ਲੁਧਿਆਣਾ:ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਗਿੱਲ ਦੇ ਪਿੰਡ ਕੈਂਡ ਦੇ ਵਿੱਚ ਸਰਬਸੰਮਤੀ ਦੇ ਨਾਲ ਹਰਪ੍ਰੀਤ ਕੌਰ ਨੂੰ ਪਿੰਡ ਦੀ ਸਰਪੰਚ ਚੁਣਿਆ ਗਿਆ ਹੈ। ਉਸ ਦੇ ਪਤੀ ਪਿਛਲੀ ਵਾਰ ਵੀ ਪਿੰਡ ਦੇ ਸਰਪੰਚ ਸਰਬਸੰਮਤੀ ਦੇ ਨਾਲ ਚੁਣੇ ਗਏ ਸੀ। ਇਸ ਬਾਰ ਮਹਿਲਾ ਲਈ ਸੀਟ ਰਖਵੀਂ ਹੋਣ ਕਰਕੇ ਪਿੰਡ ਦੇ ਵਿੱਚ ਸਾਬਕਾ ਸਰਪੰਚ ਗੁਰਮਿੰਦਰ ਸਿੰਘ ਦੀ ਹੀ ਧਰਮ ਪਤਨੀ ਹਰਪ੍ਰੀਤ ਕੌਰ ਨੂੰ ਸਰਬ ਸੰਮਤੀ ਦੇ ਨਾਲ ਸਰਪੰਚ ਚੁਣਿਆ ਗਿਆ ਹੈ। ਜਿਸ ਨਾਲ ਜਿੱਥੇ ਪਿੰਡ ਦੇ ਵਿੱਚ ਕਾਫੀ ਖੁਸ਼ੀ ਹੈ, ਉੱਥੇ ਹੀ ਉਹਨਾਂ ਨੇ ਕਿਹਾ ਕਿ ਸਾਰੇ ਪਿੰਡਾਂ ਨੂੰ ਇਸ ਤੋਂ ਸੇਧ ਲੈਣ ਦੀ ਲੋੜ ਹੈ।
ਸਰਬਸੰਮਤੀ ਨਾਲ ਸਰਪੰਚੀ ਦੀ ਚੋਣ (ETV BHARAT) ਗਿੱਲ ਦੇ ਪਿੰਡ ਕੈਂਡ 'ਚ ਸਰਬਸੰਮਤੀ
ਇਸ ਮੌਕੇ ਸਰਪੰਚ ਦੇ ਪਤੀ ਅਤੇ ਸਾਬਕਾ ਸਰਪੰਚ ਗੁਰਮਿੰਦਰ ਸਿੰਘ ਨੇ ਕਿਹਾ ਕਿ ਕਿਹਾ ਕਿ 15 ਮਿੰਟ ਦੇ ਵਿੱਚ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਸਰਬਸੰਮਤੀ ਹੋਈ ਹੈ। ਉਹਨਾਂ ਕਿਹਾ ਕਿ ਸਾਰੇ ਹੀ ਪਿੰਡ ਦੇ ਲੋਕਾਂ ਨੇ ਆਪਣਾ ਭਰੋਸਾ ਜਤਾਇਆ ਅਤੇ ਮੁੜ ਤੋਂ ਸਾਡੇ ਪਰਿਵਾਰ ਦੇ ਵਿੱਚ ਹੀ ਸਰਪੰਚੀ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਪਿੰਡਾਂ ਦੇ ਵਿੱਚ ਪਾਰਟੀਬਾਜ਼ੀਆਂ ਹੁੰਦੀਆਂ ਹਨ ਅਤੇ ਲੱਖਾਂ ਰੁਪਏ ਸਰਪੰਚੀ ਦੀਆਂ ਚੋਣਾਂ 'ਤੇ ਖਰਚੇ ਜਾਂਦੇ ਹਨ। ਸਗੋਂ ਇਹਨਾਂ ਪੈਸਿਆਂ ਦਾ ਪਿੰਡ ਦੇ ਵਿੱਚ ਵਿਕਾਸ ਹੋਣਾ ਚਾਹੀਦਾ ਹੈ।
ਸਾਬਕਾ ਸਰਪੰਚ ਦੀ ਪਤਨੀ ਨੂੰ ਚੁਣਿਆ ਸਰਪੰਚ
ਉਹਨਾਂ ਕਿਹਾ ਕਿ ਮੈਂ ਆਪਣੇ ਪਿੰਡ ਦੇ ਵਿੱਚ 33 ਲੱਖ ਰੁਪਏ ਦੀ ਲਾਗਤ ਦੇ ਨਾਲ ਗਰਾਊਂਡ ਤਿਆਰ ਕੀਤਾ। ਇਸ ਤੋਂ ਇਲਾਵਾ ਪਿੰਡ ਦਾ ਵਿਕਾਸ ਵੀ ਚੰਗਾ ਕਰਵਾਇਆ ਗਿਆ ਹੈ, ਜਿਸ ਕਰਕੇ ਪਿੰਡ ਦੇ ਲੋਕਾਂ ਨੇ ਮੁੜ ਤੋਂ ਸਾਡੇ ਪਰਿਵਾਰ ਨੂੰ ਮੌਕਾ ਦਿੱਤਾ ਹੈ। ਉਹਨਾਂ ਦੱਸਿਆ ਕਿ ਸਾਡੇ ਨਾਲ ਜੋ ਪੰਚ ਚੁਣੇ ਗਏ ਹਨ, ਉਹ ਵੀ ਸਰਬਸੰਮਤੀ ਨਾਲ ਚੁਣੇ ਗਏ ਹਨ। ਉਹਨਾਂ ਕਿਹਾ ਕਿ ਇਹ ਪਾਰਟੀਬਾਜ਼ੀ ਤੋਂ ਉੱਠ ਕੇ ਫੈਸਲਾ ਲਿਆ ਗਿਆ ਹੈ, ਕਿਉਂਕਿ ਸਾਡਾ ਮੁੱਖ ਮਕਸਦ ਪਿੰਡ ਦਾ ਵਿਕਾਸ ਕਰਨਾ ਹੈ।