ਪੰਜਾਬ

punjab

ETV Bharat / sports

ਪੰਜਾਬ ਕਿੰਗਜ਼ ਦੀ ਸ਼ਾਨਦਾਰ ਜਿੱਤ, ਚੇਨੱਈ ਸੁਪਰ ਕਿੰਗਜ਼ ਨੂੰ 7 ਵਿਕਟਾਂ ਨਾਲ ਹਰਾਇਆ - IPL 2024 - IPL 2024

IPL 2024 CSK vs PBKS : ਆਈਪੀਐਲ ਵਿੱਚ ਪੰਜਾਬ ਕਿੰਗਜ਼ ਨੇ ਚੇਨੱਈ ਸੁਪਰਕਿੰਗਜ਼ ਨੂੰ ਲਗਾਤਾਰ 5ਵੀਂ ਵਾਰ ਮਾਤ ਦਿੱਤੀ ਹੈ। ਇਸ ਦੌਰਾਨ ਜੌਨੀ ਬੇਅਰਸਟੋ ਨੇ 46 ਦੌੜਾਂ ਬਣਾਈਆਂ। ਉੱਥੇ ਹੀ, ਪੰਜਾਬ ਕਿੰਗਜ਼ ਦੇ ਚਾਹਰ-ਬਰਾਰ ਨੇ 2-2 ਵਿਕਟਾਂ ਲਈਆਂ।

IPL 2024
IPL 2024

By ETV Bharat Sports Team

Published : May 1, 2024, 8:10 PM IST

Updated : May 2, 2024, 7:11 AM IST

ਹੈਦਰਾਬਾਦ ਡੈਸਕ: ਪੰਜਾਬ ਕਿੰਗਜ਼ ਨੇ IPL 2024 ਦੇ 49ਵੇਂ ਮੁਕਾਬਲੇ ਵਿੱਚ ਚੇਨੱਈ ਸੁਪਰ ਕਿੰਗਜ਼ ਨੂੰ 7 ਵਿਕਟਾਂ ਨਾਲ ਹਰਾਇਆ। ਇਹ ਇਸ ਲੀਗ ਵਿੱਚ ਪੰਜਾਬ ਕਿੰਗਜ਼ ਦੀ 5ਵੀਂ ਜਿੱਤ ਹੈ। ਟੀਮ ਨੇ ਮੌਜੂਦਾ ਸੀਜ਼ਨ ਵਿੱਚ ਪਹਿਲੀ ਵਾਰ ਲਗਾਤਾਰ ਦੂਜਾ ਮੈਚ ਜਿੱਤਿਆ ਹੈ। ਇਸ ਜਿੱਤ ਉੱਤੇ ਪੰਜਾਬ ਨੇ ਪਲੇਆਫ ਵਿੱਚ ਪਹੁੰਚਣ ਦੀ ਉਮੀਦ ਕਾਇਮ ਰੱਖੀ ਹੋਈ ਹੈ। ਟੀਮ 2 ਅੰਕਾਂ ਨਾਲ 7ਵੇਂ ਨੰਬਰ ਉੱਤੇ ਆ ਗਈ ਹੈ। ਪੰਜਾਬ ਕਿੰਗਜ਼ ਕੋਲ 4 ਜਿੱਤ ਤੋਂ ਬਾਅਦ ਕੁੱਲ 8 ਅੰਕ ਹੋ ਗਏ ਹਨ।

ਇੰਝ ਰਹੀ ਪਾਰੀ:ਚੇੱਨਈ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਬੁੱਧਵਾਰ ਨੂੰ ਪੰਜਾਬ ਕਿੰਗਜ਼ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਚੇਨੱਈ ਨੇ 20 ਓਵਰਾਂ ਵਿੱਚ 7 ਵਿਕਟਾਂ ਉੱਤੇ 162 ਦੌੜਾਂ ਬਣਾਈਆਂ। ਜਵਾਬ ਵਿੱਚ ਪੰਜਾਬ ਨੇ 17.5 ਓਵਰਾਂ ਵਿੱਚ 3 ਵਿਕਟਾਂ ਉੱਤੇ ਟਾਰਗੇਟ ਹਾਸਿਲ ਕਰ ਲਿਆ। ਹਰਪ੍ਰੀਤ ਬਰਾਰ ਪਲੇਅਰ ਆਫ ਦਾ ਮੈਚ ਰਹੇ। ਉਨ੍ਹਾਂ ਨੇ ਆਪਣੇ ਕੋਟੇ ਦੀਆਂ 17 ਦੌੜਾਂ ਦੇ ਕੇ 2 ਵਿਕਟਾਂ ਲਈਆਂ।

ਮੈਚ ਦੀਆਂ ਦਿਲਸਚਪ ਗੱਲਾਂ:-

  • ਪੰਜਾਬ ਕਿੰਗਜ਼ ਨੇ ਚੇਨੱਈ ਨੂੰ ਆਈਪੀਐਲ ਵਿੱਚ ਲਗਾਤਾਰ 5 ਵੀਂ ਵਾਰ ਹਰਾਇਆ ਹੈ। ਟੀਮ ਨੂੰ ਚੇੱਨਈ 2021 ਦੇ ਸੀਜ਼ਨ ਵਿੱਚ ਵੀ ਨਹੀਂ ਹਰਾ ਸਕੀ।
  • ਐਮਐਸ ਧੋਨੀ ਮੌਜੂਦਾ ਸੀਜ਼ਨ ਵਿੱਚ ਪਹਿਲੀ ਵਾਰ ਆਊਟ ਹੋਏ। ਉਹ ਪਿਛਲੀ 7 ਪਾਰੀਆਂ ਵਿੱਚ ਨਾਬਾਦ ਰਹੇ।

ਖਿਡਾਰੀਆਂ ਦਾ ਪ੍ਰਦਰਸ਼ਨ:ਗਾਇਕਵਾੜ ਦਾ ਅਰਧ ਸੈਂਕੜਾ, ਬੇਅਰਸਟੋ-ਰੂਸੋ ਦੀ ਲਾਹੇਵੰਦ ਪਾਰੀ

  1. CSK ਦੇ ਕਪਤਾਨ ਰੁਤੁਰਾਜ ਗਾਇਕਵਾੜ ਨੇ 48 ਗੇਂਦਾਂ 'ਤੇ 62 ਦੌੜਾਂ ਬਣਾਈਆਂ। ਉਨ੍ਹਾਂ ਨੇ ਸੀਜ਼ਨ 'ਚ ਚੌਥਾ ਅਰਧ ਸੈਂਕੜਾ ਲਗਾਇਆ। ਗਾਇਕਵਾੜ ਤੋਂ ਇਲਾਵਾ ਅਜਿੰਕਿਆ ਰਹਾਣੇ ਨੇ 29 ਦੌੜਾਂ ਅਤੇ ਸਮੀਰ ਰਿਜ਼ਵੀ ਨੇ 21 ਦੌੜਾਂ ਦਾ ਯੋਗਦਾਨ ਦਿੱਤਾ। ਹਰਪ੍ਰੀਤ ਬਰਾੜ ਅਤੇ ਰਾਹੁਲ ਚਾਹਰ ਨੇ 2-2 ਵਿਕਟਾਂ ਲਈਆਂ। ਕਾਗਿਸੋ ਰਬਾਡਾ ਅਤੇ ਅਰਸ਼ਦੀਪ ਸਿੰਘ ਨੂੰ ਇਕ-ਇਕ ਵਿਕਟ ਮਿਲੀ।
  2. PBKS ਦੇ ਸਲਾਮੀ ਬੱਲੇਬਾਜ਼ ਜੋਨੀ ਬੇਅਰਸਟੋ ਨੇ 46 ਦੌੜਾਂ ਅਤੇ ਰਿਲੇ ਰੂਸੋ ਨੇ 43 ਦੌੜਾਂ ਦੀ ਅਹਿਮ ਪਾਰੀ ਖੇਡੀ। ਕਪਤਾਨ ਸੈਮ ਕੁਰਾਨ 26 ਦੌੜਾਂ ਬਣਾ ਕੇ ਨਾਬਾਦ ਪਰਤੇ ਅਤੇ ਸ਼ਸ਼ਾਂਕ ਸਿੰਘ 25 ਦੌੜਾਂ ਬਣਾ ਕੇ ਨਾਬਾਦ ਪਰਤੇ। ਸ਼ਾਰਦੁਲ ਠਾਕੁਰ, ਰਿਚਰਡ ਗਲੀਸਨ ਅਤੇ ਸ਼ਿਵਮ ਦੂਬੇ ਨੂੰ ਇਕ-ਇਕ ਵਿਕਟ ਮਿਲੀ।

CSK ਦੀ ਹਾਰ ਦਾ ਕਾਰਨ:-

  1. ਚੰਗੀ ਸ਼ੁਰੂਆਤ ਦਾ ਫਾਇਦਾ ਨਹੀਂ ਲੈ ਸਕੇ।
  2. ਮਿਡਿਲ ਓਵਰ ਵਿੱਚ ਸਲੋ-ਬੈਟਿੰਗ, ਦੁਬੇ ਜ਼ੀਰੋ ਉੱਤੇ ਆਊਟ।
  3. ਔਸ ਦੇਰੀ ਨਾਲ ਆਈ, ਰਨ ਚੇਂਜ਼ ਵਿੱਚ ਬੈਟਿੰਗ ਸੌਖੀ।
  4. ਡੇਰਿਲ ਮਿਚੇਲ ਤੋਂ ਛੁੱਟ ਗਿਆ ਸੀ ਸ਼ਸ਼ਾਂਕ ਦਾ ਕੈਚ।

ਚੇਨਈ ਸੁਪਰ ਕਿੰਗਜ਼ ਦਾ ਪਲੇਇੰਗ-11:ਅਜਿੰਕਿਆ ਰਹਾਣੇ, ਰੁਤੁਰਾਜ ਗਾਇਕਵਾੜ (ਕਪਤਾਨ), ਡੇਰਿਲ ਮਿਸ਼ੇਲ, ਮੋਈਨ ਅਲੀ, ਸ਼ਿਵਮ ਦੂਬੇ, ਰਵਿੰਦਰ ਜਡੇਜਾ, ਐਮਐਸ ਧੋਨੀ (ਵਿਕਟ ਕੀਪਰ), ਸ਼ਾਰਦੁਲ ਠਾਕੁਰ, ਦੀਪਕ ਚਾਹਰ, ਰਿਚਰਡ ਗਲੀਸਨ, ਮੁਸਤਫਿਜ਼ੁਰ ਰਹਿਮਾਨ।

ਪ੍ਰਭਾਵੀ ਖਿਡਾਰੀ - ਸਮੀਰ ਰਿਜ਼ਵੀ, ਮੁਕੇਸ਼ ਚੌਧਰੀ, ਸਿਮਰਜੀਤ ਸਿੰਘ, ਸ਼ੇਖ ਰਸ਼ੀਦ, ਪ੍ਰਸ਼ਾਂਤ ਸੋਲੰਕੀ।

ਪੰਜਾਬ ਕਿੰਗਜ਼ ਦੀ ਪਲੇਇੰਗ-11:ਬੋਨੀ ਬੇਅਰਸਟੋ, ਸੈਮ ਕੁਰਾਨ (ਕਪਤਾਨ), ਰਿਲੇ ਰੋਸੋ, ਸ਼ਸ਼ਾਂਕ ਸਿੰਘ, ਜਿਤੇਸ਼ ਸ਼ਰਮਾ (ਵਿਕਟ ਕੀਪਰ), ਆਸ਼ੂਤੋਸ਼ ਸ਼ਰਮਾ, ਹਰਪ੍ਰੀਤ ਬਰਾੜ, ਹਰਸ਼ਲ ਪਟੇਲ, ਕਾਗਿਸੋ ਰਬਾਡਾ, ਰਾਹੁਲ ਚਾਹਰ, ਅਰਸ਼ਦੀਪ ਸਿੰਘ।

ਪ੍ਰਭਾਵੀ ਖਿਡਾਰੀ - ਪ੍ਰਭਸਿਮਰਨ ਸਿੰਘ, ਲਿਆਮ ਲਿਵਿੰਗਸਟੋਨ, ​​ਰਿਸ਼ੀ ਧਵਨ, ਵਿਦਵਥ ਕਾਵਰੱਪਾ, ਹਰਪ੍ਰੀਤ ਸਿੰਘ ਭਾਟੀਆ।

Last Updated : May 2, 2024, 7:11 AM IST

ABOUT THE AUTHOR

...view details