ਲੁਧਿਆਣਾ:ਨਗਰ ਨਿਗਮ ਚੋਣਾਂ ਨੂੰ ਲੈ ਕੇ ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ। ਅੱਜ ਸ਼ਾਮ 4 ਵਜੇ ਤੋਂ ਬਾਅਦ ਖੁੱਲ੍ਹਾ ਪ੍ਰਚਾਰ ਰੁਕ ਜਾਵੇਗਾ ਅਤੇ ਉਮੀਦਵਾਰ ਸਿਰਫ ਲੋਕਾਂ ਦੇ ਘਰ ਘਰ ਜਾ ਕੇ ਹੀ ਵੋਟ ਮੰਗ ਸਕਣਗੇ। 21 ਤਰੀਕ ਨੂੰ ਸਵੇਰੇ 7 ਵਜੇ ਤੋਂ ਵੋਟਿੰਗ ਸ਼ੁਰੂ ਹੋ ਜਾਵੇਗੀ ਅਤੇ 4 ਵਜੇ ਤੱਕ ਜਾਰੀ ਰਹੇਗੀ। ਚੋਣ ਪ੍ਰਚਾਰ ਦੇ ਆਖਰੀ ਦਿਨ ਲੁਧਿਆਣਾ ਭਗਵੰਤ ਮਾਨ ਵੱਲੋਂ ਆੜਤੀ ਚੌਂਕ ਤੋਂ ਲੈ ਕੇ ਘੁਮਾਰ ਮੰਡੀ ਰੋਡ ਸ਼ੋ ਕੱਢਿਆ ਗਿਆ। ਇਸ ਦੌਰਾਨ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਲੁਧਿਆਣਾ ਮੇਰੀ ਕਰਮ ਭੂਮੀ ਹੈ ਲੁਧਿਆਣੇ ਦਾ ਉਹਨਾਂ ਨੂੰ ਚੱਪਾ ਚੱਪਾ ਪਤਾ ਹੈ ਉਹਨਾਂ ਕਿਹਾ ਕਿ 21 ਤਰੀਕ ਨੂੰ ਜੇਕਰ ਲੋਕ ਝਾੜੂ ਦਾ ਬਟਨ ਦੱਬਣਗੇ ਤਾਂ ਸਿਰਫ ਚਾੜੂ ਚੱਲੇਗਾ ਨਹੀਂ ਸਗੋਂ ਬਾਅਦ ਦੇ ਵਿੱਚ ਅਸਲੀ ਝਾੜੂ ਵੀ ਚੱਲੇਗਾ।
ਚੋਣ ਪ੍ਰਚਾਰ ਦੇ ਆਖਰੀ ਦਿਨ ਸੀਐੱਮ ਪੰਜਾਬ ਕਰ ਰਹੇ ਪ੍ਰਚਾਰ (ETV BHARAT PUNJAB (ਪੱਤਰਕਾਰ, ਲੁਧਿਆਣਾ)) ਲੁਧਿਆਣਾ ਦੀ ਨੁਹਾਰ ਬਦਲੇਗੀ
ਸੀਐੱਮ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਜਿੱਤ ਨਾਲ ਲੁਧਿਆਣਾ ਦੀ ਨੁਹਾਰ ਬਦਲੇਗੀ। ਉਹਨਾਂ ਕਿਹਾ ਕਿ ਜੇਕਰ ਵਿਰੋਧੀ ਪਾਰਟੀਆਂ ਵਾਲੇ ਤੁਹਾਨੂੰ ਪੈਸੇ ਦੇਣ ਆਉਂਦੇ ਹਨ ਤਾਂ ਤੁਸੀਂ ਜੇਬਾਂ ਦੇ ਵਿੱਚ ਪਾ ਲੈਣਾ ਮਨਾ ਨਾ ਕਰਨਾ ਉਹਨਾਂ ਨੇ ਬਥੇਰੇ ਪੈਸੇ ਇਕੱਠੇ ਕੀਤੇ ਹਨ। ਉੱਥੇ ਹੀ ਉਹਨਾਂ ਕਿਹਾ ਕਿ ਦਿੱਲੀ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਫਰਵਰੀ ਤੋਂ ਬਾਅਦ ਬਣਨ ਜਾ ਰਹੀ ਹੈ। ਦਿੱਲੀ ਵਿੱਚ ਚੌਥੀ ਵਾਰ ਸਰਕਾਰ ਬਣੇਗੀ ਅਤੇ ਸਾਨੂੰ ਪੂਰੀ ਉਮੀਦ ਹੈ ਕਿ ਇੱਥੇ ਵੀ 21 ਤਰੀਕ ਨੂੰ ਨਗਰ ਨਿਗਮਾਂ ਦੇ ਵਿੱਚ ਅਤੇ ਨਗਰ ਕੌਂਸਲਾਂ ਦੇ ਵਿੱਚ ਹੂੰਝਾ ਫਿਰ ਜਿੱਤ ਉਹ ਪ੍ਰਾਪਤ ਕਰਨਗੇ।
ਭਗਵੰਤ ਮਾਨ,ਸੀਐੱਮ, ਪੰਜਾਬ (ETV BHARAT PUNJAB (ਪੱਤਰਕਾਰ, ਲੁਧਿਆਣਾ)) ਹਰ ਵਰਗ ਦੇ ਲੋਕ ਖੁਸ਼
ਭਗਵੰਤ ਮਾਨ ਨੇ ਕਿਹਾ ਕਿ ਅਸੀਂ 90% ਲੋਕਾਂ ਦੇ ਬਿਜਲੀ ਦੇ ਬਿੱਲ ਖਤਮ ਕਰ ਦਿੱਤੇ ਹਨ, ਵਪਾਰੀਆਂ ਲਈ ਕੰਮ ਕਰਨ ਦਾ ਮਹੌਲ ਸਿਰਜਿਆ ਹੈ। ਹਰ ਵਰਗ ਸਰਕਾਰ ਤੋਂ ਖੁਸ਼ ਹੈ। ਕਿਸਾਨਾਂ ਤੱਕ ਬਿਜਲੀ ਪਹੁੰਚ ਰਹੀ ਹੈ। ਹੁਣ ਦਿਨ ਦੇ ਵਿੱਚ ਵੀ ਮੋਟਰਾਂ ਤੱਕ ਬਿਜਲੀ ਆਉਂਦੀ ਹੈ। ਉਹਨਾਂ ਕਿਹਾ ਕਿ ਲੋਕ ਕੰਮਾਂ ਤੋਂ ਖੁਸ਼ ਹਨ ਅਤੇ ਸਾਨੂੰ ਪੂਰੀ ਉਮੀਦ ਹੈ ਕਿ ਸਾਰੇ ਹੀ ਲੋਕ ਸਾਡੇ ਹੱਕ ਦੇ ਵਿੱਚ ਭੁਗਤਣਗੇ।
ਅਮਨ ਅਰੋੜਾ, ਪ੍ਰਧਾਨ,'ਆਪ',ਪੰਜਾਬ (ETV BHARAT PUNJAB (ਪੱਤਰਕਾਰ, ਲੁਧਿਆਣਾ)) ਲੁਧਿਆਣਾ ਦੇ ਵਾਰਡ ਨੰਬਰ 72 ਦੇ ਉਮੀਦਵਾਰ ਨਾਲ ਸਾਡੀ ਟੀਮ ਵੱਲੋਂ ਖਾਸ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜਦੋਂ ਵੀ ਕੋਈ ਵੱਡਾ ਲੀਡਰ ਆਉਂਦਾ ਹੈ ਤਾਂ ਲੋਕਾਂ ਉੱਤੇ ਇਸ ਦਾ ਪ੍ਰਭਾਵ ਪੈਂਦਾ ਹੈ। ਉਹਨਾਂ ਕਿਹਾ ਕਿ ਲੋਕਾਂ ਦੀ ਕੀਤੀ ਹੋਈ ਸੇਵਾ ਦੇ ਅਧਾਰ ਉੱਤੇ ਉਹ ਲੋਕਾਂ ਦੀ ਕਚਹਿਰੀ ਦੇ ਵਿੱਚੋਂ ਉਤਰ ਰਹੇ ਹਨ। ਕਪਿਲ ਕੁਮਾਰ ਸੋਨੂ ਨੇ ਦੱਸਿਆ ਕਿ ਭਾਵੇਂ ਅੱਜ ਅਮਰਿੰਦਰ ਰਾਜਾ ਵੜਿੰਗ, ਬਿਕਰਮ ਮਜੀਠੀਆ ਅਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਵੀ ਚੋਣ ਮੈਦਾਨ ਵਿੱਚ ਹਨ ਪਰ ਮੁੱਖ ਮੰਤਰੀ ਅਹੁਦੇ ਦੀ ਵੱਖਰੀ ਗੱਲ ਹੈ।
ਚੋਣ ਪ੍ਰਚਾਰ ਦੇ ਆਖਰੀ ਦਿਨ ਸੀਐੱਮ ਪੰਜਾਬ ਕਰ ਰਹੇ ਪ੍ਰਚਾਰ (ETV BHARAT PUNJAB (ਪੱਤਰਕਾਰ, ਲੁਧਿਆਣਾ))
ਕਰੀਬ 77 ਸਾਲ ਬਾਅਦ ਦੇਖਿਆ ਆਪਣਾ ਜੱਦੀ ਪਿੰਡ, ਹਵੇਲੀ ਤੇ ਪਿੰਡ ਦੀਆਂ ਗਲੀਆਂ, 90 ਸਾਲਾਂ ਖੁਰਸ਼ੀਦ ਨੇ ਕਿਹਾ- 'ਮੇਰਾ ਹੱਜ ਹੋ ਗਿਆ ...'
ਡੱਲੇਵਾਲ ਦੀ ਵਿਗੜਦੀ ਸਿਹਤ ਤੋਂ ਫ਼ਿਕਰਮੰਦ ਸੁਪਰੀਮ ਕੋਰਟ, ਕਿਸਾਨਾਂ ਦੇ ਮੁੱਦੇ 'ਤੇ ਅੱਜ ਹੋਵੇਗੀ ਸੁਣਵਾਈ
'ਪਟਿਆਲਾ ਵਿੱਚ 'ਆਪ' ਦੀ ਗੁੰਡਾਗਰਦੀ', ਪਰਨੀਤ ਕੌਰ ਨੇ 'ਆਪ' ਵਲੋਂ ਕੀਤੀ ਜਾ ਰਹੀ ਦਹਿਸ਼ਤਗਰਦੀ ਦੀ ਕੀਤੀ ਨਿੰਦਾ