ ਹੈਦਰਾਬਾਦ ਏਅਰਪੋਰਟ ਤੋਂ ਵਿਸ਼ਾਖਾਪਟਨਮ ਲਈ ਫਲਾਈਟ ਲੈਂਦੇ ਹੋਏ ਦਿਖਾਈ ਦੇ ਰਹੇ ਹਨ। ਵੀਡੀਓ 'ਚ ਰੋਹਿਤ ਸ਼ਰਮਾ, ਸ਼੍ਰੇਅਸ ਅਈਅਰ, ਮੁਹੰਮਦ ਸਿਰਾਜ ਅਤੇ ਅਕਸ਼ਰ ਪਟੇਲ ਸ਼ੁਰੂ 'ਚ ਇਕੱਠੇ ਨਜ਼ਰ ਆ ਰਹੇ ਹਨ ਅਤੇ ਜਦੋਂ ਖਿਡਾਰੀ ਫਲਾਈਟ ਲੈ ਕੇ ਵਿਸ਼ਾਖਾਪਟਨਮ ਏਅਰਪੋਰਟ 'ਤੇ ਪਹੁੰਚੇ ਤਾਂ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਹੋਟਲ 'ਚ ਵੀ ਟੀਮ ਇੰਡੀਆ ਦੇ ਖਿਡਾਰੀਆਂ ਦਾ ਫੁੱਲਾਂ ਦੇ ਹਾਰਾਂ ਨਾਲ ਸਵਾਗਤ ਕੀਤਾ ਗਿਆ। ਇਸ ਦੌਰਾਨ ਪ੍ਰਸ਼ੰਸਕ ਵੀ ਆਪਣੇ ਚਹੇਤੇ ਖਿਡਾਰੀਆਂ ਨੂੰ ਦੇਖਣ ਲਈ ਆਏ ਹੋਏ ਹਨ।
ਇਸ ਸੀਰੀਜ਼ ਦੇ ਪਹਿਲੇ ਮੈਚ 'ਚ ਮਿਲੀ ਹਾਰ ਦੇ ਨਾਲ ਹੀ ਇੰਗਲੈਂਡ ਨੇ ਭਾਰਤ 'ਤੇ 1-0 ਦੀ ਬੜ੍ਹਤ ਬਣਾ ਲਈ ਹੈ। ਹੁਣ ਭਾਰਤੀ ਟੀਮ ਦੂਜਾ ਟੈਸਟ ਮੈਚ ਜਿੱਤ ਕੇ ਸੀਰੀਜ਼ 1-1 ਨਾਲ ਬਰਾਬਰ ਕਰਨਾ ਚਾਹੇਗੀ। ਇਸ ਦੂਜੇ ਟੈਸਟ ਮੈਚ ਲਈ ਟੀਮ ਵਿੱਚ ਤਿੰਨ ਵੱਡੇ ਬਦਲਾਅ ਕੀਤੇ ਗਏ ਹਨ। ਜ਼ਖਮੀ ਰਵਿੰਦਰ ਜਡੇਜਾ ਅਤੇ ਕੇਐੱਲ ਰਾਹੁਲ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ ਅਤੇ ਸਰਫਰਾਜ਼ ਖਾਨ, ਸੌਰਭ ਕੁਮਾਰ ਅਤੇ ਵਾਸ਼ਿੰਗਟਨ ਸੁੰਦਰ ਨੂੰ ਜਗ੍ਹਾ ਦਿੱਤੀ ਗਈ ਹੈ। ਸ਼ੁਭਮਨ ਗਿੱਲ ਅਤੇ ਸ਼੍ਰੇਅਸ ਅਈਅਰ ਲਗਾਤਾਰ ਨਿਰਾਸ਼ਾਜਨਕ ਪ੍ਰਦਰਸ਼ਨ ਕਰ ਰਹੇ ਹਨ। ਅਜਿਹੇ 'ਚ ਟੀਮ 'ਚ ਪਹਿਲਾਂ ਤੋਂ ਸ਼ਾਮਲ ਰਜਤ ਪਾਟੀਦਾਰ ਅਤੇ ਧਰੁਵ ਜੁਰੇਲ ਨੂੰ ਵੀ ਅਜ਼ਮਾਇਆ ਜਾ ਸਕਦਾ ਹੈ।