ਨਵੀਂ ਦਿੱਲੀ:ਟੀ-20 ਵਿਸ਼ਵ ਕੱਪ 2024 'ਚ ਆਸਟ੍ਰੇਲੀਆਈ ਟੀਮ ਦੀ ਕਪਤਾਨੀ ਪੈਟ ਕਮਿੰਸ ਨੂੰ ਨਹੀਂ ਸਗੋਂ ਮਿਸ਼ੇਲ ਮਾਰਸ਼ ਨੂੰ ਸੌਂਪੀ ਜਾ ਸਕਦੀ ਹੈ। ਇਸ ਦਾ ਸਮਰਥਨ ਟੀਮ ਦੇ ਮੁੱਖ ਕੋਚ ਐਂਡਰਿਊ ਮੈਕਡੋਨਲਡ ਨੇ ਖੁਦ ਕੀਤਾ ਹੈ। ਟੀਮ ਦੇ ਕੋਚ ਨੇ ਮਾਰਸ਼ ਦਾ ਨਾਂ ਅੱਗੇ ਰੱਖਿਆ ਹੈ। ਅਜਿਹੇ 'ਚ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਕ੍ਰਿਕਟ ਆਸਟ੍ਰੇਲੀਆ ਜਲਦ ਹੀ ਕਪਤਾਨ ਦੇ ਰੂਪ 'ਚ ਮਾਰਸ਼ ਦੇ ਨਾਂ ਦਾ ਐਲਾਨ ਕਰ ਸਕਦਾ ਹੈ।
ਫਿੰਚ ਨੇ 2022 ਵਿੱਚ ਟੀ-20 ਵਿਸ਼ਵ ਕੱਪ ਤੋਂ ਬਾਅਦ ਸੰਨਿਆਸ ਲੈ ਲਿਆ ਸੀ। ਇਸ ਤੋਂ ਬਾਅਦ ਮਾਰਸ਼ ਨੇ ਗੈਰ ਰਸਮੀ ਤੌਰ 'ਤੇ ਟੀ-20 'ਚ ਲੀਡਰਸ਼ਿਪ ਦੀ ਭੂਮਿਕਾ ਨਿਭਾਈ ਹੈ। ਐਂਡਰਿਊ ਮੈਕਡੋਨਲਡ ਜਾਰਜ ਬੇਲੀ ਦੀ ਪ੍ਰਧਾਨਗੀ ਵਾਲੇ ਚੋਣ ਪੈਨਲ ਦਾ ਹਿੱਸਾ ਹੈ। ਉਹ ਕ੍ਰਿਕਟ ਆਸਟ੍ਰੇਲੀਆ ਬੋਰਡ ਨੂੰ ਸਿਫਾਰਿਸ਼ ਕਰੇਗਾ ਕਿ 32 ਸਾਲਾ ਮਾਰਸ਼ ਨੂੰ ਰਸਮੀ ਤੌਰ 'ਤੇ ਵਾਗਡੋਰ ਸੌਂਪੀ ਜਾਵੇ। ਆਰੋਨ ਫਿੰਚ ਦੇ ਸੰਨਿਆਸ ਤੋਂ ਬਾਅਦ ਫੁੱਲ ਟਾਈਮ ਕਪਤਾਨ ਦੀ ਭੂਮਿਕਾ ਦਾ ਫੈਸਲਾ ਹੋਣਾ ਅਜੇ ਬਾਕੀ ਹੈ।