ਨਵੀਂ ਦਿੱਲੀ: ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਵਿਨੋਦ ਕਾਂਬਲੀ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ ਜੋ ਪ੍ਰਸ਼ੰਸਕਾਂ ਨੂੰ ਕਾਫੀ ਪਰੇਸ਼ਾਨ ਕਰ ਰਿਹਾ ਹੈ। ਇੰਟਰਨੈੱਟ 'ਤੇ ਵਾਇਰਲ ਵੀਡੀਓ 'ਚ ਵਿਨੋਦ ਕਾਂਬਲੀ ਕਾਫੀ ਕਮਜ਼ੋਰ ਨਜ਼ਰ ਆ ਰਹੇ ਹਨ ਅਤੇ ਖੜ੍ਹੇ ਹੋਣ ਦੇ ਵੀ ਯੋਗ ਨਹੀਂ ਹਨ ਅਤੇ ਆਸ-ਪਾਸ ਦੇ ਲੋਕਾਂ ਤੋਂ ਖੜ੍ਹੇ ਹੋਣ ਲਈ ਮਦਦ ਮੰਗਦੇ ਨਜ਼ਰ ਆ ਰਹੇ ਹਨ।
ਇਸ ਵੀਡੀਓ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ ਕਿਉਂਕਿ ਭਾਰਤੀ ਟੀਮ ਲਈ ਖੇਡ ਚੁੱਕੇ ਕਾਂਬਲੀ ਦੀ ਅਜਿਹੀ ਹਾਲਤ ਹੈ ਕਿ ਉਸ ਤੋਂ ਸੜਕ 'ਤੇ ਖੜ੍ਹਾ ਵੀ ਨਹੀਂ ਹੋਇਆ ਜਾ ਰਿਹਾ। ਇੰਨਾ ਹੀ ਨਹੀਂ, ਇਕ ਵਿਅਕਤੀ ਵਲੋਂ ਸਹਾਰਾ ਦੇਣ 'ਤੇ ਵੀ ਉਹ ਖੜ੍ਹਾ ਨਹੀਂ ਹੋ ਪਾਉਂਦੇ ਅਤੇ ਫਿਰ ਕੋਈ ਹੋਰ ਵਿਅਕਤੀ ਆ ਕੇ ਉਨ੍ਹਾਂ ਨੂੰ ਸਹਾਰਾ ਦਿੰਦਾ ਹੈ ਤਾਂ ਵੀ ਉਹ ਠੀਕ ਤਰ੍ਹਾਂ ਨਾਲ ਖੜ੍ਹਾ ਨਹੀਂ ਹੋ ਪਾਉਂਦੇ ਅਤੇ ਸਹਾਰਾ ਦੇ ਕੇ ਉਨ੍ਹਾਂ ਨੂੰ ਬੈਠਣ ਲਈ ਇਕ ਜਗ੍ਹਾ 'ਤੇ ਭੇਜ ਦਿੱਤਾ ਜਾਂਦਾ ਹੈ।
ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਹਮਦਰਦੀ ਪ੍ਰਗਟ ਕਰ ਰਹੇ ਹਨ। ਕੁਝ ਪ੍ਰਸ਼ੰਸਕ ਸਚਿਨ ਤੇਂਦੁਲਕਰ ਤੋਂ ਮਦਦ ਲਈ ਵੀ ਬੇਨਤੀ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ ਕਿ ਤੁਹਾਡਾ ਦੋਸਤ ਵਿਨੋਦ ਕਾਂਬਲੀ ਬਹੁਤ ਬੀਮਾਰ ਹੈ। ਸਭ ਕੁਝ ਭੁੱਲ ਕੇ ਉਨ੍ਹਾਂ ਦੀ ਮਦਦ ਕਰੋ। ਕੋਈ ਵਿਕਲਪ ਨਹੀਂ ਹੈ ਜਾਂ ਸਿਰਫ਼ ਸ਼ੋਕ ਸੰਦੇਸ਼ ਭੇਜੋ।
ਤੁਹਾਨੂੰ ਦੱਸ ਦਈਏ ਕਿ ਸਚਿਨ ਤੇਂਦੁਲਕਰ ਅਤੇ ਵਿਨੋਦ ਕਾਂਬਲੀ ਚੰਗੇ ਦੋਸਤ ਮੰਨੇ ਜਾਂਦੇ ਹਨ, ਉਨ੍ਹਾਂ ਦੀ ਦੋਸਤੀ ਜਗ ਜਾਹਿਰ ਹੈ। ਮਾਸਟਰ ਬਲਾਸਟਰ ਅਤੇ ਸਚਿਨ ਦੀ ਸਾਂਝੇਦਾਰੀ ਵੀ ਕਾਫੀ ਮਸ਼ਹੂਰ ਹੈ। ਸਚਿਨ ਅਤੇ ਕਾਂਬਲੀ ਨੇ ਮੁੰਬਈ ਦੇ ਆਜ਼ਾਦ ਮੈਦਾਨ 'ਚ ਸੇਂਟ ਜੂਨੀਅਰ ਹਾਈ ਸਕੂਲ ਦੇ ਖਿਲਾਫ 664 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ। ਉਸ ਸਮੇਂ ਇਹ ਕਿਸੇ ਵੀ ਉਮਰ ਵਰਗ ਦੀ ਸਭ ਤੋਂ ਵੱਡੀ ਪਾਰੀ ਸੀ। ਉਸ ਸਾਂਝੇਦਾਰੀ ਦੌਰਾਨ ਸਚਿਨ 326 ਦੌੜਾਂ ਬਣਾ ਕੇ ਨਾਬਾਦ ਰਹੇ ਅਤੇ ਵਿਨੋਦ ਕਾਂਬਲੀ 349 ਦੌੜਾਂ ਬਣਾ ਕੇ ਨਾਬਾਦ ਰਹੇ।
ਵਿਨੋਦ ਕਾਂਬਲੀ ਨੇ ਇੱਕ ਇੰਟਰਵਿਊ ਵਿੱਚ ਬੀਸੀਸੀਆਈ ਦਾ ਬਹੁਤ ਧੰਨਵਾਦ ਕੀਤਾ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਖਰਚੇ ਬੀਸੀਸੀਆਈ ਵੱਲੋਂ ਦਿੱਤੀ ਜਾਂਦੀ ਪੈਨਸ਼ਨ ਨਾਲ ਹੀ ਪੂਰੇ ਹੁੰਦੇ ਹਨ। ਤੁਹਾਨੂੰ ਦੱਸ ਦਈਏ ਕਿ ਵਿਨੋਦ ਕਾਂਬਲੀ ਨੇ ਆਪਣੇ ਕ੍ਰਿਕਟ ਕਰੀਅਰ ਵਿੱਚ 17 ਟੈਸਟ ਅਤੇ 104 ਵਨਡੇ ਅੰਤਰਰਾਸ਼ਟਰੀ ਮੈਚ ਖੇਡੇ ਹਨ। ਇਸ ਦੇ ਨਾਲ ਹੀ ਵਨਡੇ ਅਤੇ ਟੈਸਟ 'ਚ ਉਨ੍ਹਾਂ ਦੇ ਨਾਂ 4 ਸੈਂਕੜੇ ਹਨ। ਉਸ ਨੇ 14 ਅਰਧ ਸੈਂਕੜਿਆਂ ਦੀ ਮਦਦ ਨਾਲ ਟੈਸਟ ਵਿੱਚ 1084 ਅਤੇ ਵਨਡੇ ਵਿੱਚ ਕੁੱਲ 2477 ਦੌੜਾਂ ਬਣਾਈਆਂ ਹਨ।