ਅੱਜ ਕੱਲ੍ਹ ਬਹੁਤ ਸਾਰੇ ਲੋਕਾਂ ਦੇ ਘਰਾਂ ਵਿੱਚ ਟਾਈਲਾਂ ਲੱਗੀਆਂ ਹੋਈਆਂ ਹਨ, ਜੋ ਘਰ ਦੀ ਖੂਬਸੂਰਤੀ ਨੂੰ ਵਧਾਉਂਦੀਆਂ ਹਨ। ਪਰ, ਟਾਈਲਾਂ ਵਿੱਚ ਗੰਦਗੀ ਆਸਾਨੀ ਨਾਲ ਫਸ ਜਾਂਦੀ ਹੈ, ਜਿਸਨੂੰ ਬਾਹਰ ਕੱਢਣਾ ਮੁਸ਼ਕਿਲ ਹੋ ਜਾਂਦਾ ਹੈ। ਇਸ ਕਰਕੇ ਟਾਈਲਾਂ ਦੀ ਖੂਬਸੂਰਤੀ ਖਰਾਬ ਹੋ ਜਾਂਦੀ ਹੈ ਅਤੇ ਨਵੀਆਂ ਟਾਈਲਾਂ ਪੁਰਾਣੀਆਂ ਲੱਗਣ ਲੱਗ ਜਾਂਦੀਆਂ ਹਨ। ਹਾਲਾਂਕਿ, ਮਾਹਿਰਾਂ ਦਾ ਕਹਿਣਾ ਹੈ ਕਿ ਟਾਈਲਾਂ ਦੇ ਵਿਚਕਾਰ ਜਮ੍ਹਾਂ ਗੰਦਗੀ ਨੂੰ ਕੁਝ ਨੁਸਖਿਆਂ ਨਾਲ ਦੂਰ ਕੀਤਾ ਜਾ ਸਕਦਾ ਹੈ। ਇਹ ਨੁਸਖੇ ਗੰਦਗੀ ਨੂੰ ਦੂਰ ਰੱਖਣਗੇ ਅਤੇ ਟਾਈਲਾਂ ਨੂੰ ਚਮਕਾ ਦੇਣਗੇ।
ਟਾਈਲਾਂ ਨੂੰ ਚਮਕਾਉਣ ਦੇ ਨੁਸਖੇ
ਸਿਰਕਾ ਅਤੇ ਪਾਣੀ: ਟਾਈਲਾਂ ਨੂੰ ਸਾਫ ਕਰਨ ਲਈ ਸਭ ਤੋਂ ਪਹਿਲਾ ਕੋਸਾ ਪਾਣੀ ਲਓ ਅਤੇ ਫਿਰ ਇਸ 'ਚ ਸਿਰਕੇ ਨੂੰ ਪਾ ਕੇ ਮਿਸ਼ਰਣ ਬਣਾ ਲਓ। ਫਿਰ ਇਸ ਮਿਸ਼ਰਣ ਨੂੰ ਇੱਕ ਸਪਰੇਅ ਬੋਤਲ ਵਿੱਚ ਪਾਓ ਅਤੇ ਟਾਈਲਾਂ ਦੇ ਵਿਚਕਾਰ ਜਿੱਥੇ ਗੰਦਗੀ ਇਕੱਠੀ ਹੋਈ ਹੈ, ਉੱਥੇ ਥੋੜ੍ਹਾ ਜਿਹਾ ਸਪਰੇਅ ਕਰੋ। 5 ਮਿੰਟ ਬਾਅਦ ਬੁਰਸ਼ ਨਾਲ ਗੰਦਗੀ ਨੂੰ ਸਾਫ਼ ਕਰੋ। ਇਸ ਤਰ੍ਹਾਂ ਗੰਦਗੀ ਸਾਫ ਹੋ ਜਾਵੇਗੀ।