ਛਤਰਪਤੀ ਸੰਭਾਜੀਨਗਰ: ਮਹਾਰਾਸ਼ਟਰ ਦੇ ਸੰਭਾਜੀਨਗਰ ਇਲਾਕੇ ਵਿੱਚ 13 ਸਾਲ ਦੀ ਰਾਸ਼ਟਰੀ ਖੋ-ਖੋ ਖਿਡਾਰੀ ਨਾਲ ਕੋਚ ਨੇ ਜਬਰ ਜਨਾਹ ਕੀਤਾ। ਉਸ ਨੇ ਖੋ-ਖੋ ਖਿਡਾਰਣ ਨੂੰ ਇਹ ਕਹਿ ਕੇ ਰੇਲਵੇ ਸਟੇਸ਼ਨ 'ਤੇ ਬੁਲਾਇਆ ਕਿ ਉਸ ਨੇ ਇੱਕ ਮੁਕਾਬਲੇ ਲਈ ਮੁੰਬਈ ਜਾਣਾ ਹੈ। ਉੱਥੇ ਪਹੁੰਚਣ ਤੋਂ ਬਾਅਦ ਉਹ ਉਸ ਨੂੰ ਇਕ ਹੋਟਲ 'ਚ ਲੈ ਗਿਆ ਅਤੇ ਉਸ ਨੂੰ ਟ੍ਰੇਨ ਲੇਟ ਹੋਣ ਦਾ ਕਹਿ ਕੇ ਉਸ ਨਾਲ ਜ਼ਬਰਦਸਤੀ ਬਲਾਤਕਾਰ ਕੀਤਾ। ਇੰਨਾ ਹੀ ਨਹੀਂ ਜਬਰ ਜਨਾਹ ਤੋਂ ਬਾਅਦ ਉਸ ਨੇ ਪਿੰਡ ਜਾ ਕੇ ਵੀ ਇਸ ਤਰ੍ਹਾਂ ਹੀ ਕਰਨਾ ਚਾਹਿਆ। ਇਸ ਤੋਂ ਬਾਅਦ ਲੜਕੀ ਡਰ ਗਈ ਅਤੇ ਘਰ ਜਾ ਕੇ ਘਟਨਾ ਬਾਰੇ ਦੱਸਿਆ। ਇਸ ਤੋਂ ਬਾਅਦ ਲੜਕੀ ਦੀ ਮਾਂ ਵੱਲੋਂ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਪੁਲਿਸ ਨੇ ਕੋਚ, ਹੋਟਲ ਮਾਲਕ ਅਤੇ ਮੈਨੇਜਰ ਖਿਲਾਫ ਮਾਮਲਾ ਦਰਜ ਕੀਤਾ।
ਕੋਚ ਨੇ 13 ਸਾਲ ਦੀ ਖੋ-ਖੋ ਖਿਡਾਰਣ ਨਾਲ ਕੀਤਾ ਬਲਾਤਕਾਰ, ਟ੍ਰੇਨ ਲੇਟ ਹੋਣ ਦੇ ਬਹਾਨੇ ਹੋਟਲ ਲੈ ਗਿਆ - COACH RAPED MINOR GIRL
Coach Raped Minor kho kho player: ਮਹਾਰਾਸ਼ਟਰ ਵਿੱਚ ਇੱਕ ਕੋਚ ਨੇ ਨਾਬਾਲਿਗ ਖਿਡਾਰਣ ਨੂੰ ਮੈਚ ਦੇ ਬਹਾਨੇ ਇੱਕ ਹੋਟਲ ਵਿੱਚ ਲਿਜਾ ਕੇ ਬਲਾਤਕਾਰ ਕੀਤਾ।
Published : Oct 16, 2024, 10:48 PM IST
|Updated : Oct 17, 2024, 8:28 AM IST
ਖੋ-ਖੋ ਕੋਚ ਦੁਆਰਾ ਜ਼ਬਰਦਸਤੀ
ਸਕੂਲ ਵਿੱਚ ਪੜ੍ਹਦੀ ਇੱਕ ਲੜਕੀ ਨੂੰ ਕਿਹਾ ਗਿਆ ਕਿ ਜੇਕਰ ਉਸ ਨੇ ਖੋ-ਖੋ ਵਿੱਚ ਤਰੱਕੀ ਕਰਨੀ ਹੈ ਤਾਂ ਉਸ ਨੂੰ ਵੱਡੇ ਟੂਰਨਾਮੈਂਟ ਖੇਡਣੇ ਪੈਣਗੇ। ਮੁਲਜ਼ਮ ਇੱਕ ਰਾਸ਼ਟਰੀ ਖਿਡਾਰੀ ਹੈ ਜੋ ਖਿਡਾਰਣ ਦੇ ਘਰ ਨੇੜੇ ਰਹਿੰਦਾ ਸੀ। ਕੋਚ ਨੇ ਪਰਿਵਾਰ ਨੂੰ ਦੱਸਿਆ ਕਿ ਉਨ੍ਹਾਂ ਨੇ 25 ਸਤੰਬਰ ਨੂੰ ਮੁਕਾਬਲੇ ਲਈ ਮੁੰਬਈ ਜਾਣਾ ਹੈ ਅਤੇ ਉਨ੍ਹਾਂ ਨੂੰ ਔਰੰਗਾਬਾਦ ਰੇਲਵੇ ਸਟੇਸ਼ਨ 'ਤੇ ਬੁਲਾਇਆ। ਮੁਲਜ਼ਮ ਨੇ ਲੜਕੀ ਨੂੰ ਕਿਹਾ ਕਿ ਉਹ ਹੋਟਲ ਵਿਚ ਆਰਾਮ ਕਰੇ ਕਿਉਂਕਿ ਮੁੰਬਈ ਜਾਣ ਵਾਲੀ ਰੇਲਗੱਡੀ ਰਾਤ ਨੂੰ ਸੀ। ਜਦੋਂ ਉਹ ਸਟੇਸ਼ਨ ਖੇਤਰ ਦੇ ਇੱਕ ਹੋਟਲ ਵਿੱਚ ਗਏ ਤਾਂ ਜਦੋਂ ਉਹ ਇੱਕੋ ਕਮਰੇ ਵਿੱਚ ਇਕੱਲੇ ਸਨ ਤਾਂ ਮੁਲਜ਼ਮ ਨੇ ਲੜਕੀ ਨਾਲ ਜ਼ਬਰਦਸਤੀ ਕੀਤੀ। ਫਿਰ ਉਸ ਨੂੰ ਧਮਕਾਇਆ ਗਿਆ ਅਤੇ ਗੇਮ ਖੇਡਣ ਲਈ ਮੁੰਬਈ ਲਿਜਾਇਆ ਗਿਆ।
ਡਰੀ ਹੋਈ ਐਥਲੀਟ ਕੁੜੀ ਨੇ ਗੱਲ ਕਿਸੇ ਨੂੰ ਨਹੀਂ ਦੱਸੀ ਪਰ ਮੁਕਾਬਲੇ ਤੋਂ ਵਾਪਿਸ ਪਿੰਡ ਪੁੱਜਣ 'ਤੇ ਇਸ ਕੋਚ ਨੇ ਲੜਕੀ ਨੂੰ ਫਿਰ ਤੋਂ ਸਰੀਰਕ ਸਬੰਧ ਬਣਾਉਮ ਲਈ ਮਜਬੂਰ ਕੀਤਾ, ਜਿਸ ਤੋਂ ਡਰੀ ਹੋਈ ਲੜਕੀ ਨੇ ਘਰ ਜਾ ਕੇ ਆਪਣੀ ਮਾਂ ਨੂੰ ਸਾਰੀ ਗੱਲ ਦੱਸੀ | ਇਸ ਤੋਂ ਬਾਅਦ ਉਸ ਦੀ ਮਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਅਤੇ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਕੋਚ, ਹੋਟਲ ਮਾਲਕ ਅਤੇ ਸਟੇਸ਼ਨ ਖੇਤਰ ਦੇ ਮੈਨੇਜਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ। ਪੁਲਿਸ ਨੇ ਕਿਹਾ ਕਿ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਰਵਾਈ ਕੀਤੀ ਜਾਵੇਗੀ।