ਨਵੀਂ ਦਿੱਲੀ : ਭਾਰਤੀ ਕ੍ਰਿਕਟ ਦਾ ਇਤਿਹਾਸ ਕਾਫੀ ਵਿਸ਼ਾਲ ਹੈ। ਆਧੁਨਿਕ ਭਾਰਤੀ ਕ੍ਰਿਕਟ ਵਿੱਚ, ਤੁਹਾਨੂੰ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਵਰਗੇ ਮਹਾਨ ਖਿਡਾਰੀਆਂ ਦੇ ਨਾਮ ਦੇਖਣ ਨੂੰ ਮਿਲਦੇ ਹਨ, ਜਿੰਨ੍ਹਾਂ ਨੇ ਭਾਰਤੀ ਕ੍ਰਿਕਟ ਨੂੰ ਅੱਗੇ ਵਧਾਇਆ ਹੈ। ਸਚਿਨ ਅਤੇ ਵਿਰਾਟ ਸਮੇਤ ਕਈ ਹੋਰ ਖਿਡਾਰੀਆਂ ਨੇ ਵੀ ਭਾਰਤੀ ਕ੍ਰਿਕਟ 'ਚ ਅਹਿਮ ਯੋਗਦਾਨ ਪਾਇਆ ਹੈ ਅਤੇ ਤੂਫਾਨੀ ਸਟ੍ਰਾਈਕ ਰੇਟ 'ਤੇ ਬੱਲੇ ਨਾਲ ਸੈਂਕੜੇ ਬਣਾਏ ਹਨ।
ਇਸ ਲਈ ਅੱਜ ਅਸੀਂ ਤੁਹਾਨੂੰ ਪੰਜ ਭਾਰਤੀ ਖਿਡਾਰੀਆਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੇ ਵਨਡੇ ਕ੍ਰਿਕਟ ਵਿੱਚ ਭਾਰਤ ਲਈ 100 ਅਤੇ ਇਸ ਤੋਂ ਵੱਧ ਦੀ ਸਟ੍ਰਾਈਕ ਰੇਟ ਨਾਲ ਸੈਂਕੜੇ ਬਣਾਏ ਹਨ। ਇਸ ਸੂਚੀ ਵਿੱਚ ਸਾਬਕਾ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ, ਵਰਿੰਦਰ ਸਹਿਵਾਗ, ਸ਼ਿਖਰ ਧਵਨ ਅਤੇ ਮੌਜੂਦਾ ਖਿਡਾਰੀ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਦੇ ਨਾਂ ਸ਼ਾਮਲ ਹਨ। ਆਓ ਜਾਣਦੇ ਹਾਂ ਕਿਸਨੇ ਕਿੰਨੇ ਸੈਂਕੜੇ ਲਗਾਏ...
1 - ਵਿਰਾਟ ਕੋਹਲੀ
ਵਿਰਾਟ ਕੋਹਲੀ 100 ਜਾਂ ਇਸ ਤੋਂ ਵੱਧ ਦੀ ਸਟ੍ਰਾਈਕ ਰੇਟ ਨਾਲ ਵਨਡੇ ਕ੍ਰਿਕਟ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲਾ ਭਾਰਤ ਦਾ ਪਹਿਲਾ ਖਿਡਾਰੀ ਹੈ। ਵਿਰਾਟ ਨੇ 34 ਸੈਂਕੜੇ ਲਗਾਏ ਹਨ। ਉਸ ਨੇ ਭਾਰਤ ਲਈ 297 ਵਨਡੇ ਮੈਚਾਂ ਵਿੱਚ 50 ਸੈਂਕੜੇ ਅਤੇ 73 ਅਰਧ ਸੈਂਕੜਿਆਂ ਦੀ ਮਦਦ ਨਾਲ 13963 ਦੌੜਾਂ ਬਣਾਈਆਂ ਹਨ।
2 - ਸਚਿਨ ਤੇਂਦੁਲਕਰ
ਸਾਬਕਾ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ 100 ਜਾਂ ਇਸ ਤੋਂ ਵੱਧ ਦੀ ਸਟ੍ਰਾਈਕ ਰੇਟ ਨਾਲ ਭਾਰਤ ਲਈ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਦੂਜੇ ਕ੍ਰਿਕਟਰ ਹਨ। ਉਨ੍ਹਾਂ ਨੇ 24 ਸੈਂਕੜੇ ਲਗਾਏ ਹਨ। ਸਚਿਨ ਨੇ ਭਾਰਤ ਲਈ 463 ਵਨਡੇ ਮੈਚਾਂ ਵਿੱਚ 49 ਸੈਂਕੜੇ ਅਤੇ 62 ਅਰਧ ਸੈਂਕੜਿਆਂ ਦੀ ਮਦਦ ਨਾਲ 18426 ਦੌੜਾਂ ਬਣਾਈਆਂ ਹਨ।