ਪੰਜਾਬ

punjab

ETV Bharat / sports

ਪਹਿਲੀ ਵਾਰ ਭਾਰਤੀ ਟੈਸਟ ਟੀਮ ਦਾ ਹਿੱਸਾ ਬਣੇ ਆਕਾਸ਼ ਦੀਪ, ਜਾਣੋ ਕਿਵੇਂ ਦਾ ਹੈ ਉਨ੍ਹਾਂ ਦਾ ਪਿਛਲਾ ਪ੍ਰਦਰਸ਼ਨ - test matches 2024

IND vs ENG Akash Deep: ਆਕਾਸ਼ ਦੀਪ ਨੂੰ ਭਾਰਤ ਦੀ ਟੈਸਟ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਹੁਣ ਉਹ ਇੰਗਲੈਂਡ ਖਿਲਾਫ ਬਾਕੀ ਤਿੰਨ ਟੈਸਟ ਮੈਚਾਂ 'ਚ ਨਜ਼ਰ ਆਉਣ ਵਾਲਾ ਹੈ। ਉਸ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਇਨਾਮ ਵਜੋਂ ਬੀਸੀਸੀਆਈ ਨੇ ਉਸ ਨੂੰ ਟੀਮ ਵਿੱਚ ਸ਼ਾਮਲ ਕੀਤਾ ਹੈ।

IND vs ENG Akash Deep
IND vs ENG Akash Deep

By ETV Bharat Punjabi Team

Published : Feb 10, 2024, 2:02 PM IST

ਨਵੀਂ ਦਿੱਲੀ: ਭਾਰਤ ਅਤੇ ਇੰਗਲੈਂਡ ਵਿਚਾਲੇ 5 ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾ ਰਹੀ ਹੈ। ਇਸ ਸੀਰੀਜ਼ ਦੇ ਬਾਕੀ 3 ਮੈਚਾਂ ਲਈ ਟੀਮ ਇੰਡੀਆ ਦੀ 'ਚ ਇੱਕ ਨਵੇਂ ਖਿਡਾਰੀ ਨੂੰ ਮੌਕਾ ਦਿੱਤਾ ਗਿਆ ਹੈ। ਇਸ ਟੈਸਟ ਸੀਰੀਜ਼ ਦੇ ਬਾਕੀ 3 ਮੈਚਾਂ ਲਈ ਤੇਜ਼ ਗੇਂਦਬਾਜ਼ ਆਕਾਸ਼ ਦੀਪ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਆਕਾਸ਼ਦੀਪ ਨੂੰ ਟੈਸਟ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।

ਆਕਾਸ਼ ਨੂੰ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਮਿਲੀ ਹੈ ਟੀਮ 'ਚ ਜਗ੍ਹਾ: ਆਕਾਸ਼ ਦੀਪ ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ ਲਈ ਖੇਡਦੇ ਹੋਏ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਉਹ ਬੰਗਾਲ ਟੀਮ ਲਈ ਘਰੇਲੂ ਕ੍ਰਿਕਟ ਖੇਡਦਾ ਹੈ। ਉਸ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ, ਜਿਸ ਦੇ ਆਧਾਰ 'ਤੇ ਉਸ ਨੂੰ ਟੀਮ ਇੰਡੀਆ 'ਚ ਸ਼ਾਮਲ ਕੀਤਾ ਗਿਆ ਹੈ। ਆਕਾਸ਼ ਨੇ ਹਾਲ ਹੀ ਵਿੱਚ ਇੰਗਲੈਂਡ ਲਾਇਨਜ਼ ਦੇ ਖਿਲਾਫ ਖੇਡੇ ਗਏ ਮੈਚਾਂ ਵਿੱਚ ਵੀ ਗੇਂਦ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 2 ਟੈਸਟ ਮੈਚਾਂ ਵਿੱਚ ਕੁੱਲ 11 ਵਿਕਟਾਂ ਲਈਆਂ।

ਆਕਾਸ਼ ਨੇ ਹੁਣ ਤੱਕ 29 ਫਰਸਟ ਕਲਾਸ ਮੈਚ ਖੇਡੇ ਹਨ। ਇਸ ਦੌਰਾਨ ਉਸ ਨੇ 23.18 ਦੀ ਔਸਤ ਨਾਲ ਗੇਂਦਬਾਜ਼ੀ ਕਰਦੇ ਹੋਏ ਕੁੱਲ 103 ਵਿਕਟਾਂ ਹਾਸਲ ਕੀਤੀਆਂ ਹਨ। ਉਸ ਨੇ ਇੱਕ ਮੈਚ ਵਿੱਚ 10 ਵਿਕਟਾਂ ਵੀ ਲਈਆਂ ਹਨ। ਆਕਾਸ਼ ਦੇ ਅੰਕੜਿਆਂ ਨੂੰ ਦੇਖਦੇ ਹੋਏ ਚੋਣਕਾਰਾਂ ਨੇ ਉਸ ਨੂੰ ਟੀਮ 'ਚ ਸ਼ਾਮਲ ਕੀਤਾ ਹੈ। ਇਸ ਤੋਂ ਇਲਾਵਾ ਉਸ ਨੇ ਲਿਸਟ ਏ 'ਚ ਵੀ 28 ਮੈਚ ਖੇਡੇ ਹਨ ਅਤੇ 42 ਵਿਕਟਾਂ ਲਈਆਂ ਹਨ। ਉਸ ਦੇ ਨਾਂ 41 ਟੀ-20 ਮੈਚਾਂ 'ਚ 48 ਵਿਕਟਾਂ ਹਨ।

ਇੰਗਲੈਂਡ ਖਿਲਾਫ ਆਖਰੀ ਤਿੰਨ ਟੈਸਟਾਂ ਲਈ ਭਾਰਤ ਦੀ ਟੀਮ: ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜੈਸਵਾਲ, ਸ਼ੁਭਮਨ ਗਿੱਲ, ਕੇਐਲ ਰਾਹੁਲ, ਰਜਤ ਪਾਟੀਦਾਰ, ਸਰਫਰਾਜ਼ ਖਾਨ, ਧਰੁਵ ਜੁਰੇਲ (ਵਿਕਟਕੀਪਰ), ਕੇਐਸ ਭਾਰਤ (ਵਿਕਟਕੀਪਰ), ਆਰ ਅਸ਼ਵਿਨ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਜਸਪ੍ਰੀਤ ਬੁਮਰਾਹ (ਉਪ ਕਪਤਾਨ), ਮੁਕੇਸ਼ ਕੁਮਾਰ, ਆਕਾਸ਼ ਦੀਪ।

ABOUT THE AUTHOR

...view details