ਲੰਡਨ: ਰਿਸ਼ੀ ਸੁਨਕ ਨੇ ਆਮ ਚੋਣਾਂ ਵਿੱਚ ਹਾਰ ਸਵੀਕਾਰ ਕਰ ਲਈ ਹੈ। ਫੌਕਸ ਨਿਊਜ਼ ਮੁਤਾਬਕ ਸੁਨਕ ਦੇ ਇਸ ਬਿਆਨ ਤੋਂ ਬਾਅਦ ਇਹ ਸਾਫ ਹੋ ਗਿਆ ਹੈ ਕਿ ਸਰ ਕੀਰ ਸਟਾਰਮਰ ਬ੍ਰਿਟੇਨ ਦੇ ਅਗਲੇ ਰਾਸ਼ਟਰਪਤੀ ਹੋਣਗੇ। ਸਟਾਰਮਰ 14 ਸਾਲਾਂ ਵਿੱਚ ਦੇਸ਼ ਦੇ ਪਹਿਲੇ ਲੇਬਰ ਪ੍ਰਧਾਨ ਮੰਤਰੀ ਵਜੋਂ ਡਾਊਨਿੰਗ ਸਟ੍ਰੀਟ ਵਿੱਚ ਦਾਖਲ ਹੋਣ ਦੇ ਰਾਹ 'ਤੇ ਹੈ।
ਹਾਲਾਂਕਿ ਰਿਸ਼ੀ ਸੁਨਕ ਨੇ ਯੌਰਕਸ਼ਾਇਰ ਦੇ ਰਿਚਮੰਡ ਵਿੱਚ ਆਪਣੀ ਸੀਟ ਜਿੱਤ ਲਈ ਹੈ। ਆਪਣੀ ਜਿੱਤ ਤੋਂ ਬਾਅਦ ਮੀਡੀਆ ਨਾਲ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਲੇਬਰ ਪਾਰਟੀ ਨੇ ਇਹ ਆਮ ਚੋਣਾਂ ਜਿੱਤੀਆਂ ਹਨ ਅਤੇ ਮੈਂ ਉਨ੍ਹਾਂ ਦੀ ਜਿੱਤ 'ਤੇ ਵਧਾਈ ਦੇਣ ਲਈ ਸਰ ਕੀਰ ਸਟਾਰਮਰ ਨੂੰ ਫੋਨ ਕੀਤਾ ਹੈ। ਫੌਕਸ ਨਿਊਜ਼ ਦੀ ਰਿਪੋਰਟ ਮੁਤਾਬਕ ਇਸ ਦੌਰਾਨ ਸੁਨਕ ਕਾਫੀ ਗੰਭੀਰ ਨਜ਼ਰ ਆ ਰਹੇ ਸਨ।