ਜਲੰਧਰ: ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਕਿਸਾਨਾਂ ਅਤੇ ਕਾਂਗਰਸ ਨੂੰ ਲੈ ਕੇ ਬਿਆਬਾਜੀ ਕਰਦੇ ਨਜ਼ਰ ਆਏ। ਇਸ ਮੌਕੇ ਉਨ੍ਹਾਂ ਨੇ ਜਿੱਥੇ ਕਿਸਾਨ ਲੀਡਰਾਂ ਉੱਤੇ ਨਿਸ਼ਾਨੇ ਸਾਧੇ, ਉੱਥੇ ਹੀ ਕਾਂਗਰਸ ਉੱਤੇ ਵੀ ਤੰਜ ਕੱਸਦੇ ਨਜ਼ਰ ਆਏ। ਇਸ ਮੌਕੇ ਉਨ੍ਹਾਂ ਕਿਹਾ ਕਿ ਭਾਜਪਾ ਨੇ ਹਰਿਆਣਾ ਵਿੱਚ ਵੱਡੀ ਜਿੱਤ ਹਾਸਿਲ ਕੀਤੀ ਹੈ। ਹੁਣ 2027 ਵਿੱਚ ਪੰਜਾਬ 'ਚ ਵੀ ਭਾਜਪਾ ਨੂੰ ਲੈ ਕੇ ਆਉਣਾ ਹੈ। ਭਾਜਪਾ ਅਸੀਂ ਲੋਕਾਂ ਲਈ ਲੈ ਕੇ ਆਉਣੀ ਹੈ।
ਕਿਸਾਨ ਲੀਡਰਾਂ 'ਤੇ ਰਵਨੀਤ ਬਿੱਟੂ ਦਾ ਬਿਆਨ (Etv Bharat (ਪੱਤਰਕਾਰ, ਜਲੰਧਰ)) 'ਪੰਜਾਬ ਨੂੰ ਬਰਬਾਦ ਕਰ ਰਹੇ ਕਿਸਾਨ ਲੀਡਰ'
ਰਵਨੀਤ ਬਿੱਟੂ ਨੇ ਕਿਹਾ ਕਿ ਹਰਿਆਣਾ ਦੇ ਬਾਰਡਰਾਂ 'ਤੇ ਕਿਸਾਨ ਲੀਡਰ ਧਰਨਾ ਲਾਈ ਬੈਠੇ ਹਨ। ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਜਿਹੜੇ ਆਪਣੇ ਆਪ ਨੂੰ ਕਿਸਾਨ ਲੀਡਰ ਕਹਾਉਂਦੇ ਹਨ, ਉਹ ਪੰਜਾਬ ਨੂੰ ਬਰਬਾਦ ਕਰ ਰਹੇ ਹਨ। ਕਦੇ ਅਸੀਂ ਸ਼ੰਭੂ ਉੱਤੇ ਬੈਠ ਰਹੇ ਤੇ ਕਦੇ ਟਿਕਰੀ ਉੱਤੇ ਬੈਠ ਰਹੇ, ਪਰ ਵੋਟ ਇਨ੍ਹਾਂ ਨੂੰ ਇੱਕ ਵੀ ਨਹੀਂ ਪਾਉਂਦਾ।ਉਨ੍ਹਾਂ ਕਿਹਾ ਕਿ ਮੰਡੀਆਂ ਚੋਂ ਫਸਲਾਂ ਚੁਕਾਉਣ ਲਈ ਕੇਂਦਰ ਸਰਕਾਰ ਪੈਸਾ ਭੇਜ ਚੁੱਕੀ ਹੈ, ਪਰ ਕਿਸਾਨ ਲੀਡਰਾਂ ਕਰਕੇ ਕਿਸਾਨ ਵਿਚਾਰੇ ਮੰਡੀਆਂ ਵਿੱਚ ਰੁਲ ਰਹੇ ਹਨ। ਜੋ ਕਿਸਾਨ ਅੱਜ ਮੰਡੀਆਂ ਵਿੱਚ ਰੁੱਲ ਰਹੇ ਹਨ, ਉਨ੍ਹਾਂ ਦੀਆਂ ਫਸਲਾਂ ਕਿਸਾਨ ਲੀਡਰਾਂ ਨੂੰ ਹੁਣ ਆਪ ਮੰਡੀਆਂ ਵਿਚੋਂ ਜਾ ਕੇ ਚੁਕਾਉਣਾ ਪਵੇਗਾ।
ਕਾਂਗਰਸ ਉੱਤੇ ਤੰਜ- 'ਜਲੇਬੀ ਵਾਲੀ ਫੈਕਟਰੀ ਲੱਭੋ'
ਬਿੱਟੂ ਨੇ ਕਾਂਗਰਸ 'ਤੇ ਹਮਲਾ ਬੋਲਦਿਆ ਕਿਹਾ ਕਿ ਇਹ ਕੇਂਦਰ ਦੀ ਸਰਕਾਰ ਉੱਤੇ ਸਵਾਲ ਚੁੱਕਦੇ ਹਨ ਅਤੇ ਆਪ ਧੜੇਬਾਜ਼ੀਆਂ ਵਿੱਚ ਵੰਡੇ ਹੋਏ ਹਨ। ਬਿੱਟੂ ਨੇ ਕਿਹਾ ਕਿ ਕਾਂਗਰਸ ਜਲੇਬੀ ਵਾਲੀ ਕੋਈ ਫੈਕਟਰੀ ਲੱਭ ਲੈਣ, ਜੋ ਮੇਰੇ ਅਤੇ ਭਾਜਪਾ ਦੇ ਕੰਮਾਂ ਉੱਤੇ ਸਵਾਲ ਚੱਕਦੇ ਹਨ, ਹੁਣ ਉਨ੍ਹਾਂ ਨੂੰ ਪੁੱਛ ਕੇ ਥੋੜੀ ਅਸੀਂ ਕੰਮ ਕਰਾਂਗੇ। ਮੋਦੀ ਦੀ ਤੀਜੀ ਵਾਰ ਸਰਕਾਰ ਬਣੀ ਹੈ, ਲੋਕਾਂ ਨੇ ਬਣਾਈ ਹੈ, ਕੰਮ ਹੋ ਰਹੇ ਹਨ ਤਾਂ ਭਾਜਪਾ ਨੇ ਤੀਜੀ ਵਾਰ ਸਰਕਾਰ ਬਣਾਈ ਹੈ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਕਾਂਗਰਸ ਸਿਮਟ ਕੇ 6 ਸੀਟਾਂ ਉੱਤੇ ਰਹਿ ਗਈ ਹੈ, ਭਾਜਪਾ ਨੇ ਸਫਾਇਆ ਕਰ ਦਿੱਤਾ ਹੈ।
ਰਾਜ ਕੁਮਾਰ ਵੇਰਕਾ ਦੀ ਪ੍ਰਤੀਕਿਰਿਆ (Etv Bharat) 'ਬਿੱਟੂ ਪਹਿਲਾਂ ਆਪਣੇ ਆਪ ਨੂੰ ਸੁਧਾਰੇ'
ਰਵਨੀਤ ਸਿੰਘ ਬਿੱਟੂ ਦੇ ਵੱਲੋਂ ਕਿਸਾਨਾਂ ਉੱਤੇ ਦਿੱਤੇ ਬਿਆਨ ਨੂੰ ਲੈ ਕੇ ਕਾਂਗਰਸੀ ਆਗੂ ਰਾਜਕੁਮਾਰ ਵੇਰਕਾ ਵੀ ਰਵਨੀਤ ਸਿੰਘ ਬਿੱਟੂ ਉੱਤੇ ਭੜਕੇ। ਰਾਜਕੁਮਾਰ ਵੇਰਕਾ ਨੇ ਕਿਹਾ ਰਵਨੀਤ ਬਿੱਟੂ ਵਾਰ-ਵਾਰ ਨਫਰਤ ਭਰੀਆਂ ਗੱਲਾਂ ਕਰ ਰਿਹਾ ਹੈ। ਅੱਜ ਉਹ ਕਿਸਾਨਾਂ ਨੂੰ ਗਾਲਾਂ ਕੱਢ ਰਹੇ, ਕਿਸਾਨਾਂ ਦੇ ਖਿਲਾਫ ਬੋਲ ਰਹੇ ਅਤੇ ਦੂਜੇ ਪਾਸੇ ਇਹ ਚਰਚਾ ਚਲ ਰਹੀ ਹੈ, ਕਿ ਬਿੱਟੂ ਨੂੰ ਬੀਜੇਪੀ ਪੰਜਾਬ ਦਾ ਪ੍ਰਧਾਨ ਬਣਾਇਆ ਜਾ ਸਕਦਾ ਹੈ, ਪਰ ਇਹੋ ਜਿਹੇ ਨੈਗੇਟਿਵ ਆਦਮੀ ਨੂੰ ਪ੍ਰਧਾਨ ਬਣਾ ਕੇ ਅਸੀਂ ਕੀ ਲੈਣਾ। ਇਸ ਨਾਲ ਪੰਜਾਬ ਵਿੱਚ ਨਫ਼ਰਤ ਤੇ ਦਹਿਸ਼ਤ ਦਾ ਮਾਹੌਲ ਪੈਦਾ ਹੋਵੇਗਾ ਅਤੇ ਪੰਜਾਬ ਵਿੱਚ ਆਪਸੀ ਭਾਈਚਾਰ ਸਾਂਝ ਟੁੱਟ ਜਾਵੇਗੀ। ਇਸ ਲਈ ਬਿੱਟੂ ਨੂੰ ਚਾਹੀਦਾ ਕਿ ਪਹਿਲਾਂ ਆਪਣੀਆਂ ਗਲਤ ਆਦਤਾਂ ਠੀਕ ਕਰੇ।