ਹੈਦਰਾਬਾਦ:ਪੰਜਾਬ ਵਿੱਚ ਨਗਰ ਨਿਗਮ ਚੋਣਾਂ ਦੀ ਤਿਆਰੀ ਮੁਕੰਮਲ ਹੋ ਚੁੱਕੀ ਹੈ। ਭਲਕੇ (21 ਦਸੰਬਰ) ਨੂੰ ਅੰਮ੍ਰਿਤਸਰ, ਲੁਧਿਆਣਾ, ਫ਼ਗਵਾੜਾ, ਜਲੰਧਰ ਤੇ ਪਟਿਆਲਾ ਵਿਖੇ ਵਾਰਡਾਂ ਦੀ ਜੰਗ ਸ਼ੁਰੂ ਹੋਵੇਗੀ। ਇੱਥੇ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਵੋਟਿੰਗ ਪ੍ਰਕਿਰਿਆ ਚੱਲੇਗੀ ਅਤੇ ਫਿਰ ਨਗਰ ਨਿਗਮ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ।
ਕੁੱਲ ਕਿੰਨੇ ਵੋਟਰ ?
ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਫਗਵਾੜਾ ਅਤੇ ਪਟਿਆਲਾ ਵਿੱਚ ਨਿਗਮ ਚੋਣਾਂ ਹੋ ਰਹੀਆਂ ਹਨ। ਇਨ੍ਹਾਂ 5 ਸ਼ਹਿਰਾਂ ਵਿੱਚ 37 ਲੱਖ, 32 ਹਜ਼ਾਰ ਵੋਟਰ ਹਨ। ਜਿਨ੍ਹਾ ਵਿੱਚ 19 ਲੱਖ, 55 ਹਜ਼ਾਰ ਮਰਦ ਵੋਟਰ ਹਨ, 17 ਲੱਖ, 75 ਹਜ਼ਾਰ ਔਰਤਾਂ ਵੋਟਰ ਹਨ।
ਨਗਰ ਨਿਗਮ ਚੋਣਾਂ 2024 (ETV Bharat) ਹਥਿਆਰ ਲੈ ਕੇ ਜਾਣ 'ਤੇ ਪਾਬੰਦੀ
ਇਸ ਦੌਰਾਨ ਆਪਣੇ ਨਾਲ ਹਥਿਆਰ ਲੈ ਕੇ ਜਾਣ 'ਤੇ ਪਾਬੰਦੀ ਹੈ ਅਤੇ ਡੀਸੀ ਆਪਣੇ ਜ਼ਿਲ੍ਹਿਆਂ ਵਿੱਚ ਆਪਣੇ ਪੱਧਰ ’ਤੇ ਹਥਿਆਰ ਇਕੱਠੇ ਕਰਨ ਦਾ ਫੈਸਲਾ ਕਰਨਗੇ। ਨਗਰ ਨਿਗਮ ਲਈ 381 ਵਾਰਡਾਂ ਲਈ ਚੋਣਾਂ ਹੋਣਗੀਆਂ।
ਕਿੰਨੇ ਨਗਰ ਨਿਗਮ ਮੈਂਬਰ ਤੇ ਕਿੰਨੇ ਨਗਰ ਕੌਂਸਲਾਂ ਵਿੱਚ ਮੈਂਬਰ ਚੁਣੇ ਜਾਣਗੇ ?
ਨਗਰ ਨਿਗਮ ਵਿੱਚ 381 ਮੈਂਬਰ ਚੁਣੇ ਜਾਣਗੇ, ਜਦਕਿ ਨਗਰ ਕੌਂਸਲਾਂ ਵਿੱਚ 598 ਮੈਂਬਰ ਚੁਣੇ ਜਾਣਗੇ। ਪੰਜਾਬ ਰਾਜ ਚੋਣ ਕਮਿਸ਼ਨ ਨੇ 5 ਨਗਰ ਨਿਗਮਾਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਅਤੇ ਫਗਵਾੜਾ ਦੀਆਂ 43 ਨਗਰ ਕੌਂਸਲਾਂ/ਨਗਰ ਪੰਚਾਇਤਾਂ ਅਤੇ ਪੰਜਾਬ ਦੀਆਂ ਵੱਖ-ਵੱਖ ਨਗਰ ਪਾਲਿਕਾਵਾਂ ਦੀਆਂ 52 ਜ਼ਿਮਨੀ ਚੋਣਾਂ ਲਈ ਵੋਟਰ ਸੂਚੀਆਂ ਵਿੱਚ ਸੋਧ ਕਰਨ ਲਈ ਸ਼ਡਿਊਲ ਜਾਰੀ ਕੀਤਾ ਹੈ।
ਨਗਰ ਨਿਗਮ ਚੋਣਾਂ 2024 (ETV Bharat) ਪੰਜ ਨਗਰ ਨਿਗਮਾਂ ਵਿੱਚ ਕਿੰਨੇ ਪੋਲਿੰਗ ਸਟੇਸ਼ਨ
ਨਗਰ ਨਿਗਮਾਂ ਦੇ 381 ਵਾਰਡ ਅਤੇ ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੇ 598 ਵਾਰਡ ਹਨ। ਕੁੱਲ 1,609 ਪੋਲਿੰਗ ਸਥਾਨਾਂ ਵਿੱਚ 3,809 ਪੋਲਿੰਗ ਬੂਥ ਹਨ। ਇਨ੍ਹਾਂ ਵਿੱਚੋਂ 344 ਪੋਲਿੰਗ ਸਥਾਨਾਂ ਦੀ ਪਛਾਣ ਅਤਿ ਸੰਵੇਦਨਸ਼ੀਲ ਅਤੇ 665 ਸੰਵੇਦਨਸ਼ੀਲ ਵਜੋਂ ਕੀਤੀ ਗਈ ਹੈ। ਪੁਲਿਸ ਵਿਭਾਗ ਦੇ ਕੁੱਲ 21,500 ਜਵਾਨ ਅਤੇ ਹੋਮ ਗਾਰਡ ਜਵਾਨਾਂ ਨੂੰ ਤਾਇਨਾਤ ਕੀਤਾ ਜਾਵੇਗਾ।
ਨਗਰ ਨਿਗਮ ਚੋਣਾਂ (ETV Bharat) ਲੁਧਿਆਣਾ ਨਗਰ ਨਿਗਮ ਚੋਣਾਂ
ਲੁਧਿਆਣਾ ਨਗਰ ਨਿਗਮ ਚੋਣਾਂ ਲਈ 95 ਵਾਰਡਾਂ ਲਈ ਕੁੱਲ 1,227 ਪੋਲਿੰਗ ਬੂਥ ਬਣਾਏ ਗਏ ਹਨ। ਇਨ੍ਹਾਂ ਵਿੱਚੋਂ ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ 400 ਦੇ ਕਰੀਬ ਪੋਲਿੰਗ ਬੂਥ ਹਨ। ਇੱਥੇ 11 ਲੱਖ, 65 ਹਜ਼ਾਰ ਦੇ ਕਰੀਬ ਕੁੱਲ ਵੋਟਰ ਹਨ l 6 ਲੱਖ ਤੋਂ ਵੱਧ ਮਰਦ ਵੋਟਰ ਹਨ, ਜਦਕਿ 5 ਲੱਖ ਤੋਂ ਵੱਧ ਮਹਿਲਾ ਵੋਟਰ ਹਨ। 6 ਨਗਰ ਕੌਂਸਲ (Municipal Council) ਲਈ ਵੀ 80 ਪੋਲਿੰਗ ਬੂਥ ਬਣਾਏ ਗਏ ਹਨ। 62 ਹਜ਼ਾਰ ਦੇ ਕਰੀਬ ਵੋਟਰ ਹਨ ਜੋ ਕਿ ਇਨ੍ਹਾਂ ਨਗਰ ਕੌਂਸਲ ਲਈ ਵੋਟ ਪਾਉਣਗੇ। ਢਾਈ ਹਜ਼ਾਰ ਤੋਂ ਵਧੇਰੇ ਪੁਲਿਸ ਮੁਲਾਜ਼ਮ ਲੋਕਾਂ ਦੀ ਸੁਰੱਖਿਆ ਦੇ ਵਿੱਚ ਤੈਨਾਤ ਰਹਿਣਗੇ। ਇਸ ਤੋਂ ਇਲਾਵਾ ਈਵੀਐਮ ਰਾਹੀ ਵੋਟਿੰਗ ਮੁਕੰਮਲ ਕਰਵਾਈ ਜਾਵੇਗੀ। ਲੁਧਿਆਣਾ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ।
ਅੰਮ੍ਰਿਤਸਰ ਨਗਰ ਨਿਗਮ ਚੋਣਾਂ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਗਰ ਨਿਗਮ ਚੋਣਾਂ ਕਰਵਾਉਣ ਲਈ ਕੁੱਲ 841 ਬੂਥ ਬਣਾਏ ਗਏ ਹਨ। ਵੋਟਾਂ ਪੈਣ ਤੋਂ ਬਾਅਦ ਇੱਥੇ ਵੋਟਾਂ ਦੀ ਗਿਣਤੀ ਵੀ ਉਸੇ ਦਿਨ ਹੀ ਕੀਤੀ ਜਾਵੇਗੀ। ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਅਤੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਪਰਮਜੀਤ ਕੌਰ ਨੇ ਦੱਸਿਆ ਕਿ ਨਗਰ ਨਿਗਮ ਦੇ 85 ਵਾਰਡਾਂ ਲਈ ਕੁੱਲ 811 ਬੂਥ ਬਣਾਏ ਗਏ ਹਨ, ਜਿਨ੍ਹਾਂ ਵਿੱਚੋਂ 300 ਨੂੰ ਸੰਵੇਦਨਸ਼ੀਲ ਅਤੇ 245 ਨੂੰ ਅਤਿ ਸੰਵੇਦਨਸ਼ੀਲ ਐਲਾਨਿਆ ਗਿਆ ਹੈ। ਅੰਮ੍ਰਿਤਸਰ 'ਚ ਕੁੱਲ 477 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਅੰਮ੍ਰਿਤਸਰ ਵਿੱਚ 8.36 ਲੱਖ ਵੋਟਰ ਹਨ।
ਨਗਰ ਨਿਗਮ ਚੋਣਾਂ (ETV Bharat) ਬਾਬਾ ਬਕਾਲਾ ਸਾਹਿਬ ਦੇ 13 ਵਾਰਡਾਂ ਲਈ 13 ਬੂਥਾਂ ਅਤੇ ਰਾਏ ਅਤੇ ਮਜੀਠਾ ਦੇ 1-1 ਬੂਥ 'ਤੇ ਚੋਣ ਕਰਵਾਈ ਜਾ ਰਹੀ ਹੈ, ਜਿੱਥੇ ਸਾਰੇ ਬੂਥਾਂ ਨੂੰ ਸੰਵੇਦਨਸ਼ੀਲ ਐਲਾਨਿਆ ਗਿਆ ਹੈ। ਇਸੇ ਤਰ੍ਹਾਂ ਰਾਜਾਸਾਂਸੀ ਵਿੱਚ 13 ਵਾਰਡਾਂ ਲਈ 13 ਅਤੇ ਅਜਨਾਲਾ ਵਿੱਚ 2 ਵਾਰਡਾਂ ਲਈ 2 ਬੂਥ ਬਣਾਏ ਗਏ ਹਨ। ਕੁੱਲ ਮਿਲਾ ਕੇ ਜ਼ਿਲ੍ਹੇ ਦੇ 115 ਵਾਰਡਾਂ ਵਿੱਚ ਚੋਣਾਂ ਹੋਣਗੀਆਂ।
ਜਲੰਧਰ ਨਗਰ ਨਿਗਮ ਚੋਣਾਂ
ਜ਼ਿਲ੍ਹਾ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਨੇ ਜਲੰਧਰ ਵਿੱਚ ਨਗਰ ਨਿਗਮ ਚੋਣਾਂ ਨੂੰ ਸੁਚਾਰੂ ਅਤੇ ਨਿਰਵਿਘਨ ਢੰਗ ਨਾਲ ਕਰਵਾਉਣ ਲਈ ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ 3 ਲੱਖ, 54 ਹਜ਼ਾਰ, 159 ਪੁਰਸ਼, 3,29,188 ਮਹਿਲਾ ਅਤੇ 20 ਹੋਰਨਾਂ ਸਣੇ ਸ਼ਹਿਰ ਵਿੱਚ ਕੁੱਲ 6,83,367 ਵੋਟਰ ਹਨ। ਵੋਟਿੰਗ ਲਈ 677 ਪੋਲਿੰਗ ਬੂਥ ਬਣਾਏ ਗਏ ਹਨ। ਜਲੰਧਰ ਨਗਰ ਨਿਗਮ ਚੋਣਾਂ ਲਈ 380 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਵੋਟਿੰਗ ਪ੍ਰਕਿਰਿਆ ਮੁਕੰਮਲ ਕਰਰਵਾਉਣ ਲਈ ਕਰੀਬ 2000 ਸਟਾਫ ਮੌਜੂਦ ਰਹੇਗਾ।
ਨਗਰ ਨਿਗਮ ਚੋਣਾਂ (ETV Bharat) ਪਟਿਆਲਾ ਨਗਰ ਨਿਗਮ ਚੋਣਾਂ
ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਨੇ ਦੱਸਿਆ ਕਿ ਪਟਿਆਲਾ ਵਿਖੇ 1 ਤੋਂ 14 ਵਾਰਡਾਂ ਵਿੱਚ ਕੁੱਲ 57 ਹਜ਼ਾਰ, 836 ਵੋਟਰ ਹਨ, ਜਿਨ੍ਹਾਂ ਵਿੱਚ ਪੁਰਸ਼ ਵੋਟਰ 29,483 ਮਹਿਲਾ ਵੋਟਰ 28, 353 ਹਨ।
ਵਾਰਡ ਨੰਬਰ 15 ਤੋਂ 29, ਜਿਸ ਵਿਚੋਂ ਵਾਰਡ ਨੰਬਰ 17 ਨੂੰ ਛੱਡ ਕੇ 14 ਲੋਕੇਸ਼ਨ ਵਿੱਚ ਕੁੱਲ ਪੋਲਿੰਗ ਬੂਥ 63 ਸਥਾਪਤ ਕੀਤੇ ਗਏ। ਇੱਥੇ 39, 773 ਪੁਰਸ਼ ਅਤੇ 36,869 ਮਹਿਲਾ ਵੋਟਰ ਅਤੇ 5 ਟਰਾਂਸਜੈਂਡਰ ਵੋਟਰ ਹਨ। ਕੁੱਲ 76, 647 ਵੋਟਰ ਹਨ।
ਜਦਕਿ ਵਾਰਡ ਨੰਬਰ 30 ਤੋਂ 45 ਦੇ ਰਿਟਰਨਿੰਗ ਅਧਿਕਾਰੀ ਸਹਾਇਕ ਕਮਿਸ਼ਨਰ ਰਿਚਾ ਗੋਇਲ ਨੇ ਦੱਸਿਆ ਕਿ ਇਨ੍ਹਾਂ ਵਾਰਡਾਂ ਵਿੱਚ 32 ਪੋਲਿੰਗ ਬੂਥ ਹਨ ਅਤੇ ਇੱਥੇ ਮਰਦ ਵੋਟਰ 20,227 ਅਤੇ 18,881 ਮਹਿਲਾ ਵੋਟਰ ਤੇ ਟਰਾਂਸਜੈਂਡਰ ਵੋਟਰ 4 ਸਣੇ ਕੁੱਲ 39,112 ਵੋਟਰ ਹਨ।
ਇਸ ਤੋਂ ਇਲਾਵਾ ਵਾਰਡ ਨੰਬਰ 46 ਤੋਂ 60 ਦੇ ਰਿਟਰਨਿੰਗ ਅਧਿਕਾਰੀ ਤੇ ਐਸ.ਡੀ.ਐਮ. ਨਾਭਾ ਡਾ. ਇਸਮਤ ਵਿਜੇ ਸਿੰਘ ਨੇ ਦੱਸਿਆ ਕਿ ਇਨ੍ਹਾਂ ਵਾਰਡਾਂ ਵਿੱਚ 45 ਪੋਲਿੰਗ ਬੂਥ ਹਨ ਅਤੇ ਇੱਥੇ 27,438 ਮਰਦ, 26,384 ਮਹਿਲਾ ਤੇ 1 ਟਰਾਂਸਜੈਂਡਰ ਵੋਟਰ ਹਨ ਅਤੇ ਕੁੱਲ 53,822 ਵੋਟਰ ਹਨ।
ਫ਼ਗਵਾੜਾ ਨਗਰ ਨਿਗਮ ਚੋਣਾਂ
ਨਗਰ ਨਿਗਮ ਫਗਵਾੜਾ ਅਤੇ ਨਗਰ ਪੰਚਾਇਤ ਭੁਲੱਥ, ਬੇਗੋਵਾਲ, ਨਡਾਲਾ ਤੇ ਢਿਲਵਾਂ ਦੀਆਂ ਚੋਣਾਂ ਨੂੰ ਅਮਨ ਅਮਾਨ ਨਾਲ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਕਪੂਰਥਲਾ ਵਲੋਂ ਪੁਖਤਾ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ। ਨਗਰ ਨਗਰ ਫਗਵਾੜਾ ਵਿਖੇ 173 ਉਮੀਦਵਾਰਾਂ ਵੱਲੋਂ ਚੋਣ ਲੜੀ ਜਾ ਰਹੀ ਹੈ ਅਤੇ ਇਸੇ ਤਰ੍ਹਾਂ ਨਗਰ ਪੰਚਾਇਤ ਢਿਲਵਾਂ ਤੋਂ 22 ਉਮੀਦਵਾਰ, ਨਗਰ ਪੰਚਾਇਤ ਨਡਾਲਾ ਤੋਂ 29, ਨਗਰ ਪੰਚਾਇਤ ਭੁਲੱਥ ਤੋਂ 20 ਅਤੇ ਨਗਰ ਪੰਚਾਇਤ ਬੇਗੋਵਾਲ ਤੋਂ 34 ਉਮੀਦਵਾਰ ਚੋਣ ਮੈਦਾਨ ’ਚ ਹਨ।
ਨਗਰ ਨਿਗਮ ਚੋਣਾਂ (ETV Bharat) ਫ਼ਗਵਾੜਾ ਨਗਰ ਨਿਗਮ ਦੇ 50 ਵਾਰਡ ਲਈ 110 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ, ਜਿੱਥੇ 1,01,374 ਵੋਟਰਾਂ ਵੱਲੋਂ ਆਪਣੇ ਜ਼ਮਹੂਰੀ ਹੱਕ ਦੀ ਵਰਤੋਂ ਕਰਦਿਆ 173 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕੀਤਾ ਜਾਵੇਗਾ। ਇਨ੍ਹਾਂ ਵੋਟਰਾਂ ’ਚੋਂ 53,555 ਮਰਦ ਤੇ 47,812 ਮਹਿਲਾਵਾਂ ਹਨ। ਫਗਵਾੜਾ ਵਿਖੇ ਚੋਣਾਂ ਲਈ 110 ਪ੍ਰੀਜਾਇਡਿੰਗ ਅਫ਼ਸਰ ਤੇ 110 ਹੀ ਏ.ਪੀ.ਆਰ.ਓ ਤਾਇਨਾਤ ਕੀਤੇ ਗਏ ਹਨ। ਨਗਰ ਨਿਗਮ ਫਗਵਾੜਾ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਕੁੱਲ 158 ਪੋਲਿੰਗ ਬੂਥ ਸਥਾਪਿਤ ਕੀਤੇ ਹਨ। ਇਨ੍ਹਾਂ ਪੋਲਿੰਗ ਬੂਥਾਂ ਤੇ ਤਾਇਨਾਤ ਪੋਲਿੰਗ ਪਾਰਟੀਆਂ ’ਚ ਪ੍ਰੀਜਾਇਡਿੰਗ ਅਫਸਰ, ਇਕ ਅਲਟਰਨੇਟਿਵ ਪ੍ਰੀਜਾਇਡਿੰਗ ਅਫ਼ਸਰ ਅਤੇ 3 ਪੋਲਿੰਗ ਅਫ਼ਸਰਾਂ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਰਾਜ ਚੋਣ ਕਮਿਸ਼ਨ ਦੇ ਅਧਿਕਾਰਤ ਬੁਲਾਰੇ ਨੇ ਅੱਗੇ ਦੱਸਿਆ ਕਿ ਇਹ ਆਬਜ਼ਰਵਰ ਚੋਣਾਂ, ਚੋਣਾਂ ਸਬੰਧੀ ਸ਼ਿਕਾਇਤਾਂ, ਵੱਖ-ਵੱਖ ਚੋਣ ਸਮੱਗਰੀ, ਈ.ਵੀ.ਐਮ. ਦੇ ਸੰਚਾਲਨ , ਪੋਲਿੰਗ ਸਟਾਫ਼ ਦੀ ਸਿਖਲਾਈ, ਆਦਰਸ਼ ਚੋਣ ਜ਼ਾਬਤੇ ਦੇ ਲਾਗੂਕਰਨ, ਵੀਡੀਓਗ੍ਰਾਫੀ/ਸੀ.ਸੀ.ਟੀ.ਵੀ. ਦੇ ਪ੍ਰਬੰਧ ਆਦਿ ਦੇ ਸਬੰਧ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਅਮਨ-ਕਾਨੂੰਨ ਦੇ ਪ੍ਰਬੰਧਾਂ ਦੀ ਸਮੀਖਿਆ ਕਰਨਗੇ। ਜ਼ਿਕਰਯੋਗ ਹੈ ਕਿ ਇਹ ਸੂਚਨਾ ਆਮ ਜਨਤਾ ਅਤੇ ਉਮੀਦਵਾਰਾਂ ਦੀ ਜਾਣਕਾਰੀ ਲਈ ਜਾਰੀ ਕੀਤੀ ਗਈ ਹੈ।