ਰਾਜਕੋਟ: ਭਾਰਤ ਅਤੇ ਇੰਗਲੈਂਡ ਵਿਚਾਲੇ ਤੀਜਾ ਟੈਸਟ ਮੈਚ ਰਾਜਕੋਟ ਵਿੱਚ ਖੇਡਿਆ ਜਾ ਰਿਹਾ ਹੈ। ਦੋ ਦਿਨਾਂ ਦੀ ਖੇਡ ਖਤਮ ਹੋਣ ਤੱਕ ਇੰਗਲੈਂਡ ਨੇ 2 ਵਿਕਟਾਂ ਗੁਆ ਕੇ 207 ਦੌੜਾਂ ਬਣਾ ਲਈਆਂ ਸਨ। ਤੀਜੇ ਦਿਨ ਦੀ ਖੇਡ ਸ਼ੁਰੂ ਹੋਣ ਤੋਂ ਪਹਿਲਾਂ ਹੀ ਭਾਰਤੀ ਟੀਮ ਦੇ ਸਪਿਨਰ ਰਵੀਚੰਦਰਨ ਅਸ਼ਵਿਨ ਟੀਮ ਤੋਂ ਬਾਹਰ ਹੋ ਗਏ ਹਨ। ਜਾਣਕਾਰੀ ਦਿੰਦਿਆਂ ਬੀਸੀਸੀਆਈ ਨੇ ਕਿਹਾ ਕਿ ਅਸ਼ਵਿਨ ਨੇ ਪਰਿਵਾਰਕ ਐਮਰਜੈਂਸੀ ਕਾਰਨ ਤੀਜੇ ਟੈਸਟ ਮੈਚ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ। BCCI ਇਸ ਮੁਸ਼ਕਲ ਸਥਿਤੀ ਵਿੱਚ ਅਸ਼ਵਿਨ ਦੇ ਨਾਲ ਖੜ੍ਹਾ ਹੈ।
ਅਸ਼ਵਿਨ ਦੀ ਜਗ੍ਹਾ ਖੇਡ ਰਹੇ ਹਨ ਪਡਿਕਲ : ਦੇਵਦੱਤ ਪਡਿੱਕਲ ਭਾਰਤੀ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਦੀ ਜਗ੍ਹਾ ਮੈਦਾਨ 'ਤੇ ਉਤਰੇ ਹਨ। ਇਸ ਮੈਚ ਦੌਰਾਨ ਸਿਰਫ਼ ਪਡਿਕਲ ਹੀ ਫੀਲਡਿੰਗ ਕਰਦੇ ਨਜ਼ਰ ਆਉਣਗੇ। ਪ੍ਰਸ਼ੰਸਕਾਂ ਦੇ ਦਿਮਾਗ 'ਚ ਸਵਾਲ ਹੈ ਕਿ ਅਸ਼ਵਿਨ ਦੀ ਥਾਂ 'ਤੇ ਪਡਿੱਕਲ ਨੂੰ ਮੈਦਾਨ 'ਚ ਕਿਉਂ ਉਤਾਰਿਆ ਗਿਆ ਹੈ। ਉਨ੍ਹਾਂ ਦੀ ਜਗ੍ਹਾ ਕੋਈ ਗੇਂਦਬਾਜ਼ ਮੈਦਾਨ 'ਤੇ ਕਿਉਂ ਨਹੀਂ ਆਇਆ? ਤੁਹਾਨੂੰ ਦੱਸ ਦਈਏ ਕਿ ਅਸ਼ਵਿਨ ਦੀ ਜਗ੍ਹਾ ਬਦਲਵੇਂ ਖਿਡਾਰੀ ਹੀ ਫੀਲਡਿੰਗ ਕਰ ਸਕਦੇ ਹਨ। ਉਸ ਨੂੰ ਗੇਂਦਬਾਜ਼ੀ ਲਈ ਨਹੀਂ ਵਰਤਿਆ ਜਾ ਸਕਦਾ।