ਪੰਜਾਬ

punjab

ETV Bharat / lifestyle

ਸਵੇਰ ਦੇ ਸਮੇਂ ਨਾਸ਼ਤੇ 'ਚ ਨਹੀਂ ਖਾਣੀਆਂ ਚਾਹੀਦੀਆਂ ਇਹ 5 ਚੀਜ਼ਾਂ, ਕਈ ਸਮੱਸਿਆਵਾਂ ਦਾ ਹੋ ਸਕਦਾ ਹੈ ਡਰ! ਜਾਣ ਲਓ ਦਿਨ ਦੀ ਸ਼ੁਰੂਆਤ ਕਿਵੇਂ ਕਰਨੀ ਹੈ? - BREAKFAST FOODS TO AVOID

ਸਿਹਤੰਦ ਰਹਿਣ ਲਈ ਸਵੇਰ ਦਾ ਨਾਸ਼ਤਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਲਈ ਸਵੇਰ ਦਾ ਭੋਜਨ ਖਾਣਾ ਕਦੇ ਨਾ ਛੱਡੋ।

BREAKFAST FOODS TO AVOID
BREAKFAST FOODS TO AVOID (Getty Images)

By ETV Bharat Lifestyle Team

Published : Dec 20, 2024, 1:03 PM IST

ਸਵੇਰ ਦਾ ਭੋਜਨ ਖਾਣਾ ਬਹੁਤ ਜ਼ਰੂਰੀ ਹੈ। ਸਵੇਰ ਦੇ ਭੋਜਨ 'ਤੇ ਹੀ ਸਾਡਾ ਸਾਰਾ ਦਿਨ ਨਿਰਭਰ ਕਰਦਾ ਹੈ। ਇਸ ਲਈ ਸਵੇਰ ਦੇ ਸਮੇਂ ਭੋਜਨ 'ਚ ਕੀ ਖਾਣਾ ਹੈ ਅਤੇ ਕਿਹੜੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਹੈ, ਇਸ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਸਵੇਰ ਦੇ ਸਮੇਂ ਖਾਧੀ ਗਲਤ ਖੁਰਾਕ ਕਾਰਨ ਤੁਸੀਂ ਕਈ ਸਿਹਤ ਸਮੱਸਿਆਵਾਂ ਦਾ ਸ਼ਿਕਾਰ ਵੀ ਹੋ ਸਕਦੇ ਹਨ। ਇਸ ਲਈ ਸਹੀਂ ਖੁਰਾਕ ਖਾਣਾ ਬਹੁਤ ਜ਼ਰੂਰੀ ਹੈ।

ਪੋਸ਼ਣ ਵਿਗਿਆਨੀ ਵਸੁਧਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਦੱਸਿਆ ਹੈ ਕਿ ਸਵੇਰ ਦੇ ਸਮੇਂ ਕਿਹੜੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਇਨ੍ਹਾਂ ਭੋਜਨਾਂ ਤੋਂ ਪਰਹੇਜ਼ ਨਹੀਂ ਕਰੋਗੇ ਤਾਂ ਤੁਹਾਡੇ ਪਾਚਨ ਅਤੇ ਊਰਜਾ ਦੇ ਪੱਧਰਾਂ 'ਚ ਖਰਾਬੀ ਹੋ ਸਕਦੀ ਹੈ।

ਸਵੇਰ ਦੇ ਭੋਜਨ 'ਚ ਨਾ ਖਾਓ ਇਹ 5 ਚੀਜ਼ਾਂ

  1. ਖੱਟੇ ਫਲ: ਖੱਟੇ ਫਲ ਵਿਟਾਮਿਨ ਸੀ ਨਾਲ ਭਰਪੂਰ ਹੋਣ ਦੇ ਬਾਵਜੂਦ ਤੁਹਾਡੇ ਪੇਟ ਦੀ ਪਰਤ ਨੂੰ ਪਰੇਸ਼ਾਨ ਕਰ ਸਕਦੇ ਹਨ, ਜਿਸ ਨਾਲ ਦਿਲ ਵਿੱਚ ਜਲਨ, ਐਸੀਡਿਟੀ ਜਾਂ ਪਾਚਨ ਵਿੱਚ ਪਰੇਸ਼ਾਨੀ ਹੋ ਸਕਦੀ ਹੈ।
  2. ਕੌਫੀ: ਖਾਲੀ ਪੇਟ ਕੌਫੀ ਪੀਣ ਨਾਲ ਤਣਾਅ ਵਾਲਾ ਹਾਰਮੋਨ ਵਧਦਾ ਹੈ, ਜਿਸ ਨਾਲ ਤੁਸੀਂ ਘਬਰਾਹਟ ਅਤੇ ਚਿੰਤਾ ਮਹਿਸੂਸ ਕਰ ਸਕਦੇ ਹੋ।
  3. ਮਿੱਠੇ ਵਾਲੇ ਅਨਾਜ: ਮਿੱਠੇ ਵਾਲੇ ਅਨਾਜ ਬਲੱਡ ਸ਼ੂਗਰ ਦੇ ਵਾਧੇ ਦਾ ਕਾਰਨ ਬਣਦੇ ਹਨ, ਜਿਸ ਕਾਰਨ ਇਸ 'ਚ ਗਿਰਾਵਟ ਆਉਂਦੀ ਹੈ, ਜੋ ਘੱਟ ਊਰਜਾ ਅਤੇ ਮੂਡ 'ਚ ਉਤਰਾਅ-ਚੜਾਅ ਦਾ ਕਾਰਨ ਬਣਦਾ ਹੈ।
  4. ਪੇਸਟਰੀ: ਪੇਸਟਰੀ ਸੁਆਦੀ ਹੁੰਦੀ ਹੈ ਅਤੇ ਕਈ ਲੋਕ ਇਸਨੂੰ ਪਸੰਦ ਕਰਦੇ ਹਨ ਪਰ ਇਹ ਬਲੱਡ ਸ਼ੂਗਰ ਦੇ ਵਾਧੇ ਦਾ ਕਾਰਨ ਬਣ ਸਕਦੀ ਹੈ, ਜੋ ਤੁਹਾਨੂੰ ਬਾਅਦ ਵਿੱਚ ਸੁਸਤੀ ਮਹਿਸੂਸ ਕਰਵਾ ਸਕਦੀ ਹੈ। ਇਸ ਦੀ ਬਜਾਏ ਪੂਰੇ ਅਨਾਜ ਦੀ ਚੋਣ ਕਰੋ!
  5. ਕੋਲਡ ਡਰਿੰਕਸ ਜਾਂ ਆਈਸ ਕਰੀਮ: ਕੋਲਡ ਡਰਿੰਕਸ ਜਾਂ ਆਈਸ ਕਰੀਮ ਤੁਹਾਡੀ ਪਾਚਨ ਪ੍ਰਣਾਲੀ ਨੂੰ ਖਰਾਬ ਕਰ ਸਕਦੇ ਹਨ ਅਤੇ ਤੁਹਾਡੇ ਮੇਟਾਬੋਲਿਜ਼ਮ ਨੂੰ ਹੌਲੀ ਕਰਦੇ ਹਨ, ਜੋ ਤੁਹਾਡੇ ਦਿਨ ਨੂੰ ਸ਼ੁਰੂ ਕਰਨ ਦਾ ਸਭ ਤੋਂ ਵਧੀਆ ਤਰੀਕਾ ਨਹੀਂ ਹੈ।

ABOUT THE AUTHOR

...view details