ਚੇਨਈ : ਭਾਰਤ ਅਤੇ ਇੰਗਲੈਂਡ ਵਿਚਾਲੇ ਅੱਜ ਸ਼ਾਮ 7 ਵਜੇ ਤੋਂ ਐੱਮਏ ਚਿਦੰਬਰਮ ਸਟੇਡੀਅਮ, ਚੇਨਈ 'ਚ ਦੂਜਾ ਟੀ-20 ਅੰਤਰਰਾਸ਼ਟਰੀ ਮੈਚ ਖੇਡਿਆ ਜਾਣਾ ਹੈ। ਮੇਜ਼ਬਾਨ ਟੀਮ ਇੰਡੀਆ ਪਹਿਲੇ ਟੀ-20 'ਚ ਮਹਿਮਾਨਾਂ ਨੂੰ ਬੁਰੀ ਤਰ੍ਹਾਂ ਨਾਲ ਹਰਾਉਣ ਤੋਂ ਬਾਅਦ ਉਤਸ਼ਾਹ 'ਚ ਹੈ ਪਰ ਦੂਜੇ ਟੀ-20 ਮੈਚ ਤੋਂ ਕੁਝ ਘੰਟੇ ਪਹਿਲਾਂ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਪਹਿਲੇ ਟੀ-20 ਮੈਚ 'ਚ ਆਪਣੀ ਤੂਫਾਨੀ ਬੱਲੇਬਾਜ਼ੀ ਨਾਲ ਤਬਾਹੀ ਮਚਾਉਣ ਵਾਲੇ ਟੀਮ ਇੰਡੀਆ ਦੇ ਧਮਾਕੇਦਾਰ ਬੱਲੇਬਾਜ਼ ਜ਼ਖ਼ਮੀ ਹੋ ਗਏ ਹਨ।
ਅਭਿਸ਼ੇਕ ਸ਼ਰਮਾ ਹੋਏ ਜ਼ਖ਼ਮੀ
ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਇੰਗਲੈਂਡ ਖਿਲਾਫ ਦੂਜੇ ਮੈਚ ਤੋਂ ਪਹਿਲਾਂ ਜ਼ਖਮੀ ਹੋ ਗਏ ਹਨ। ਟੀਮ ਇੰਡੀਆ ਦੇ ਅਭਿਆਸ ਸੈਸ਼ਨ ਦੌਰਾਨ ਉਹ ਕੈਚਿੰਗ ਡ੍ਰਿਲ ਕਰ ਰਿਹਾ ਸੀ, ਜਿਸ ਦੌਰਾਨ ਉਨ੍ਹਾਂ ਦਾ ਗਿੱਟਾ ਮੁੜ ਗਿਆ। ਜਿਸ ਤੋਂ ਬਾਅਦ ਅਭਿਸ਼ੇਕ ਨੂੰ ਮੈਦਾਨ 'ਤੇ ਬੈਠ ਕੇ ਦਰਦ ਨਾਲ ਤੜਫਦੇ ਦੇਖਿਆ ਗਿਆ। ਸੱਟ ਲੱਗਣ ਤੋਂ ਬਾਅਦ ਟੀਮ ਦੇ ਫਿਜ਼ੀਓਥੈਰੇਪਿਸਟ ਨੇ ਉਸ ਨੂੰ ਚੈੱਕ ਕੀਤਾ ਅਤੇ ਅਰਾਮ ਕਰਨ ਲਈ ਪੈਵੇਲੀਅਨ ਲੈ ਗਏ। ਇਸ ਤੋਂ ਬਾਅਦ ਅਭਿਸ਼ੇਕ ਨੈੱਟ 'ਤੇ ਬੱਲੇਬਾਜ਼ੀ ਕਰਨ ਲਈ ਮੈਦਾਨ 'ਤੇ ਨਹੀਂ ਪਰਤੇ।