ਸਿਡਨੀ (ਆਸਟਰੇਲੀਆ) : ਡ੍ਰੈਸਿੰਗ ਰੂਮ 'ਚ 'ਬਹਿਸ' ਜਨਤਕ ਤੌਰ 'ਤੇ ਨਹੀਂ ਹੋਣੀ ਚਾਹੀਦੀ, ਭਾਰਤ ਦੇ ਮੁੱਖ ਕੋਚ ਗੌਤਮ ਗੰਭੀਰ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਆਪਣੇ ਖਿਡਾਰੀਆਂ ਨਾਲ ਸਪੱਸ਼ਟ ਗੱਲਬਾਤ ਕੀਤੀ ਹੈ ਕਿਉਂਕਿ ਸਿਰਫ ਪ੍ਰਦਰਸ਼ਨ ਹੀ ਟੀਮ ਦੀ ਇੱਕਜੁਟਤਾ ਬਣੇ ਰਹਿਣ 'ਚ ਮਦਦ ਕਰ ਸਕਦਾ ਹੈ।
'ਡਰੈਸਿੰਗ ਰੂਮ' ਵਿਵਾਦ 'ਤੇ ਗੰਭੀਰ ਨੇ ਕੀ ਕਿਹਾ?
ਡਰੈਸਿੰਗ ਰੂਮ ਵਿਵਾਦ ਦੀਆਂ ਰਿਪੋਰਟਾਂ ਦੇ ਵਿਚਕਾਰ, ਗੰਭੀਰ ਨੇ ਇਹ ਘੋਸ਼ਣਾ ਕਰਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ 'ਸਿਰਫ਼ ਰਿਪੋਰਟਾਂ ਹਨ, ਸੱਚਾਈ ਨਹੀਂ'। ਭਾਰਤ ਅਤੇ ਆਸਟ੍ਰੇਲੀਆ ਖਿਲਾਫ ਸ਼ੁੱਕਰਵਾਰ ਨੂੰ ਇੱਥੇ ਖੇਡੇ ਜਾਣ ਵਾਲੇ 5ਵੇਂ ਅਤੇ ਆਖਰੀ ਟੈਸਟ ਮੈਚ ਤੋਂ ਪਹਿਲਾਂ ਪ੍ਰੀ ਪ੍ਰੈੱਸ ਕਾਨਫਰੰਸ 'ਚ ਗੰਭੀਰ ਨੇ ਕਿਹਾ, 'ਕੋਚ ਅਤੇ ਖਿਡਾਰੀ ਵਿਚਾਲੇ ਬਹਿਸ ਡਰੈਸਿੰਗ ਰੂਮ ਤੱਕ ਸੀਮਤ ਹੋਣੀ ਚਾਹੀਦੀ ਹੈ। (ਤਣਾਅ ਦੀਆਂ ਖ਼ਬਰਾਂ) ਇਹ ਸਿਰਫ਼ ਰਿਪੋਰਟਾਂ ਹਨ, ਸੱਚਾਈ ਨਹੀਂ।
ਇਮਾਨਦਾਰੀ ਜ਼ਰੂਰੀ
ਗੰਭੀਰ ਨੇ ਕਿਹਾ, 'ਜਦ ਤੱਕ ਡਰੈਸਿੰਗ ਰੂਮ ਵਿੱਚ ਇਮਾਨਦਾਰ ਲੋਕ ਹਨ, ਭਾਰਤੀ ਕ੍ਰਿਕਟ ਸੁਰੱਖਿਅਤ ਹੱਥਾਂ ਵਿੱਚ ਰਹੇਗੀ। ਸਿਰਫ ਇਕ ਚੀਜ਼ ਜੋ ਤੁਹਾਨੂੰ ਡਰੈਸਿੰਗ ਰੂਮ ਵਿਚ ਰੱਖਦੀ ਹੈ ਉਹ ਹੈ ਪ੍ਰਦਰਸ਼ਨ, ਮੁੱਖ ਕੋਚ ਨੇ ਕਿਹਾ ਕਿ ਟੀਮ ਦੀ ਵਿਚਾਰਧਾਰਾ ਸਭ ਤੋਂ ਪਹਿਲਾਂ ਮਹੱਤਵਪੂਰਨ ਹੈ। ਤੁਹਾਨੂੰ ਉਹ ਖੇਡਣਾ ਹੋਵੇਗਾ ਜੋ ਟੀਮ ਨੂੰ ਚਾਹੀਦਾ ਹੈ। ਤੁਸੀਂ ਇੱਕ ਟੀਮ ਗੇਮ ਵਿੱਚ ਵੀ ਆਪਣੀ ਕੁਦਰਤੀ ਖੇਡ, ਖੇਡ ਸਕਦੇ ਹੋ , ਪਰ ਜੇਕਰ ਟੀਮ ਨੂੰ ਤੁਹਾਡੀ ਲੋੜ ਹੈ ਤਾਂ ਤੁਹਾਨੂੰ ਇੱਕ ਖਾਸ ਤਰੀਕੇ ਨਾਲ ਖੇਡਣਾ ਪਵੇਗਾ।