ਪੰਜਾਬ

punjab

ETV Bharat / sports

ਦਿਨੇਸ਼ ਕਾਰਤਿਕ ਨੇ ਆਪਣੇ 39ਵੇਂ ਜਨਮ ਦਿਨ 'ਤੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ, ਭਾਵੁਕ ਪੋਸਟ ਲਿਖ ਕੋਚ ਅਤੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ - Dinesh Karthik Retirement - DINESH KARTHIK RETIREMENT

Dinesh Karthik announced retirement from Cricket: ਭਾਰਤ ਦੇ ਸੱਜੇ ਹੱਥ ਦੇ ਵਿਕਟਕੀਪਰ-ਬੱਲੇਬਾਜ਼ ਦਿਨੇਸ਼ ਕਾਰਤਿਕ ਨੇ ਅੱਜ ਆਪਣੇ 39ਵੇਂ ਜਨਮ ਦਿਨ ਦੇ ਮੌਕੇ 'ਤੇ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਕਾਰਤਿਕ ਨੇ ਸੋਸ਼ਲ ਮੀਡੀਆ 'ਤੇ ਇਕ ਭਾਵੁਕ ਪੋਸਟ ਲਿਖ ਕੇ ਪ੍ਰਸ਼ੰਸਕਾਂ ਅਤੇ ਕੋਚਾਂ ਦਾ ਧੰਨਵਾਦ ਕੀਤਾ। ਪੂਰੀ ਖਬਰ ਪੜ੍ਹੋ।

ਦਿਨੇਸ਼ ਕਾਰਤਿਕ
ਦਿਨੇਸ਼ ਕਾਰਤਿਕ (IANS Photo)

By ETV Bharat Sports Team

Published : Jun 1, 2024, 8:28 PM IST

ਨਵੀਂ ਦਿੱਲੀ:ਸੱਜੇ ਹੱਥ ਦੇ ਤਜਰਬੇਕਾਰ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਕਾਰਤਿਕ ਨੇ ਅੱਜ ਆਪਣੇ 39ਵੇਂ ਜਨਮ ਦਿਨ ਦੇ ਮੌਕੇ 'ਤੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਉਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਆਈਪੀਐਲ ਤੋਂ ਸੰਨਿਆਸ ਲੈ ਲਿਆ ਸੀ। ਅੱਜ ਕਾਰਤਿਕ ਨੇ ਸੋਸ਼ਲ ਮੀਡੀਆ ਦਾ ਸਹਾਰਾ ਲੈਂਦਿਆਂ ਇੱਕ ਭਾਵੁਕ ਪੋਸਟ ਰਾਹੀਂ ਕੋਚ ਅਤੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦਿਆਂ ਸੰਨਿਆਸ ਦਾ ਐਲਾਨ ਕੀਤਾ।

ਕਾਰਤਿਕ ਨੇ ਸੋਸ਼ਲ ਮੀਡੀਆ 'ਤੇ ਇਕ ਲੰਬੀ ਪੋਸਟ ਲਿਖੀ ਅਤੇ ਆਪਣੇ ਕੋਚ ਅਤੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦੇ ਹੋਏ 53 ਸੈਕਿੰਡ ਦਾ ਵੀਡੀਓ ਜਾਰੀ ਕੀਤਾ। 39 ਸਾਲਾ ਖਿਡਾਰੀ ਨੇ ਇਸ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ 'ਇਹ ਆਫੀਸ਼ੀਅਲ ਹੈ' ਕੈਪਸ਼ਨ ਨਾਲ ਪੋਸਟ ਕੀਤਾ।

ਕਾਰਤਿਕ ਨੇ ਲਿਖਿਆ, 'ਪਿਛਲੇ ਕੁਝ ਦਿਨਾਂ 'ਚ ਮੈਨੂੰ ਮਿਲੇ ਲਾਡ, ਪਿਆਰ ਅਤੇ ਸਮਰਥਨ ਤੋਂ ਮੈਂ ਬਹੁਤ ਪ੍ਰਭਾਵਿਤ ਹਾਂ। ਮੈਂ ਉਨ੍ਹਾਂ ਸਾਰੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਭਾਵਨਾ ਨੂੰ ਸੰਭਵ ਬਣਾਇਆ ਹੈ।

ਨਵੀਆਂ ਚੁਣੌਤੀਆਂ ਲਈ ਤਿਆਰ:ਅਮਰੀਕਾ ਅਤੇ ਵੈਸਟਇੰਡੀਜ਼ ਦੀ ਸੰਯੁਕਤ ਮੇਜ਼ਬਾਨੀ 'ਚ ਹੋਣ ਵਾਲੇ ਆਗਾਮੀ ਟੀ-20 ਵਿਸ਼ਵ ਕੱਪ ਲਈ ਕੁਮੈਂਟਰੀ ਪੈਨਲ 'ਚ ਸ਼ਾਮਲ ਕਾਰਤਿਕ ਨੇ ਲਿਖਿਆ, 'ਲੰਬੇ ਸਮੇਂ ਤੱਕ ਇਸ ਬਾਰੇ ਸੋਚਣ ਤੋਂ ਬਾਅਦ ਮੈਂ ਪ੍ਰਤੀਨਿਧ ਕ੍ਰਿਕਟ ਖੇਡਣ ਤੋਂ ਹਟਣ ਦਾ ਫੈਸਲਾ ਕੀਤਾ ਹੈ। ਮੈਂ ਅਧਿਕਾਰਤ ਤੌਰ 'ਤੇ ਆਪਣੇ ਸੰਨਿਆਸ ਦਾ ਐਲਾਨ ਕਰਦਾ ਹਾਂ ਅਤੇ ਆਪਣੇ ਖੇਡਣ ਦੇ ਦਿਨਾਂ ਨੂੰ ਪਿੱਛੇ ਛੱਡ ਰਿਹਾ ਹਾਂ ਅਤੇ ਆਉਣ ਵਾਲੀਆਂ ਨਵੀਆਂ ਚੁਣੌਤੀਆਂ ਲਈ ਤਿਆਰ ਹੋ ਰਿਹਾ ਹਾਂ।'

ਕੋਚ ਅਤੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ: ਕਾਰਤਿਕ ਨੇ ਲਿਖਿਆ, 'ਮੈਂ ਆਪਣੇ ਸਾਰੇ ਕੋਚਾਂ, ਕਪਤਾਨ, ਚੋਣਕਾਰਾਂ, ਟੀਮ ਦੇ ਸਾਥੀਆਂ ਅਤੇ ਸਹਿਯੋਗੀ ਸਟਾਫ ਮੈਂਬਰਾਂ ਦਾ ਧੰਨਵਾਦ ਕਰਨਾ ਚਾਹਾਂਗਾ, ਜਿਨ੍ਹਾਂ ਨੇ ਇਸ ਲੰਬੇ ਸਫ਼ਰ ਨੂੰ ਸੁਹਾਵਣਾ ਅਤੇ ਮਜ਼ੇਦਾਰ ਬਣਾਇਆ ਹੈ।' ਕਾਰਤਿਕ ਨੇ ਆਪਣੇ ਮਾਤਾ-ਪਿਤਾ, ਪਤਨੀ ਦੀਪਿਕਾ ਅਤੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਕਾਰਤਿਕ ਨੇ ਪ੍ਰਸ਼ੰਸਕਾਂ ਲਈ ਲਿਖਿਆ, 'ਸਾਡੀ ਸ਼ਾਨਦਾਰ ਖੇਡ ਦੇ ਸਾਰੇ ਪ੍ਰਸ਼ੰਸਕਾਂ ਦਾ ਬਹੁਤ ਬਹੁਤ ਧੰਨਵਾਦ! ਤੁਹਾਡੇ ਸਹਿਯੋਗ ਅਤੇ ਸ਼ੁਭ ਕਾਮਨਾਵਾਂ ਤੋਂ ਬਿਨਾਂ ਕ੍ਰਿਕਟ ਅਤੇ ਕ੍ਰਿਕਟਰਾਂ ਦੀ ਹੋਂਦ ਨਹੀਂ ਹੋਣੀ ਸੀ।

ABOUT THE AUTHOR

...view details