ਪੰਜਾਬ

punjab

35 ਸਾਲਾਂ ਤੋਂ ਨਹੀਂ ਹੋਈਆਂ ਪੰਚਾਇਤੀ ਚੋਣਾਂ; ਸਹੂਲਤਾਂ ਤੋਂ ਵਾਂਝਾ ਇਹ ਪਿੰਡ, ਆਪ ਵਿਧਾਇਕਾ ਨੇ ਮੁੜ ਇੱਕ ਸ਼ਰਤ 'ਤੇ ਕੀਤਾ ਇਹ ਵਾਅਦਾ - Panchayat Election Special Grants

By ETV Bharat Punjabi Team

Published : 4 hours ago

Sangrur Village Turi Sarpanch Elected By Consensus : ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਵਿਗੁਲ ਵੱਜ ਚੁੱਕਿਆ ਹੈ। ਅਗਲੇ ਮਹੀਨੇ ਕਿਸੇ ਵੀ ਤਾਰੀਖ ਨੂੰ ਪੰਚਾਇਤੀ ਚੋਣਾਂ ਹੋ ਸਕਦੀਆਂ ਹਨ। ਪਰ, ਅੱਜ ਅਸੀਂ ਤੁਹਾਨੂੰ ਜਿਲ੍ਹਾ ਸੰਗਰੂਰ ਦੇ ਉਸ ਪਿੰਡ ਦੀ ਤਸਵੀਰ ਦਿਖਾਉਣ ਲੱਗੇ ਹਾਂ, ਜਿੱਥੇ ਪਿਛਲੇ ਕਈ ਦਹਾਕਿਆਂ ਤੋਂ ਸਰਪੰਚੀ ਲਈ ਪੰਚਾਇਤੀ ਚੋਣਾਂ ਨਹੀਂ ਹੋਈਆਂ। ਸਰਬ ਸੰਮਤੀ ਨਾਲ ਸਰਪੰਚ ਚੁਣਿਆ ਜਾਂਦਾ, ਜਾਣੋ ਪਿੰਡ ਦੇ ਵਿਕਾਸ ਕਾਰਜ ਬਾਰੇ ਤੇ ਐਮਐਲਏ ਨਰਿੰਦਰ ਕੌਰ ਭਰਾਜ ਨੇ ਪਿੰਡ ਵਾਸੀਆਂ ਨਾਲ ਕਿਹੜੀ ਸ਼ਰਤ ਉੱਤੇ ਕੀ ਵਾਅਦਾ ਕੀਤਾ... ਪੜ੍ਹੋ ਪੂਰੀ ਖ਼ਬਰ।

Village Turi Sarpanch Elected By Consensus, Panchayat Election
35 ਸਾਲਾਂ ਤੋਂ ਨਹੀਂ ਹੋਈਆਂ ਪੰਚਾਇਤੀ ਚੋਣਾਂ; ਸਹੂਲਤਾਂ ਤੋਂ ਵਾਂਝਾ ਇਹ ਪਿੰਡ ... (Etv Bharat (ਪੱਤਰਕਾਰ, ਸੰਗਰੂਰ))

ਸੰਗਰੂਰ: ਗੱਲ ਕਰਦੇ ਹਾਂ, ਜ਼ਿਲੇ ਦੇ ਭਵਾਨੀਗੜ੍ਹ ਬਲਾਕ ਵਿੱਚ ਪੈਂਦੇ ਪਿੰਡ ਤੁਰੀ ਦੀ, ਜੋ ਕਿ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਬਣਿਆ ਹੋਇਆ ਹੈ। ਕਿਉਂਕਿ, ਇਸ ਪਿੰਡ ਦੇ ਲੋਕ ਸਰਪੰਚੀ ਲਈ ਲੱਖਾਂ ਰੁਪਏ ਨਹੀਂ ਖਰਚਦੇ। ਪਿੰਡ ਇਸ ਲਈ ਵੀ ਖਾਸ ਹੈ ਕਿਉਂਕਿ ਇਸ ਪਿੰਡ ਦੇ ਲੋਕ ਸਰਪੰਚੀ ਲਈ ਲੋਕਾਂ ਦੇ ਘਰ ਘਰ ਵੋਟਾਂ ਮੰਗਣ ਨਹੀਂ ਜਾਂਦੇ, ਸਗੋਂ ਸਰਬ ਸੰਮਤੀ ਨਾਲ ਗੁਰੂ ਘਰ ਵਿੱਚ ਸਰਪੰਚ ਚੁਣਿਆ ਜਾਂਦਾ ਹੈ। ਨਾ ਤਾਂ ਇੱਥੇ ਕਿਸੇ ਰਾਜਨੀਤਕ ਪਾਰਟੀ ਦਾ ਕੋਈ ਰੌਲਾ ਤੇ ਨਾ ਸਰਪੰਚੀ ਲਈ ਕੋਈ ਆਪਸੀ ਲੜਾਈ।

ਪਿੰਡ ਦੇ ਹੀ ਇੱਕ ਸੂਝਵਾਨ ਸਰਪੰਚ ਦਾ ਐਲਾਨ ਹੋ ਜਾਂਦਾ ਹੈ ਤੇ ਜਿਸ ਤੋਂ ਬਾਅਦ ਮੂੰਹ ਮਿੱਠਾ ਕਰਨ ਤੋਂ ਬਾਅਦ ਲੋਕ ਆਪੋ ਆਪਣੇ ਘਰੇ ਚਲੇ ਜਾਂਦੇ ਹਨ। ਪਰ, ਸਰਬ ਸੰਮਤੀ ਨਾਲ ਸਰਪੰਚ ਚੁਣਨ ਤੋਂ ਬਾਅਦ ਪਿੰਡ ਵਾਸੀਆਂ ਨੇ ਕੀ ਮਹਿਸੂਸ ਕੀਤਾ ਅਤੇ ਸੰਗਰੂਰ ਦੀ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਵੀ ਕੀ ਵਾਅਦਾ ਕੀਤਾ, ਆਓ ਜਾਣਦੇ ਹਾਂ।

35 ਸਾਲਾਂ ਤੋਂ ਨਹੀਂ ਹੋਈਆਂ ਪੰਚਾਇਤੀ ਚੋਣਾਂ; ਸਹੂਲਤਾਂ ਤੋਂ ਵਾਂਝਾ ਇਹ ਪਿੰਡ ... (Etv Bharat (ਪੱਤਰਕਾਰ, ਸੰਗਰੂਰ))

35 ਸਾਲਾਂ ਤੋਂ ਪੰਚਾਇਤੀ ਚੋਣਾਂ ਨਹੀਂ, ਮਿਸਾਲ ਕਾਇਮ ਕੀਤੀ, ਪਰ ਵਿਕਾਸ ਪੱਖੋਂ ਪਿਛੜਿਆ ਪਿੰਡ

ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਤੋਂ ਤਕਰੀਬਨ ਅੱਠ ਕਿਲੋਮੀਟਰ ਦੂਰ ਸੰਗਰੂਰ ਪਟਿਆਲਾ ਨੈਸ਼ਨਲ ਹਾਈਵੇ ਤੋਂ ਦੋ ਕਿਲੋਮੀਟਰ ਦੀ ਦੂਰੀ 'ਤੇ ਮੌਜੂਦ ਹੈ ਪਿੰਡ ਤੁਰੀ। ਇਸ ਪਿੰਡ ਦੇ ਬਜ਼ੁਰਗ ਦੱਸਦੇ ਹਨ ਕਿ ਉਨ੍ਹਾਂ ਨੇ 70 ਸਾਲ ਦੇ ਵਿੱਚ ਇੱਕ ਵਾਰ ਸਰਪੰਚੀ ਲਈ ਵੋਟ ਪਾਈ ਹੈ। ਉਸ ਤੋਂ ਬਿਨਾਂ ਕਦੇ ਵੀ ਇੱਥੇ ਸਰਪੰਚੀ ਲਈ ਵੋਟਾਂ ਨਹੀਂ ਪਈਆਂ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ 35 ਸਾਲਾਂ ਤੋਂ ਇੱਥੇ ਪੰਚਾਇਤੀ ਚੋਣਾਂ ਨਹੀਂ ਹੋਈਆਂ।

ਜਿੱਥੇ ਇਹ ਪਿੰਡ ਆਪਣੇ ਆਪ ਵਿੱਚ ਸਰਬ ਸੰਮਤੀ ਸਰਪੰਚ ਚੁਣਨ ਲਈ ਇਲਾਕੇ ਵਿੱਚ ਇੱਕ ਮਿਸਾਲ ਬਣਿਆ ਹੋਇਆ, ਉੱਥੇ ਇਸ ਪਿੰਡ ਨੂੰ ਲੰਘੀਆਂ ਵੱਖ ਵੱਖ ਸਰਕਾਰਾਂ ਵੱਲੋਂ ਵੱਡੇ ਐਲਾਨਾਂ ਤੋਂ ਬਾਅਦ ਅਣਗੌਲਿਆ ਕੀਤਾ ਗਿਆ, ਕਿਉਂਕਿ ਇਸ ਪਿੰਡ ਲਈ ਕੋਈ ਵਿਸ਼ੇਸ਼ ਪੈਕਜ ਨਹੀਂ ਦਿੱਤਾ ਗਿਆ ਜਿਸ ਨਾਲ ਇਸ ਪਿੰਡ ਦੀ ਨੁਹਾਰ ਬਦਲ ਸਕੇ।

35 ਸਾਲਾਂ ਤੋਂ ਨਹੀਂ ਹੋਈਆਂ ਪੰਚਾਇਤੀ ਚੋਣਾਂ .... (Etv Bharat (ਪੱਤਰਕਾਰ, ਸੰਗਰੂਰ))

ਇਨ੍ਹਾਂ ਮੁੱਢਲੀਆਂ ਸਹੂਲਤਾਂ ਤੋਂ ਵੀ ਵਾਂਝਾ ਪਿੰਡ

ਪਿੰਡ ਵਿੱਚ ਅਜੇ ਤੱਕ ਪੀਣ ਵਾਲੇ ਪਾਣੀ ਲਈ ਸਰਕਾਰੀ ਪਾਣੀ ਦੀ ਟੈਂਕੀ ਨਹੀਂ ਹੈ। ਪਿੰਡ ਵਿੱਚ ਲੋਕਾਂ ਦੇ ਸਿਹਤ ਸਹੂਲਤਾਂ ਦੇ ਇਲਾਜ ਲਈ ਕੋਈ ਡਿਸਪੈਂਸਰੀ ਨਹੀਂ ਹੈ। ਪਿੰਡ ਦੇ ਬੱਚਿਆਂ ਲਈ ਕੋਈ ਵਧੀਆ ਖੇਡਣ ਦੇ ਲਈ ਗਰਾਊਂਡ ਨਹੀਂ ਹੈ। ਅਜੇ ਤੱਕ ਪਿੰਡ ਵਿੱਚ ਸੀਵਰੇਜ ਸਿਸਟਮ ਨਹੀਂ ਹੈ। ਪਿੰਡ ਵਿੱਚ ਇੱਕ ਹੀ ਸਰਕਾਰੀ ਪ੍ਰਾਇਮਰੀ ਸਕੂਲ ਹੈ ਜਿਸ ਵਿੱਚ 21 ਬੱਚੇ ਪੜ੍ਹਦੇ ਹਨ, ਦੋ ਅਧਿਆਪਕ ਹਨ।

'ਸਰਕਾਰ ਪੈਸੇ ਦੇਵੇ ਤਾਂ ਜਾਣੀਏ'

ਪਿੰਡ ਦੇ ਲੋਕ ਚਾਹੁੰਦੇ ਨੇ ਕਿ ਇਸ ਵਾਰ ਸਰਕਾਰ ਉਨ੍ਹਾਂ ਦੇ ਪਿੰਡ ਵੱਲ ਖਾਸ ਧਿਆਨ ਦੇਵੇ, ਕਿਉਂਕਿ ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਕਿ ਜਿਸ ਪਿੰਡ ਵਿੱਚ ਸਰਬ ਸੰਮਤੀ ਦੇ ਨਾਲ ਸਰਪੰਚ ਚੁਣਿਆ ਜਾਏਗਾ, ਉਸ ਨੂੰ 5 ਲੱਖ ਰੁਪਏ ਅਲੱਗ ਤੋਂ ਦਿੱਤਾ ਜਾਵੇਗਾ, ਲੰਘੇ ਸਾਲਾਂ ਵਾਂਗ ਇਸ ਪਿੰਡ ਨੂੰ ਉਮੀਦ ਹੈ ਕੀ ਇਸ ਪਿੰਡ ਦੀ ਇਸ ਵਾਰ ਸੁਣੀ ਜਾਵੇਗੀ। ਪਿੰਡ ਵਾਸੀਆਂ ਸਣੇ ਸਰਪੰਚ ਦਾ ਕਹਿਣਾ ਹੈ ਕਿ ਸਰਕਾਰਾਂ ਐਲਾਨ ਤਾਂ ਵੱਡੇ ਕਰਦੀਆਂ, ਪਰ ਗ੍ਰਾਂਟ ਦੇਣ, ਤਾਂ ਜਾਣੀਏ।

35 ਸਾਲਾਂ ਤੋਂ ਨਹੀਂ ਹੋਈਆਂ ਪੰਚਾਇਤੀ ਚੋਣਾਂ .... (Etv Bharat (ਪੱਤਰਕਾਰ, ਸੰਗਰੂਰ))

ਪਿੰਡ ਤੁਰੀ ਵਾਸੀਆਂ ਦੀਆਂ ਮੰਗਾਂ

ਦੂਜੇ ਪਾਸੇ, ਜੇਕਰ ਪਿੰਡ ਦੀ ਗੱਲ ਕੀਤੀ ਜਾਵੇ, ਤਾਂ ਪਿੰਡ ਦੇ ਲੋਕ ਪਿੰਡ ਵਿੱਚ ਸੀਵਰੇਜ ਸਿਸਟਮ ਦੀ ਮੰਗ ਕਰ ਰਹੇ ਨੇ ਕਿਉਂਕਿ ਛੋਟਾ ਪਿੰਡ ਹੋਣ ਦੇ ਬਾਵਜੂਦ ਵੀ ਪਿੰਡ ਦੀਆਂ ਗਲੀਆਂ ਵਿੱਚ ਨਾਲੀਆਂ ਦਾ ਗੰਦਾ ਪਾਣੀ ਓਵਰਫਲੋ ਰਹਿੰਦਾ ਹੈ। ਗਰਾਊਂਡ ਦੇ ਨਾਮ ਦੇ ਉੱਪਰ ਖਾਲੀ ਜਗ੍ਹਾ ਦੇ ਉੱਪਰ ਵੱਡਾ ਵੱਡਾ ਘਾਹ ਉਗਿਆ ਹੋਇਆ ਹੈ। ਬਾਲੀਵਾਲ ਖੇਡਣ ਲਈ ਇੱਕ ਅਲੱਗ ਤੋਂ ਲੋਹੇ ਦਾ ਜਾਲ ਲਾ ਕੇ ਗਰਾਊਂਡ ਬਣਾਇਆ ਗਿਆ ਹੈ, ਪਰ ਉਹ ਜਿਆਦਾਤਰ ਸੱਪਾਂ ਦਾ ਘਰ ਲੱਗ ਰਿਹਾ। ਜਿਸ ਪਿੱਛੇ ਕਾਰਨ ਇਹੀ ਹੈ ਕਿ ਪਿੰਡ ਦੇ ਕੋਲ ਸਿਰਫ 10 ਬੀਗਾ ਜ਼ਮੀਨ ਹੈ। ਪੰਚਾਇਤੀ ਜਮੀਨ ਦਾ ਠੇਕਾ ਲਗਭਗ 40-45000 ਆਉਂਦਾ ਹੈ। ਪਿੰਡ ਦੇ ਮੌਜੂਦਾ ਸਰਪੰਚ ਦੇ ਅਨੁਸਾਰ ਕੋਈ ਹੋਰ ਸਪੈਸ਼ਲ ਪੈਕਜ ਨਾ ਹੋਣ ਕਰਕੇ ਪਿੰਡ ਦਾ ਸਰਪੱਖੀ ਵਿਕਾਸ ਨਹੀਂ ਹੋ ਰਿਹਾ ਹੈ।

ਸਾਨੂੰ ਬਹੁਤ ਮਾਣ ਹੈ ਕਿ ਸਾਡੇ ਪਿੰਡ ਦੇ ਲੋਕਾਂ ਉੱਪਰ, ਅਸੀਂ ਕਦੇ ਵੀ ਪੰਚਾਇਤੀ ਚੋਣਾਂ ਉੱਪਰ ਬੇਫਿਜੂਲ ਪੈਸਾ ਖ਼ਰਚ ਨਹੀਂ ਕੀਤਾ ਹੈ। ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਬੈਠ ਕੇ ਸਰਬ ਸੰਮਤੀ ਨਾਲ ਇੱਕ ਨਾਮ ਦੇ ਉੱਪਰ ਮੋਹਰ ਲੱਗ ਜਾਂਦੀ ਹੈ, ਉਹ ਅਗਲੇ ਪੰਜ ਸਾਲ ਦੀ ਸਰਪੰਚ ਹੁੰਦਾ ਹੈ। ਪਿਛਲੀ ਵਾਰ ਉਹ ਪੜ੍ਹਾਈ ਕਰ ਰਿਹਾ ਸੀ ਇਸੇ ਦੌਰਾਨ ਉਸਨੂੰ ਸਰਪੰਚ ਚੁਣ ਲਿਆ ਗਿਆ। ਪਿੰਡ ਦੇ ਵਿੱਚ ਕਈ ਵੱਡੇ ਕੰਮ ਕਰਾਏ, ਪਰ ਅਜੇ ਵੀ ਬਹੁਤ ਘਾਟ ਹੈ। ਕਿਉਂਕਿ ਪਿੰਡ ਨੂੰ ਕੋਈ ਸਪੈਸ਼ਲ ਪੈਕੇਜ ਨਹੀਂ ਹੈ। ਸਰਕਾਰ ਵਲੋਂ ਐਲਾਨ ਹੁੰਦੇ ਪਰ ਮਿਲਦਾ ਕੁੱਝ ਨਹੀਂ। ਸਾਡੇ ਪਿੰਡ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਜਿਸ ਦਾ ਇੱਕ ਕਾਰਨ ਇਹ ਵੀ ਹੈ ਕਿ ਸਾਡੇ ਪਿੰਡ ਦੀ ਆਬਾਦੀ ਬਹੁਤ ਥੋੜੀ ਹੈ। ਇਸ ਲਈ ਸ਼ਾਇਦ ਨੇਤਾਵਾਂ ਨੂੰ ਆਪਣਾ ਕੋਈ ਜਿਆਦਾ ਵੱਡਾ ਵੋਟ ਬੈਂਕ ਇੱਥੇ ਨਜ਼ਰ ਨਹੀਂ ਆਉਂਦਾ, ਇਸ ਲਈ ਸਾਨੂੰ ਅਣਗੌਲਿਆ ਕੀਤਾ ਜਾਂਦਾ ਹੈ।

- ਪਿੰਡ ਵਾਸੀ ਤੇ ਜਗਜੀਤ ਸਿੰਘ, ਮੌਜੂਦਾ ਸਰਪੰਚ

ਤੁਹਾਨੂੰ ਪੰਚਾਇਤੀ ਚੋਣਾਂ ਤੋਂ ਪਹਿਲਾਂ ਸੰਗਰੂਰ ਦੇ ਖਾਸ ਪਿੰਡ ਦੀ ਇਹ ਤਸਵੀਰ ਦਿਖਾਈ, ਜੋ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ। ਪਰ, ਇੱਥੇ ਸਰਕਾਰਾਂ ਨੂੰ ਅਜਿਹੇ ਪਿੰਡਾਂ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ, ਤਾਂ ਜੋ ਇਨ੍ਹਾਂ ਨੂੰ ਦੇਖ ਕੇ ਹੋਰ ਵੀ ਦੂਜੇ ਪਿੰਡ ਸਰਬ ਸੰਮਤੀ ਦੇ ਨਾਲ ਆਪਣੇ ਪਿੰਡ ਦਾ ਸਰਪੰਚ ਚੁਣਨ, ਪਰ ਜਦੋਂ ਪਹਿਲਾਂ ਸਰਕਾਰਾਂ ਵਾਅਦੇ ਕਰਨ ਤੋਂ ਬਾਅਦ ਪਿੰਡਾਂ ਦੇ ਲਈ ਖਾਸ ਪੈਕੇਜ ਨਹੀਂ ਦਿੰਦੀਆਂ, ਤਾਂ ਉਸ ਤੋਂ ਬਾਅਦ ਫਿਰ ਲੋਕ ਸਰਕਾਰਾਂ ਤੋਂ ਨਿਰਾਸ਼ ਹੋ ਕੇ ਇਸ ਤਰ੍ਹਾਂ ਦੇ ਵੱਡੇ ਫੈਸਲੇ ਲੈਣ ਤੋਂ ਇਨਕਾਰ ਕਰ ਦਿੰਦੀਆਂ ਹਨ।

35 ਸਾਲਾਂ ਤੋਂ ਨਹੀਂ ਹੋਈਆਂ ਪੰਚਾਇਤੀ ਚੋਣਾਂ .... (Etv Bharat (ਪੱਤਰਕਾਰ, ਸੰਗਰੂਰ))

ਆਪ ਵਿਧਾਇਕਾ ਦਾ ਵਾਅਦਾ

ਦੂਜੇ ਪਾਸੇ, ਜਦੋਂ ਇਸ ਵਿਸ਼ੇ ਉੱਤੇ ਸੰਗਰੂਰ ਦੀ ਵਿਧਾਇਕ ਨਰਿੰਦਰ ਕੌਰ ਭਰਾਜ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਸ ਵਾਰ ਸਰਬ ਸੰਮਤੀ ਨਾਲ ਉਹ ਮੁੜ ਸਰਪੰਚ ਚੁਣਨ, ਉਹ ਵਾਅਦਾ ਕਰਦੇ ਹਨ ਕਿ ਉਹ ਖੁਦ ਪਿੰਡ ਵਿੱਚ ਜਾ ਕੇ 5 ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਦਿੱਤਾ ਜਾਵੇਗਾ ਅਤੇ ਪਿੰਡ ਵਾਲਿਆਂ ਦੀਆਂ ਹੋਰ ਡਿਮਾਂਡ ਨੂੰ ਮੌਕੇ ਉੱਤੇ ਮੰਨਿਆ ਜਾਵੇਗਾ।

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਐਲਾਨ ਕੀਤਾ ਗਿਆ ਹੈ ਕਿ ਪਿੰਡਾਂ ਵਿੱਚ ਜੇਕਰ ਸਰਬ ਸੰਮਤੀ ਨਾਲ ਲੋਕ ਸਰਪੰਚ ਚੁਣਦੇ ਹਨ, ਤਾਂ ਸਰਕਾਰ ਉਨ੍ਹਾਂ ਨੂੰ 5 ਲੱਖ ਰੁਪਏ ਦੀ ਰਾਸ਼ੀ ਦਾ ਵਿਸ਼ੇਸ਼ ਪੈਕੇਜ ਦੇਵੇਗੀ।

ABOUT THE AUTHOR

...view details