ਪੰਜਾਬ

punjab

ETV Bharat / photos

ਬਿੱਗ ਬੌਸ 17 ਦੇ ਚੋਟੀ ਦੇ 5 ਫਾਈਨਲਿਸਟ, ਮਜ਼ਬੂਤ ਪ੍ਰਤੀਯੋਗੀਆਂ ਦੀ ਲਿਸਟ 'ਚ ਸ਼ਾਮਿਲ ਹੈ ਪੰਜਾਬ ਦਾ ਇਹ ਗੱਭਰੂ - Top 5 Finalists

ਬਿੱਗ ਬੌਸ 17 ਹੁਣ ਤੇਜ਼ੀ ਨਾਲ ਫਿਨਾਲੇ ਵੱਲ ਵੱਧ ਰਿਹਾ ਹੈ। ਸ਼ੋਅ ਦੇ ਫਿਨਾਲੇ 'ਚ ਕੁਝ ਹੀ ਦਿਨ ਬਚੇ ਹਨ। ਅਜਿਹੇ 'ਚ ਪ੍ਰਸ਼ੰਸਕ ਵਿਜੇਤਾ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਹੁਣ ਸ਼ੋਅ ਦੇ 5 ਫਾਈਨਲਿਸਟ ਅੰਕਿਤਾ ਲੋਖੰਡੇ, ਮੁਨੱਵਰ ਫਾਰੂਕੀ, ਅਰੁਣ ਮਾਸ਼ੈੱਟੀ, ਮੰਨਾਰਾ ਚੋਪੜਾ ਅਤੇ ਅਭਿਸ਼ੇਕ ਕੁਮਾਰ ਬਚੇ ਹਨ।

By ETV Bharat Punjabi Team

Published : Jan 23, 2024, 5:21 PM IST

ਮੁਨੱਵਰ ਫਾਰੂਕੀ ਇਸ ਸ਼ੋਅ ਦੇ ਮਜ਼ਬੂਤ ਪ੍ਰਤੀਯੋਗੀਆਂ ਵਿੱਚੋਂ ਇੱਕ ਹਨ।
ਮੁਨੱਵਰ ਫਾਰੂਕੀ ਪੇਸ਼ੇ ਵਜੋਂ ਇੱਕ ਸਟੈਂਡਅੱਪ ਕਾਮੇਡੀਅਨ ਅਤੇ ਰੈਪਰ ਹਨ। ਇਸ ਤੋਂ ਇਲਾਵਾ ਉਹ ਲੌਕਅੱਪ ਸੀਜ਼ਨ 1 ਦਾ ਵਿਜੇਤਾ ਵੀ ਹਨ।
ਅਭਿਸ਼ੇਕ ਕੁਮਾਰ ਇੱਕ ਟੀਵੀ ਅਦਾਕਾਰ ਹੈ, ਇਸ ਤੋਂ ਇਲਾਵਾ ਅਭਿਸ਼ੇਕ ਨੂੰ ਕਾਫੀ ਸਾਰੀਆਂ ਮਿਊਜ਼ਿਕ ਵੀਡੀਓਜ਼ ਵਿੱਚ ਵੀ ਦੇਖਿਆ ਗਿਆ ਹੈ।
ਅਭਿਸ਼ੇਕ ਇਸ ਸ਼ੋਅ ਦੇ ਮਜ਼ਬੂਤ ਪ੍ਰਤੀਯੋਗੀਆਂ ਵਿੱਚੋਂ ਇੱਕ ਹਨ, ਤੁਹਾਡੇ ਵਿੱਚੋਂ ਬਹੁਤਿਆਂ ਨੂੰ ਪਤਾ ਨਹੀਂ ਹੋਵੇਗਾ ਕਿ ਅਭਿਸ਼ੇਕ ਪੰਜਾਬ ਦੇ ਰਹਿਣ ਵਾਲੇ ਹਨ।
ਮੰਨਾਰਾ ਚੋਪੜਾ ਇਸ ਸ਼ੋਅ ਦੀ ਕਾਫੀ ਮਸ਼ਹੂਰ ਪ੍ਰਤੀਯੋਗੀ ਹੈ।
ਮੰਨਾਰਾ ਚੋਪੜਾ ਗਲੋਬਲ ਸਟਾਰ ਪ੍ਰਿਅੰਕਾ ਚੋਪੜਾ ਦੀ ਚਚੇਰੀ ਭੈਣ ਹੈ।
ਅੰਕਿਤਾ ਲੋਖੰਡੇ ਕਿਸੇ ਜਾਣ-ਪਹਿਚਾਣ ਦੀ ਮਹਿਤਾਜ਼ ਨਹੀਂ ਹੈ।
ਅੰਕਿਤਾ ਲੋਖੰਡੇ ਇਸ ਸ਼ੋਅ ਵਿੱਚ ਆਪਣੇ ਰਿਸ਼ਤੇ ਨੂੰ ਲੈ ਕੇ ਕਾਫੀ ਚਰਚਾ ਦਾ ਵਿਸ਼ਾ ਬਣੀ ਰਹੀ ਹੈ।
ਅਰੁਣ ਸ਼੍ਰੀਕਾਂਤ ਮਾਸ਼ੈੱਟੀ ਇੱਕ ਪ੍ਰਸਿੱਧ ਹੈਦਰਾਬਾਦੀ YouTuber ਹੈ।

ABOUT THE AUTHOR

...view details