ਜੇਦਾਹ (ਸਾਊਦੀ ਅਰਬ) : ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੀ ਮੈਗਾ ਨਿਲਾਮੀ ਲਈ ਕੁੱਲ 1577 ਖਿਡਾਰੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ। ਹਾਲਾਂਕਿ ਖਿਡਾਰੀਆਂ ਦੀ ਗਿਣਤੀ ਘਟਾ ਕੇ 577 ਕਰ ਦਿੱਤੀ ਗਈ ਹੈ, ਜਿਸ ਵਿੱਚ 367 ਭਾਰਤੀ ਅਤੇ 210 ਵਿਦੇਸ਼ੀ ਖਿਡਾਰੀ ਸ਼ਾਮਲ ਹਨ। 10 ਟੀਮਾਂ ਕੋਲ ਕੁੱਲ 204 ਖਾਲੀ ਸਥਾਨ ਹਨ, ਜਿਨ੍ਹਾਂ ਵਿੱਚ ਵਿਦੇਸ਼ੀ ਖਿਡਾਰੀਆਂ ਲਈ 70 ਸਥਾਨ ਸ਼ਾਮਲ ਹਨ। ਸਾਊਦੀ ਅਰਬ ਵਿੱਚ ਐਤਵਾਰ ਅਤੇ ਸੋਮਵਾਰ ਯਾਨੀ 24 ਅਤੇ 25 ਨਵੰਬਰ 2024 ਨੂੰ ਹੋਣ ਵਾਲੀ ਆਗਾਮੀ ਆਈਪੀਐਲ 2025 ਮੈਗਾ ਨਿਲਾਮੀ ਵਿੱਚ ਕੁੱਲ 577 ਖਿਡਾਰੀਆਂ ਦੀ ਨਿਲਾਮੀ ਕੀਤੀ ਜਾਵੇਗੀ।
ਨਿਲਾਮੀ ਵਿੱਚ ਕਿਹੜੇ ਖਿਡਾਰੀ ਹਨ ਸ਼ਾਮਲ?
ਨਿਲਾਮੀ ਵਿੱਚ ਦੋ ਮਾਰਕੀ ਖਿਡਾਰੀਆਂ ਦੀ ਸੂਚੀ ਹੈ, ਹਰੇਕ ਵਿੱਚ 6 ਖਿਡਾਰੀ ਸ਼ਾਮਲ ਹਨ।
M1 ਵਿੱਚ ਰਿਸ਼ਭ ਪੰਤ, ਸ਼੍ਰੇਅਸ ਅਈਅਰ, ਜੋਸ ਬਟਲਰ, ਅਰਸ਼ਦੀਪ ਸਿੰਘ, ਕਾਗਿਸੋ ਰਬਾਡਾ ਅਤੇ ਮਿਸ਼ੇਲ ਸਟਾਰਕ ਸ਼ਾਮਲ ਹਨ।
M2 ਵਿੱਚ ਕੇਐਲ ਰਾਹੁਲ, ਯੁਜਵੇਂਦਰ ਚਾਹਲ, ਲਿਆਮ ਲਿਵਿੰਗਸਟੋਨ, ਡੇਵਿਡ ਮਿਲਰ, ਮੁਹੰਮਦ ਸ਼ਮੀ ਅਤੇ ਮੁਹੰਮਦ ਸਿਰਾਜ ਸ਼ਾਮਲ ਹਨ। ਤੁਹਾਨੂੰ ਦੱਸ ਦੇਈਏ ਕਿ ਡੇਵਿਡ ਮਿਲਰ ਨੂੰ ਛੱਡ ਕੇ, ਬਾਕੀ ਸਾਰਿਆਂ ਦੀ ਬੇਸ ਪ੍ਰਾਈਸ 2 ਕਰੋੜ ਰੁਪਏ ਹੈ।
ਕੀ ਹੈ ਨਿਲਾਮੀ ਦਾ ਕ੍ਰਮ?
ਨਿਲਾਮੀ ਖਿਡਾਰੀਆਂ ਦੇ ਦੋ ਸੈੱਟਾਂ ਨਾਲ ਸ਼ੁਰੂ ਹੋਵੇਗੀ, ਜਿਸ ਤੋਂ ਬਾਅਦ ਹੋਰ ਸੈੱਟ ਪੇਸ਼ ਕੀਤੇ ਜਾਣਗੇ। ਪਹਿਲਾਂ, ਕੈਪਡ ਖਿਡਾਰੀਆਂ ਨੂੰ ਬੱਲੇਬਾਜ਼ਾਂ, ਤੇਜ਼ ਗੇਂਦਬਾਜ਼ਾਂ, ਵਿਕਟਕੀਪਰਾਂ, ਸਪਿਨਰਾਂ ਅਤੇ ਆਲਰਾਊਂਡਰਾਂ ਵਿੱਚ ਵੰਡਿਆ ਜਾਵੇਗਾ। ਇਸ ਤੋਂ ਬਾਅਦ ਅਨਕੈਪਡ ਖਿਡਾਰੀਆਂ ਨੂੰ ਪੇਸ਼ ਕੀਤਾ ਜਾਵੇਗਾ, ਜਿਨ੍ਹਾਂ ਨੂੰ ਵੀ ਇਸੇ ਤਰ੍ਹਾਂ ਵੰਡਿਆ ਗਿਆ ਹੈ। ਇਨ੍ਹਾਂ ਰਾਊਂਡਾਂ ਤੋਂ ਬਾਅਦ ਕੈਪਡ ਖਿਡਾਰੀਆਂ ਦਾ ਇੱਕ ਹੋਰ ਗੇੜ ਹੋਵੇਗਾ।
ਐਕਸਲਰੇਟਿਡ ਨਿਲਾਮੀ ਕਿਵੇਂ ਕਰੇਗੀ ਕੰਮ?
ਨਿਲਾਮੀ ਸੂਚੀ ਵਿੱਚ 500 ਤੋਂ ਵੱਧ ਖਿਡਾਰੀ ਸ਼ਾਮਲ ਹਨ, ਹਾਲਾਂਕਿ ਟੀਮਾਂ ਸਾਰਿਆਂ ਲਈ ਬੋਲੀ ਨਹੀਂ ਲਗਾਉਣਗੀਆਂ। ਤੇਜ਼ ਨਿਲਾਮੀ ਪੜਾਅ 117ਵੇਂ ਖਿਡਾਰੀ ਨਾਲ ਸ਼ੁਰੂ ਹੋਵੇਗਾ। ਬੀਸੀਸੀਆਈ ਨੇ ਸਾਰੀਆਂ 10 ਫਰੈਂਚਾਈਜ਼ੀਆਂ ਨੂੰ ਸੂਚਿਤ ਕੀਤਾ ਹੈ ਕਿ ਇਸ ਦੌਰ ਵਿੱਚ 117 ਤੋਂ 574 ਤੱਕ ਦੇ ਖਿਡਾਰੀਆਂ ਨੂੰ ਸ਼ਾਮਲ ਕੀਤਾ ਜਾਵੇਗਾ। 24 ਨਵੰਬਰ ਨੂੰ ਦੋ ਰੋਜ਼ਾ ਈਵੈਂਟ ਦੀ ਪਹਿਲੀ ਸ਼ਾਮ ਨੂੰ 10 ਵਜੇ ਤੱਕ ਫ੍ਰੈਂਚਾਇਜ਼ੀਜ਼ ਨੂੰ ਇਸ ਪੂਲ ਤੋਂ ਕੁਝ ਖਿਡਾਰੀਆਂ ਨੂੰ ਨਾਮਜ਼ਦ ਕਰਨਾ ਹੋਵੇਗਾ। ਇੱਕ ਵਾਰ ਜਦੋਂ ਇਨ੍ਹਾਂ ਖਿਡਾਰੀਆਂ ਦੀ ਨਿਲਾਮੀ ਹੋ ਜਾਂਦੀ ਹੈ ਤਾਂ ਫ੍ਰੈਂਚਾਇਜ਼ੀਜ਼ ਕੋਲ ਐਕਸਲਰੇਟਿਡ ਬਿਡਿੰਗ ਦੇ ਇੱਕ ਵਾਧੂ ਦੌਰ ਲਈ ਨਾ ਵਿਕਣ ਵਾਲੇ ਜਾਂ ਅਣ-ਨਿਲਾਮੀ ਖਿਡਾਰੀਆਂ ਦੇ ਨਾਮ ਜਮ੍ਹਾਂ ਕਰਾਉਣ ਦਾ ਮੌਕਾ ਹੋਵੇਗਾ।
ਸਾਰੀਆਂ ਫਰੈਂਚਾਈਜ਼ੀਆਂ ਦੁਆਰਾ ਰਿਟੇਨ ਕੀਤੇ ਗਏ ਖਿਡਾਰੀਆਂ ਦੀ ਸੂਚੀ
ਚੇੱਨਈ ਸੁਪਰ ਕਿੰਗਜ਼
- ਰੁਤੁਰਾਜ ਗਾਇਕਵਾੜ, ਮਧੀਸ਼ਾ ਪਥੀਰਾਨਾ, ਸ਼ਿਵਮ ਦੂਬੇ, ਰਵਿੰਦਰ ਜਡੇਜਾ, ਐੱਮਐੱਸ ਧੋਨੀ
- ਸਲਾਟ ਖਾਲੀ-20
ਦਿੱਲੀ ਕੈਪੀਟਲਜ਼
- ਅਕਸ਼ਰ ਪਟੇਲ, ਕੁਲਦੀਪ ਯਾਦਵ, ਟ੍ਰਿਸਟਨ ਸਟੱਬਸ, ਅਭਿਸ਼ੇਕ ਪੋਰੇਲ
- ਸਲਾਟ ਖਾਲੀ - 21
ਗੁਜਰਾਤ ਟਾਇਟਨਸ
- ਰਾਸ਼ਿਦ ਖਾਨ, ਸ਼ੁਭਮਨ ਗਿੱਲ, ਸਾਈ ਸੁਦਰਸ਼ਨ, ਰਾਹੁਲ ਤਿਵਾਤੀਆ, ਸ਼ਾਹਰੁਖ ਖਾਨ
- ਸਲਾਟ ਖਾਲੀ- 20