ਨਵੀਂ ਦਿੱਲੀ— ਰੋਹਿਤ ਸ਼ਰਮਾ ਦੀ ਪਤਨੀ ਰਿਿਤਕਾ ਸਜਦੇ ਬੱਚੇ ਨੂੰ ਜਨਮ ਦੇਣ ਵਾਲੀ ਹੈ, ਇਸ ਲਈ ਰੋਹਿਤ ਸ਼ਰਮਾ ਆਸਟ੍ਰੇਲੀਆ 'ਚ ਹੋਣ ਵਾਲੀ ਬਾਰਡਰ-ਗਾਵਸਕਰ ਟਰਾਫੀ ਦੇ ਸ਼ੁਰੂਆਤੀ ਮੈਚਾਂ ਤੋਂ ਆਰਾਮ ਲੈਣ ਜਾ ਰਹੇ ਸਨ। ਉਹ ਆਪਣੀ ਪਤਨੀ ਅਤੇ ਪਰਿਵਾਰ ਨਾਲ ਸਮਾਂ ਬਿਤਾਉਣ ਚਾਹੁੰਦੇ ਸੀ। ਹੁਣ ਖਬਰਾਂ ਆ ਰਹੀਆਂ ਹਨ ਕਿ ਬੀਸੀਸੀਆਈ ਨੇ ਕਪਤਾਨ ਰੋਹਿਤ ਅਤੇ ਕੋਚ ਗੌਤਮ ਗੰਭੀਰ ਨਾਲ ਇਕ ਘੰਟੇ ਦੀ ਬੈਠਕ ਕੀਤੀ ਹੈ। ਇਸ ਮੀਟਿੰਗ ਤੋਂ ਬਾਅਦ ਫੈਸਲਾ ਕੀਤਾ ਗਿਆ ਹੈ ਕਿ ਰੋਹਿਤ ਸ਼ਰਮਾ ਆਸਟ੍ਰੇਲੀਆ ਦੌਰੇ ਦੇ ਸਾਰੇ ਮੈਚਾਂ ਲਈ ਟੀਮ ਇੰਡੀਆ ਦੇ ਨਾਲ ਜਾਣਗੇ।ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਭਾਰਤੀ ਕਪਤਾਨ ਨੇ ਸ਼ਨੀਵਾਰ ਨੂੰ ਬੋਰਡ ਨਾਲ ਮੈਰਾਥਨ ਮੀਟਿੰਗ ਤੋਂ ਬਾਅਦ ਆਪਣਾ ਮਨ ਬਦਲ ਲਿਆ ਹੈ।
ਰੋਹਿਤ ਟੀਮ ਨਾਲ ਆਸਟ੍ਰੇਲੀਆ ਜਾਣ ਲਈ ਰਾਜ਼ੀ
ਨਿਊਜ਼ੀਲੈਂਡ ਖਿਲਾਫ ਕਲੀਨ ਸਵੀਪ ਤੋਂ ਬਾਅਦ ਭਾਰਤੀ ਟੀਮ 'ਤੇ ਡਬਲਯੂਟੀਸੀ ਫਾਈਨਲ ਲਈ ਕੁਆਲੀਫਾਈ ਕਰਨ ਦਾ ਦਬਾਅ ਹੈ। ਅਜਿਹੇ 'ਚ ਮੰਨਿਆ ਜਾ ਰਿਹਾ ਹੈ ਕਿ ਬੋਰਡ ਰੋਹਿਤ ਨੂੰ ਇਹ ਮਨਾਉਣ 'ਚ ਸਫਲ ਰਿਹਾ ਹੈ ਕਿ ਟੀਮ ਨੂੰ ਬਾਰਡਰ-ਗਾਵਸਕਰ ਟਰਾਫੀ ਵਰਗੀ ਅਹਿਮ ਸੀਰੀਜ਼ ਦੀ ਸ਼ੁਰੂਆਤ ਤੋਂ ਹੀ ਰੋਹਿਤ ਦੀ ਜ਼ਰੂਰਤ ਹੈ। ਮੰਨਿਆ ਜਾ ਰਿਹਾ ਹੈ ਕਿ ਬੋਰਡ ਨਾਲ ਉਸਾਰੂ ਚਰਚਾ ਤੋਂ ਬਾਅਦ ਰੋਹਿਤ ਟੀਮ ਨਾਲ ਆਸਟ੍ਰੇਲੀਆ ਜਾਣ ਲਈ ਰਾਜ਼ੀ ਹੋ ਗਏ ਹਨ।
ਰੋਹਿਤ ਸ਼ਰਮਾ ਟੀਮ ਨਾਲ ਆਸਟ੍ਰੇਲੀਆ ਜਾਣਗੇ, ((ANI PHOTO)) ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ 'ਹਿਟਮੈਨ' ਕੱਲ ਯਾਨੀ ਐਤਵਾਰ ਨੂੰ ਕੰਗਾਰੂਆਂ ਦੇ ਦੇਸ਼ ਲਈ ਉਡਾਣ ਭਰਨਗੇ। ਹਾਲਾਂਕਿ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਉਹ ਪਰਥ 'ਚ ਹੋਣ ਵਾਲੇ ਪਹਿਲੇ ਟੈਸਟ 'ਚ ਕਪਤਾਨੀ ਕਰਨਗੇ ਜਾਂ ਨਹੀਂ, ਹਾਲਾਂਕਿ ਜੇਕਰ ਰੋਹਿਤ ਟੀਮ ਦੇ ਨਾਲ ਜਾਂਦੇ ਨੇ ਤਾਂ ਉਨ੍ਹਾਂ ਦੇ ਪਹਿਲੇ ਟੈਸਟ 'ਚ ਖੇਡਣ ਦੀ ਸੰਭਾਵਨਾ ਵੀ ਵਧ ਜਾਵੇਗੀ।
ਕਦੋਂ ਜਾਣਗੇ ਰੋਹਿਤ
ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ, 'ਇਹ ਸੱਚ ਹੈ ਕਿ ਰੋਹਿਤ ਟੀਮ ਦੇ ਨਾਲ ਆਸਟ੍ਰੇਲੀਆ ਦੌਰੇ 'ਤੇ ਜਾ ਰਹੇ ਹਨ, ਪਰ ਇਹ ਤੈਅ ਨਹੀਂ ਹੈ ਕਿ ਉਹ ਪਹਿਲੇ ਟੈਸਟ 'ਚ ਖੇਡਣਗੇ ਜਾਂ ਨਹੀਂ। ਗੌਰਤਲਬ ਹੈ ਕਿ ਰੋਹਿਤ ਨੇ ਆਪਣੇ ਦੂਜੇ ਬੱਚੇ ਦੇ ਜਨਮ ਸਮੇਂ ਆਪਣੀ ਪਤਨੀ ਰਿਿਤਕਾ ਸੱਜਾਦ ਨਾਲ ਆਸਟ੍ਰੇਲੀਆ ਦੌਰੇ ਦੀ ਸ਼ੁਰੂਆਤ 'ਚ ਬੋਰਡ ਤੋਂ ਛੁੱਟੀ ਲੈਣ ਦਾ ਫੈਸਲਾ ਕੀਤਾ ਸੀ। ਨਿਊਜ਼ੀਲੈਂਡ ਦੇ ਖਿਲਾਫ ਸੀਰੀਜ਼ ਦੇ ਖਤਮ ਹੋਣ ਤੋਂ ਬਾਅਦ ਰੋਹਿਤ ਨੇ ਖੁਦ ਇਸ ਮੁੱਦੇ ਨੂੰ ਜਿਉਂਦਾ ਰੱਖਿਆ ਸੀ ਅਤੇ ਨਿਊਜ਼ੀਲੈਂਡ ਸੀਰੀਜ਼ ਦੀ ਸਮੀਖਿਆ ਬੈਠਕ ਤੋਂ ਬਾਅਦ ਉਨ੍ਹਾਂ ਨੇ ਆਪਣਾ ਫੈਸਲਾ ਬਦਲ ਲਿਆ ਸੀ।
ਇਸ ਦੌਰਾਨ ਕੀਵੀ ਟੀਮ ਦੇ ਖਿਲਾਫ ਲੜੀ ਹਾਰ ਦੀ ਸਮੀਖਿਆ ਬੈਠਕ 'ਚ ਰੋਹਿਤ ਸ਼ਰਮਾ ਦੇ ਨਾਲ-ਨਾਲ ਕੋਚ ਗੌਤਮ ਗੰਭੀਰ ਅਤੇ ਚੋਣ ਕਮੇਟੀ ਦੇ ਮੁਖੀ ਅਜੀਤ ਅਗਰਕਰ ਵੀ ਮੌਜੂਦ ਸਨ। ਸੂਤਰਾਂ ਮੁਤਾਬਿਕ ਉਸ ਬੈਠਕ 'ਚ ਭਾਰਤੀ ਕੋਚ ਲਈ ਸਮਾਂ ਸੀਮਾ ਤੈਅ ਕੀਤੀ ਗਈ ਹੈ ਜੇਕਰ ਬਾਰਡਰ-ਗਾਵਸਕਰ ਟਰਾਫੀ ਉਮੀਦਾਂ ਮੁਤਾਬਿਕ ਨਹੀਂ ਚੱਲਦੀ ਹੈ ਤਾਂ ਬੋਰਡ ਗੰਭੀਰ ਨੂੰ ਰੈੱਡ-ਬਾਲ ਕ੍ਰਿਕਟ ਤੋਂ ਹਟਾ ਸਕਦਾ ਹੈ।