ਨਵੀਂ ਦਿੱਲੀ—ਭਾਰਤੀ ਖਿਡਾਰੀਆਂ ਦੀ ਸ਼ਾਨਦਾਰ ਕਾਬਲੀਅਤ ਨੂੰ ਦੇਖਦੇ ਹੋਏ BCCI ਵੱਡਾ ਫੈਸਲਾ ਲੈਣ ਦੀ ਯੋਜਨਾ ਬਣਾ ਰਿਹਾ ਹੈ। ਦਰਅਸਲ, ਬੀਸੀਸੀਆਈ ਘਰੇਲੂ ਖਿਡਾਰੀਆਂ ਦੀ ਆਮਦਨ ਵਧਾਉਣ 'ਤੇ ਵਿਚਾਰ ਕਰ ਰਿਹਾ ਹੈ। ਇਹ ਖਿਡਾਰੀ ਅਕਸਰ ਭਾਰਤ ਲਈ ਘਰੇਲੂ ਟੂਰਨਾਮੈਂਟਾਂ 'ਚ ਪਸੀਨਾ ਵਹਾਉਂਦੇ ਨਜ਼ਰ ਆਉਂਦੇ ਹਨ ਪਰ ਹੁਣ ਬੀਸੀਸੀਆਈ ਉਨ੍ਹਾਂ ਨੂੰ ਉਨ੍ਹਾਂ ਦੀ ਮਿਹਨਤ ਦੇ ਹਿਸਾਬ ਨਾਲ ਭੁਗਤਾਨ ਕਰਨ ਜਾ ਰਿਹਾ ਹੈ। ਅਜੀਤ ਅਗਰਕਰ ਦੀ ਅਗਵਾਈ ਵਾਲੀ ਚੋਣ ਕਮੇਟੀ ਇਸ ਫੈਸਲੇ 'ਤੇ ਵਿਚਾਰ ਕਰ ਰਹੀ ਹੈ।
ਕ੍ਰਿਕਬਜ਼ ਦੀ ਰਿਪੋਰਟ ਮੁਤਾਬਿਕ ਹੁਣ ਇਨ੍ਹਾਂ ਖਿਡਾਰੀਆਂ ਦਾ ਪੈਸਾ ਵਧਾਇਆ ਜਾ ਸਕਦਾ ਹੈ ਅਤੇ ਉਨ੍ਹਾਂ ਨੂੰ ਦੁੱਗਣੀ ਫੀਸ ਵੀ ਮਿਲ ਸਕਦੀ ਹੈ। ਖਿਡਾਰੀਆਂ ਨੂੰ ਰਣਜੀ ਟਰਾਫੀ ਖੇਡਣ ਲਈ 75 ਲੱਖ ਤੋਂ 1 ਕਰੋੜ ਰੁਪਏ ਸਾਲਾਨਾ ਦਾ ਭੁਗਤਾਨ ਕੀਤਾ ਜਾ ਸਕਦਾ ਹੈ। ਫਿਲਹਾਲ ਰਣਜੀ ਟਰਾਫੀ ਖਿਡਾਰੀਆਂ ਦੀ ਆਮਦਨ ਉਨ੍ਹਾਂ ਦੇ ਅਨੁਭਵ 'ਤੇ ਨਿਰਭਰ ਕਰਦੀ ਹੈ। ਪਰ ਹੁਣ ਨਵੀਂ ਸਕੀਮ ਤਹਿਤ ਸਾਰੇ ਖਿਡਾਰੀ ਦੁੱਗਣੀ ਫੀਸ ਲੈ ਸਕਦੇ ਹਨ। ਜੇਕਰ ਬੀਸੀਸੀਆਈ ਇਸ ਯੋਜਨਾ ਨੂੰ ਲਾਗੂ ਕਰਦਾ ਹੈ ਤਾਂ ਇਹ ਖਿਡਾਰੀਆਂ ਲਈ ਵੱਡਾ ਤੋਹਫ਼ਾ ਹੋਵੇਗਾ।